ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਸੁਰੱਖਿਆ ਏਜੰਸੀਆਂ ਦੇ ਡਰੋਂ ਅੰਡਰਗਰਾਊਂਡ ਹੋ ਗਿਆ ਹੈ। ਕੈਨੇਡਾ ਵਿਚ ਰਹਿ ਕੇ ਗੈਂਗ ਚਲਾਉਣ ਵਾਲਾ ਗੋਲਡੀ ਬਰਾੜ ਆਪਣੇ ਗੁਪਤ ਟਿਕਾਣਿਆਂ ਤੋਂ ਫਰਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਜਾਂ ਉਸ ਦੇ ਨੇੜਲੇ ਦੇਸ਼ਾਂ ਵਿਚ ਭੱਜ ਕੇ ਅੰਡਰਗਰਾਊਂਡ ਹੋ ਗਿਆ ਹੈ। ਉਸ ਦੀ ਲੋਕੇਸ਼ਨ ਨਹੀਂ ਮਿਲ ਰਹੀ। ਸੰਭਵ ਹੈ ਕਿ ਬਰਾੜ ਨੇ ਆਪਣੇ ਸਾਰੇ ਸੰਪਰਕ ਤੋੜ ਦਿੱਤੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੈਨੇਡਾ ਵਿਚ ਬੈਠ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੈਂਗ ਚਲਾਉਣ ਵਾਲੇ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਵਿਆਹ ਕਰਕੇ ਆਸਟ੍ਰੇਲੀਆ ਭੇਜੀ ਕੁੜੀ ਨੇ ਤੋੜ ਦਿੱਤੇ ਸਾਰੇ ਸੁਫ਼ਨੇ, ਵਿਦੇਸ਼ੀ ਧਰਤੀ ’ਤੇ ਪਹੁੰਚ ਵਿਖਾਏ ਅਸਲ ਰੰਗ
ਇਸ ਤੋਂ ਬਾਅਦ ਹੀ ਭਾਰਤ ਸਮੇਤ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਵੀ ਗੋਲਡੀ ਬਰਾੜ ਦੀ ਭਾਲ ਵਿਚ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਉਸ ਦੇ ਸਾਰੇ ਸੰਭਾਵਤ ਟਿਕਾਣਿਆਂ ’ਤੇ ਏਜੰਸੀਆਂ ਛਾਪਾ ਮਾਰ ਚੁੱਕੀਆਂ ਹਨ ਪਰ ਉਹ ਫਰਾਰ ਦੱਸਿਆ ਜਾ ਰਿਹਾ ਹੈ। ਏਜੰਸੀਆਂ ਨੂੰ ਉਸ ਦੀ ਮੋਬਾਇਲ ਲੋਕੇਸ਼ਨ ਨਾ ਮਿਲੇ, ਇ ਲਈ ਉਸ ਨੇ ਮੋਬਾਇਲ ਨੰਬਰ ਬੰਦ ਕਰ ਦਿੱਤੇ ਹਨ। ਇਥੋਂ ਤੱਕ ਕਿ ਉਸ ਦੇ ਨਾਲ ਗੈਂਗ ਚਲਾਉਣ ਵਾਲੇ ਦੂਜੇ ਸਾਥੀਆਂ ਨੇ ਵੀ ਮੋਬਾਇਲ ਬੰਦ ਕਰਕੇ ਦੂਜੇ ਦੇਸ਼ਾਂ ਵਿਚ ਸ਼ਰਨ ਲੈ ਲਈ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ’ਚ ਬਦਲਾਅ ਨੂੰ ਲੈ ਕੇ ਅੰਦਰਖਾਤੇ ਮਚੀ ਖਲਬਲੀ, ਚਾਰ ਨਾਵਾਂ ’ਤੇ ਹੋ ਰਿਹੈ ਵਿਚਾਰ
