ਪਟਿਆਲਾ : ਬੀਤੀ ਰਾਤ ਪਟਿਆਲਾ ਦੇ ਹਲਕਾ ਸਨੌਰ ਦੇ ਥਾਣਾ ਜੁਲਕਾ ਇਲਾਕੇ ’ਚ ਕਾਰ ਸਵਾਰ ਨਸ਼ਾ ਤਸਕਰ ਦੋ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਤਸਕਰ ਆਪਣੀ ਕਾਰ ਨਾਲ ਮੋਟਰਸਾਈਕਲ ਸਵਾਰਾਂ ਨੂੰ ਲਗਭਗ ਇਕ ਕਿਲੋਮੀਟਰ ਤੱਕ ਘੜੀਸਦੇ ਹੋਏ ਲੈ ਗਏ। ਜਿਸ ਤੋਂ ਬਾਅਦ ਕਾਰ ਬੇਕਾਬੂ ਹੋਣ ਕਾਰਨ ਇਕ ਖੇਤ 'ਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨਸ਼ਾ ਤਸਕਰ ਰਾਤ ਹੋਣ ਕਾਰਨ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ। ਘਟਨਾ ਵਾਪਰਨ ਵੇਲੇ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਦੂਸਰੇ ਨੌਜਵਾਨ ਨੇ ਵੀ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ 'ਤੇ ਸੁਖਪਾਲ ਖਹਿਰਾ ਦਾ ਬਿਆਨ, ਕਿਹਾ ਰਾਘਵ ਚੱਢਾ ਲਈ ਹੋਵੇਗਾ ਰਾਹ ਪੱਧਰਾ
ਮ੍ਰਿਤਕ ਨੌਜਵਾਨਾਂ 'ਚੋਂ ਇਕ ਦੀ ਉਮਰ 19 ਸਾਲ ਸੀ ਜਿਸ ਦੀ ਪਛਾਣ ਰਮਨਦੀਪ ਸਿੰਘ ਵਾਸੀ ਰੋਹੜ ਜਾਗੀਰ ਵਜੋਂ ਹੋਈ ਹੈ ਅਤੇ ਦੂਸਰੇ ਨੌਜਵਾਨ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਮਨਦੀਪ ਨੇ ਬੀ.ਟੈੱਕ ਇਲੈਕ੍ਰਟਰੀਕਲ ਇੰਜੀਨੀਅਰਿੰਗ ਕੀਤੀ ਸੀ ਜਦਕਿ ਗੁਰਸੇਵਕ ਪੁਲਸ 'ਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਸੀ । ਰਿਸ਼ਤੇ 'ਚ ਦੋਵੇਂ ਚਚੇਰੇ ਭਰਾ ਸਨ। ਸ਼ੁੱਕਰਵਾਰ ਰਾਤ ਉਹ ਦੋਵੇਂ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਜਾ ਰਹੇ ਸੀ।
ਇਹ ਵੀ ਪੜ੍ਹੋ- CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ
ਇਸ ਮੌਕੇ ਗੱਲਬਾਤ ਕਰਦਿਆਂ ਡੀ.ਐੱਸ.ਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਕਾਰ ਦੀ ਤਲਾਸ਼ੀ ਲੈਣ 'ਤੇ ਪੁਲਸ ਨੂੰ ਡੋਡੇ ਦੀਆਂ 10 ਬੋਰੀਆਂ ਬਰਾਮਦ ਹੋਈਆਂ ਸਨ, ਜਿਸ ਵਿਚ ਕਰੀਬ 1 ਕੁਇੰਟਲ ਡੋਡੇ ਸਨ। ਪੁਲਸ ਵੱਲੋਂ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਥਾਣਾ ਜੁਲਕਾ 'ਚ ਕੇਸ ਵੀ ਦਰਜ ਕਰ ਲਿਆ ਗਿਆ ਹੈ।ਦੱਸ ਦੇਈਏ ਕਿ ਦੋਸ਼ੀਆਂ ਨੇ ਨੌਜਵਾਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਕਾਰ ਨਹੀਂ ਰੋਕੀ ਅਤੇ 1 ਕਿਲੋਮੀਟਰ ਤੱਕ ਉਨ੍ਹਾਂ ਨੂੰ ਘੜੀਸਦੇ ਲੈ ਗਏ। ਨਸ਼ਾ ਤਸਕਰ ਘੜਾਮ ਵੱਲੋਂ ਕਾਰ ਲੈ ਕੇ ਆ ਰਹੇ ਸੀ ਅਤੇ ਨੌਜਵਾਨ ਵੀ ਆਪਣੇ ਮੋਟਰਸਾਈਕਲ 'ਤੇ ਸਵਾਰ ਘੜਾਮ ਵਿਖੇ ਚੱਲ ਰਹੇ ਪ੍ਰੋਗਰਾਮ ਲਈ ਜਾ ਰਹੇ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੋਵਾਂ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ਾ ਤਸਕਰਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
600 ਪੁਲਸ ਮੁਲਾਜ਼ਮਾਂ ਨੇ ਕੀਤੀ ਜਲੰਧਰ ਸ਼ਹਿਰ ਦੀ ਘੇਰਾਬੰਦੀ, 8 ਨਸ਼ਾ ਸਮੱਗਲਰ ਹੋਏ ਗ੍ਰਿਫ਼ਤਾਰ
NEXT STORY