ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. 'ਚ ਹੁਣ ਬੈਕ ਪੇਨ ਦੀ ਸਰਜਰੀ ਬਿਨਾਂ ਟਾਂਕਿਆਂ ਦੇ ਹੋ ਸਕੇਗੀ, ਜੋ ਕਿ ਬੈਕ ਪੇਨ ਦੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਹੈ। 'ਡਿਪਾਰਟਮੈਂਟ ਆਫ ਨਿਊਰੋ ਸਰਜਰੀ' ਨੇ ਤਕਨੀਕ ਸਟਿਚਲੈੱਸ ਐਂਡੋ ਸਕੋਪਿਕ ਸਪਾਈਨ ਸਰਜਰੀ ਦਾ ਪ੍ਰੋਸੈੱਸ ਸ਼ੁਰੂ ਕੀਤਾ ਹੈ। ਨਿਊਰੋ ਸਰਜਨ ਡਾ. ਦੰਡਾਪਾਨੀ ਅਤੇ ਉਨ੍ਹਾਂ ਦੀ ਟੀਮ ਨੇ 40 ਸਾਲ ਦੇ ਮਰੀਜ਼ ਦੀ ਸਟਿਚਲੈੱਸ ਸਰਜਰੀ ਕੀਤੀ ਹੈ। ਨਾਰਥ ਦੇ ਕੁਝ ਹੀ ਅਜਿਹੇ ਹਸਪਤਾਲ ਹਨ, ਜਿੱਥੇ ਇਸ ਤਕਨੀਕ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਬੇਹੱਦ ਐਡਵਾਂਸ ਤਕਨੀਕ ਹੈ, ਜਿਸ 'ਚ ਮਰੀਜ਼ ਨੂੰ ਬੇਹੋਸ਼ ਨਹੀਂ ਕੀਤਾ ਜਾਂਦਾ। ਲੋਕਲ ਐਨਸਥੀਸੀਆ ਦੇ ਨਾਲ ਇਹ ਪ੍ਰੋਸੈੱਸ ਕੀਤਾ ਜਾਂਦਾ ਹੈ। ਇਨ੍ਹਾਂ 'ਚ ਮਰੀਜ਼ ਬੇਹੋਸ਼ ਨਹੀਂ ਹੁੰਦਾ, ਸਗੋਂ ਉਸ ਨੂੰ ਹਲਕਾ ਜਿਹਾ ਸੁੰਨ ਕਰ ਦਿੱਤਾ ਜਾਂਦਾ ਹੈ। ਇਸ ਨਾਲ ਇਸ ਪ੍ਰੋਸੈੱਸ ਦੀ ਕੀਮਤ ਵੀ ਘੱਟ ਹੋ ਜਾਂਦੀ ਹੈ ਕਿਉਂਕਿ ