ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇਕ ਦਿਨ ਪਹਿਲਾਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਸ਼ਾਰਪ ਸ਼ੂਟਰ ਪ੍ਰਿਯਾਵਰਤ ਫੌਜੀ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਪੁਲਸ ਹੱਥ ਲੱਗੀ ਹੈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਵਲੋਂ ਮੂਸੇਵਾਲਾ ਦੀ ਸਕਿਓਰਿਟੀ ’ਚ ਕਟੌਤੀ ਕਰਨਾ ਹੀ ਉਸ ਦੀ ਮੌਤ ਦੀ ਅਸਲ ਵਜ੍ਹਾ ਬਣੀ ਹੈ। 28 ਮਈ ਨੂੰ ਜਿਵੇਂ ਹੀ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਦਾ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੂੰ ਪਤਾ ਲੱਗਾ ਤਾਂ ਉਸ ਨੇ ਸ਼ੂਟਰ ਪ੍ਰਿਯਾਵਰਤ ਫੌਜੀ ਨੂੰ ਫੋਨ ਕੀਤਾ। ਗੋਲਡੀ ਨੇ ਕਿਹਾ ਕਿ ਮੂਸੇਵਾਲਾ ਦੀ ਸੁਰੱਖਿਆ ਘੱਟ ਹੋ ਗਈ ਹੈ, ਹੁਣ ਇਹ ਕੰਮ (ਮੂਸੇਵਾਲਾ ਦਾ ਕਤਲ) ਕੱਲ੍ਹ ਹੀ ਕਰਨਾ ਹੈ। ਜਿਸ ਤੋਂ ਬਾਅਦ ਅਗਲੇ ਹੀ ਦਿਨ ਮਤਲਬ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
ਦਿੱਲੀ ਪੁਲਸ ਨੇ ਪ੍ਰਿਯਾਵਰਤ ਫੌਜੀ ਦੇ ਮੋਬਾਇਲ ਰਾਹੀਂ ਕਾਲ ਰਿਕਾਰਡ ਕਰਨ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ। ਇਸ ਕਾਲ ਰਿਕਾਰਡ ਮੁਤਾਬਕ ਘਟਨਾ ਵਾਲੇ ਦਿਨ ਵਾਰਦਾਤ ਤੋਂ ਪਹਿਲਾਂ ਸਾਢੇ ਚਾਰ ਵਜੇ ਪ੍ਰਿਯਾਵਰਤ ਫੌਜੀ ਗੋਲਡੀ ਬਰਾੜ ਨੂੰ ਫ਼ੋਨ ਕਰਕੇ ਕਹਿੰਦਾ ਹੈ ਕਿ ਅਸੀਂ ਘਰ ਦੇ ਬਾਹਰ ਹਾਂ। ਫੌਜੀ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਸੰਬੋਧਨ ਕਰਦਾ ਹੈ। 