ਡੇਰਾਬੱਸੀ (ਅਨਿਲ) - ਕੰਨਿਆ ਕੁਮਾਰੀ ਤੋਂ ਕਸ਼ਮੀਰ ਦੀ ਪੈਦਲ ਯਾਤਰਾ ਕਰਨ ਵਾਲੀ ਦੇਹਰਾਦੂਨ ਦੀ ਵਸਨੀਕ ਸ੍ਰਿਸ਼ਟੀ ਬਖ਼ਸ਼ੀ ਦਾ ਡੇਰਾਬੱਸੀ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਤਿੰਨ ਹਜ਼ਾਰ ਕਿਲਮੀਟਰ ਦਾ ਪੈਂਡਾ ਤੈਅ ਕਰਨ ਵਾਲੀ ਬਖ਼ਸ਼ੀ ਨੇ ਲਾਇਨਜ਼ ਕਲੱਬ ਡੇਰਾਬੱਸੀ ਤੇ ਦਿਵਿਆ ਜਯੋਤੀ ਐਡਵਰਸਿਟੀ ਦੇ ਵਿਦਿਆਰਥੀਆਂ ਨੂੰ ਔਰਤ ਤੇ ਬੇਟੀ ਸੁਰੱਖਿਆ ਸਬੰਧੀ ਵਿਸ਼ੇ 'ਤੇ ਜਾਗਰੂਕ ਕਰਦਿਆਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸ੍ਰਿਸ਼ਟੀ ਮੁਤਾਬਕ ਪੈਦਲ ਯਾਤਰਾ ਦਾ ਫੈਸਲਾ ਹਾਗਕਾਂਗ 'ਚ ਰਹਿੰਦੇ ਹੋÂੋ ਗੈਂਗਰੇਪ ਵਰਗੀਆਂ ਬੇਹੱਦ ਦਰਦਨਾਕ ਘਟਨਾਵਾਂ ਵਾਪਰਨ ਮਗਰੋਂ ਲਿਆ ਗਿਆ। ਲਾਇਨਜ਼ ਕਲੱਬ ਤੇ ਡੇਰਾਬੱਸੀ ਸਰਕਾਰੀ ਕਾਲਜ ਦੇ ਵਿਦਿਆਰਥੀਆ ਦੇ ਸਹਿਯੋਗ ਨਾਲ ਫਲਾਈਓਵਰ ਥੱਲੇ ਇਕ ਪਿੱਲਰ 'ਤੇ ਪੰਜਾਬੀ ਵਿਰਸਾ ਨਾਲ ਸਬੰਧਤ ਔਰਤ ਦੀ ਪੇਂਟਿੰਗ ਕੀਤੀ ਗਈ।
ਯੂਨਾਈਟਡ ਨੈਸ਼ਨਜ਼ ਮਹਿਲਾ ਸ਼ਸਕਤੀਕਰਨ ਨਾਲ ਜੁੜੀ ਸ਼ਿਸ੍ਰਟੀ (24) ਨੇ ਦੱਸਿਆ ਕਿ ਉਨ੍ਹਾਂ 15 ਸਤੰਬਰ 2017 ਨੂੰ ਕੰਨਿਆ ਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ ਸੀ ਜੋ 2 ਮਈ 2018 ਤਕ ਮੁਕੰਮਲ ਕੀਤੀ ਜਾਵੇਗੀ। ਆਪਣੀ ਟੀਮ ਵਿਚ ਸ਼ਾਮਿਲ ਇਕ ਦਰਜ਼ਨ ਲੜਕੇ- ਲੜਕੀਆਂ ਸਮੇਤ ਉਹ ਸਵੇਰੇ 6 ਤੋਂ ਦੁਪਿਹਰ ਇਕ ਵਜੇ ਤਕ ਰੋਜ਼ਾਨਾ 25 ਤੋਂ 30 ਕਿਲੋਮੀਟਰ ਦਾ ਪੈਂਡਾ ਪੈਦਲ ਤੈਅ ਕਰਦੇ ਹਨ। ਇਸ ਮਗਰੋਂ ਉਹ ਨੇੜਲੇ ਕਸਬੇ ਜਾਂ ਸ਼ਹਿਰ ਵਿਚ ਔਰਤਾਂ ਨੂੰ ਜਾਗਰੂਕ ਕਰਨ ਲਈ ਔਰਤਾਂ ਪ੍ਰਤੀ ਹੋਣ ਵਾਲੀ ਹਿੰਸਾ ਸਬੰਧੀ ਉਨ੍ਹਾਂ ਦੀ ਮਦਦ ਨਾਲ ਕੰਧਾਂ 'ਤੇ ਪੇਂਟਿੰਗ ਤਿਆਰ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ 3800 ਕਿਲੋਮੀਟਰ ਦੀ ਦੂਰੀ 'ਤੇ ਹੈ, ਜੋ 260 ਦਿਨਾਂ ਵਿਚ ਤੈਅ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਮੌਕੇ ਡੇਰਾਬੱਸੀ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਮੁਕੇਸ਼ ਗਾਂਧੀ, ਲਾਇਨਜ਼ ਕਲੱਬ ਦੇ ਪ੍ਰਧਾਨ ਅਮਿਤ ਬਿੰਦਲ, ਕੌਂਸਲ ਦੇ ਕਾਰਜਸਾਧਕ ਅਫ਼ਸਰ ਦਵਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਸ਼ਹਿਰ ਵਾਸੀਆਂ ਨੇ ਸ੍ਰਿਸ਼ਟੀ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕੀਤੀ।
ਟਰੱਕ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 2 ਦਰਜਨ ਸਵਾਰੀਆਂ ਫੱਟੜ
NEXT STORY