ਅੰਮ੍ਰਿਤਸਰ (ਛੀਨਾ) : ਅਖਿਲ ਭਾਰਤੀ ਸਵਰਨਕਾਰ ਸੰਘ ਰਜਿ.3545 ਦੇ ਕੌਮੀ ਖਜ਼ਾਨਚੀ ਮਨੋਹਰ ਸਿੰਘ ਕੰਡਾਂ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਟਾਹਲੀ ਵਾਲਾ ਚੌਂਕ ਵਿਖੇ ਕਰਵਾਇਆ ਗਿਆ ਜਿਸ ਵਿਚ ਕੌਮੀ ਪ੍ਰਧਾਨ ਯਸ਼ਪਾਲ ਚੌਹਾਨ ਖਾਸ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ ਰਜਿ.ਦੇ ਸਰਵ ਸੰਮਤੀ ਨਾਲ ਨਵੇਂ ਚੁਣੇ ਗਏ ਪ੍ਰਧਾਨ ਅਵਤਾਰ ਸਿੰਘ ਕੰਡਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਯਸ਼ਪਾਲ ਚੌਹਾਨ ਨੇ ਕਿਹਾ ਕਿ ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ ਦੇ ਨਵਨਿਯੁਕਤ ਪ੍ਰਧਾਨ ਅਵਤਾਰ ਸਿੰਘ ਕੰਡਾਂ ਬੇਹੱਦ ਲਿਆਕਤ ਵਾਲੇ ਆਗੂ ਹਨ ਜਿਹੜੇ ਆਪਣੀ ਸੂਝ-ਬੂਝ ਨਾਲ ਸਵਰਨਕਾਰ ਭਾਈਚਾਰੇ ਦੇ ਸਭ ਮਸਲੇ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਕੰਡਾਂ ਦਾ ਨਿਰਵਿਰੋਧ ਪ੍ਰਧਾਨ ਚੁਣੇ ਜਾਣਾ ਹੀ ਉਨ੍ਹਾਂ ਦੀ ਮਹਾਨ ਸ਼ਖਸੀਅਤ ਦੀ ਵੱਡੀ ਪਹਿਚਾਣ ਹੈ।
ਇਸ ਸਮੇਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਸਾਬਕਾ ਕੌਂਸਲਰ ਸੁਰਜੀਤ ਸਿੰਘ ਸਹਿਜਰਾ, ਚੇਅਰਮੈਨ ਰਵੀ ਕਾਂਤ, ਪੰਕਜ ਚੌਹਾਨ, ਕੁਲਦੀਪ ਸਿੰਘ ਮੱਮਦੂ ਚੌਹਾਨ, ਦਿਲਬਾਗ ਸਿੰਘ ਸਹਿਦੇਵ, ਨਿਰਮਲ ਸਿੰਘ ਨਿਜਾਮਪੁਰ, ਅਮਰਜੀਤ ਸਿੰਘ ਜੋੜਾ, ਕਰਨ ਸਹਿਦੇਵ, ਮੌਂਟੂੰ ਜੋੜਾ, ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ, ਸੁਖਦੇਵ ਸਿੰਘ ਧੁੰਨਾ, ਬਲਵਿੰਦਰ ਸਿੰਘ ਬੂਟਾ, ਸਵਰਨ ਸਿੰਘ ਚਾਂਦੀ ਵਾਲੇ, ਅਜਮੇਰ ਸਿੰਘ ਸੁਲਤਾਨਵਿੰਡ, ਕਿੰਗ ਜੋੜਾ, ਜਸਕਰਨ ਸਿੰਘ ਰਾਜਾ, ਅਰਜਨ ਸਿੰਘ ਸ਼ਹਿਨਸ਼ਾਹ, ਜਸਕੀਰਤ ਸਿੰਘ ਸੁਖਮਨ, ਤਲਵਿੰਦਰ ਸਿੰਘ ਵਿੱਕੀ ਧੁੰਨਾ, ਲਵ ਜੋੜਾ, ਗੁਰਪ੍ਰੀਤ ਸਿੰਘ ਨਿਜਾਮਪੁਰ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਨਿਕਲੇ ਨੌਜਵਾਨ ਨਾਲ ਵਾਪਰੀ ਅਣਹੋਣੀ! ਮੰਜੀ ਸਾਹਿਬ ਨੇੜੇ ਹੋਈ ਦਰਦਨਾਕ ਮੌਤ
NEXT STORY