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਅਧਿਕਾਰੀਆਂ ਅਨੁਸਾਰ ਗੋਲਡੀ ਦੇ ਸਥਾਨ ’ਤੇ ਹੁਣ ਉਸ ਦਾ ਡਮੀ ਗੈਂਗ ਨੂੰ ਚਲਾ ਰਿਹਾ ਹੈ। ਹੁਣ ਤੱਕ ਜਿੰਨੇ ਵੀ ਫੋਨ ਕਾਲ ਰਿਕਾਰਡ ਕੀਤੇ ਗਏ ਹਨ, ਉਨ੍ਹਾਂ ਵਿਚ ਉਸ ਦਾ ਖੁਲਾਸਾ ਹੋਇਆ ਹੈ। ਸੁਰੱਖਿਆ ਏਜੰਸੀਆਂ ਦੇ ਸੂਤਰਾ ਅਨੁਸਾਰ ਨਕਲੀ ਗੋਲਡੀ ਬਰਾੜ ਅਸਲੀ ਦੀ ਆਵਾਜ਼ ਕੱਢ ਕੇ ਫਿਰੌਤੀ ਮੰਗਣ ਦਾ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਗੋਲਡੀ ਬਰਾੜ ਤੇ ਸ਼ੂਟਰ ਪ੍ਰਿਯਾਵਰਤ ਫੌਜੀ ਦੀ ਕਾਲ ਰਿਕਾਰਡ ਆਈ ਸਾਹਮਣੇ
ਗੋਲਡੀ ਬਰਾੜ ਵਰਗੇ ਨਜ਼ਰ ਆਉਣ ਵਾਲੇ ਦੋ ਵਿਅਕਤੀਆਂ ਦੀ ਹੋਈ ਕੁੱਟਮਾਰ
ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੈਨੇਡਾ ਦੇ ਲੋਕਾਂ ਵਿਚ ਵੀ ਗੁੱਸਾ ਭਰਿਆ ਹੋਇਆ ਹੈ। ਮੂਸੇਵਾਲਾ ਦੇ ਪ੍ਰਸ਼ੰਸਕ ਕੈਨੇਡਾ ਵਿਚ ਗੋਲਡੀ ਬਰਾੜ ਨੂੰ ਲੱਭ ਰਹੇ ਹਨ। ਹੁਣ ਤਕ ਗੈਂਗਸਟਰ ਗੋਲਡੀ ਬਰਾੜ ਵਰਗੇ ਨਜ਼ਰ ਆਉਣ ਵਾਲੇ ਦੋ ਲੋਕਾਂ ਨੂੰ ਮੂਸੇਵਾਲਾ ਦੇ ਪ੍ਰਸ਼ੰਸਕ ਬੁਰੀ ਤਰ੍ਹਾਂ ਕੁੱਟਮਾਰ ਚੁੱਕੇ ਹਨ। ਇਸ ਦੀਆਂ ਸੋਸ਼ਲ ਮੀਡੀਆ ’ਤੇ ਬਕਾਇਦਾ ਵੀਡੀਓ ਵੀ ਵਾਇਰਲ ਹੋਈਆਂ ਸਨ, ਜਿਸ ਵਿਚ ਕੁੱਟਮਾਰ ਕਰਨ ਵਾਲੇ ਇਹ ਦਾਅਵਾ ਕਰ ਰਹੇ ਸਨ, ਕਿ ਕੁੱਟਮਾਰ ਕੀਤੇ ਜਾਣ ਵਾਲਾ ਸ਼ਖਸ ਗੋਲਡੀ ਬਰਾੜ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਭਵਿੱਖਬਾਣੀ, ਆਉਂਦੇ ਦਿਨਾਂ ’ਚ ਪੰਜਾਬ ਅੰਦਰ ਖੁੱਲ੍ਹ ਕੇ ਵਰ੍ਹਣਗੇ ਬੱਦਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ 'ਚ 'ਆਪ' ਨੇ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਪਹਿਲੀ ਵਾਰ ਕੀਤਾ ਇਹ ਵੱਡਾ ਬਦਲਾਅ
NEXT STORY