29 ਮਈ ਨੂੰ ਸ਼ਾਮ 4:30 ਵਜੇ ਦੇ ਕਰੀਬ ਇਕ ਹੋਰ ਫ਼ੋਨ ਰਾਹੀਂ 'ਡਾਕਟਰ' ਨੂੰ ਦੱਸਿਆ ਗਿਆ ਕਿ ਮੂਸੇਵਾਲਾ ਘਰੋਂ ਬਾਹਰ ਜਾ ਰਿਹਾ ਹੈ। ਕਤਲ ਤੋਂ ਬਾਅਦ 29 ਮਈ ਨੂੰ ਰਿਕਾਰਡ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਫੌਜੀ ਨੇ 'ਡਾਕਟਰ' ਨੂੰ ਫੋਨ ਕੀਤਾ ਅਤੇ ਦੱਸਿਆ ਕਿ 'ਕੰਮ ਕਰ ਦਿੱਤਾ' (ਕਤਲ ਕਰ ਦਿੱਤਾ) ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਸੰਦੀਪ ਕਾਹਲੋਂ ਗ੍ਰਿਫ਼ਤਾਰ
ਸੁਰੱਖਿਆ ਘੱਟਦੇ ਹੀ ਤੇਜ਼ ਹੋਈਆਂ ਗੈਂਗਸਟਰਾਂ ਦੀ ਗਤੀਵਿਧੀਆਂ
ਮੂਸੇਵਾਲਾ ਨੂੰ ਮਾਰਨ ਲਈ ਸ਼ਾਰਪ ਸ਼ੂਟਰ ਕਈ ਮਹੀਨਿਆਂ ਤੋਂ ਮਾਨਸਾ ਦੇ ਚੱਕਰ ਕੱਟ ਰਹੇ ਸਨ। ਉਹ ਮੌਕੇ ਦੀ ਭਾਲ ਵਿਚ ਸਨ। ਜਿਹੜਾ ਉਨ੍ਹਾਂ ਨੂੰ ਮੂਸੇਵਾਲਾ ਦੀ ਸੁਰੱਖਿਆ ਘੱਟ ਹੋਣ ਅਤੇ ਫਿਰ ਇਸ ਦੀ ਖਬਰ ਬਾਹਰ ਆਉਣ ਨਾਲ ਮਿਲ ਗਿਆ। ਜਿਵੇਂ ਹੀ ਇਸ ਦਾ ਪਤਾ ਗੋਲਡੀ ਬਰਾੜ ਨੂੰ ਲੱਗਾ ਤਾਂ ਉਸ ਨੇ ਗੈਂਗਸਟਰਾਂ, ਮਦਦਗਾਰਾਂ ਅਤੇ ਸ਼ਾਰਪ ਸ਼ੂਟਰਾਂ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਹੁਕਮ ਦਿੱਤਾ। ਵਾਰਦਾਤ ਵਾਲੇ ਦਿਨ ਮੂਸੇਵਾਲਾ ਦੇ ਘਰ ਦੇ ਬਾਹਰ ਰੇਕੀ ਕਰਨ ਵਾਲਾ ਕੇਕੜਾ ਪਹਿਲਾਂ ਹੀ ਪਹੁੰਚ ਗਿਆ ਸੀ, ਜਿਹੜਾ ਪਲ ਪਲ ਦੀ ਖ਼ਬਰ ਗੋਲਡੀ ਬਰਾੜ ਨੂੰ ਦੇ ਰਿਹਾ ਸੀ ਅਤੇ ਅੱਗੇ ਗੋਲਡੀ ਬਰਾੜ ਫੌਜੀ ਨੂੰ ਅਗਲੇ ਹੁਕਮ ਦੇ ਰਿਹਾ ਸੀ। ਜਿਵੇਂ ਹੀ ਮੂਸੇਵਾਲਾ ਥਾਰ ਜੀਪ ’ਤੇ ਬਿਨਾਂ ਸੁਰੱਖਿਆ ਤੋਂ ਬਾਹਰ ਨਿਕਲਿਆ ਤਾਂ ਗੋਲਡੀ ਬਰਾੜ ਨੇ ਫੌਜੀ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਜਵਾਹਰਕੇ ਕੋਲ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਵਿਆਹ ਕਰਕੇ ਆਸਟ੍ਰੇਲੀਆ ਭੇਜੀ ਕੁੜੀ ਨੇ ਤੋੜ ਦਿੱਤੇ ਸਾਰੇ ਸੁਫ਼ਨੇ, ਵਿਦੇਸ਼ੀ ਧਰਤੀ ’ਤੇ ਪਹੁੰਚ ਵਿਖਾਏ ਅਸਲ ਰੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕਾਰ ਸਵਾਰ ਨਸ਼ਾ ਤਸਕਰਾਂ ਨੇ ਲਈ 2 ਭਰਾਵਾਂ ਦੀ ਜਾਨ, ਮੋਟਰਸਾਈਕਲ ਨੂੰ 1 ਕਿਲੋਮੀਟਰ ਤੱਕ ਘੜੀਸਦੇ ਲੈ ਗਏ
NEXT STORY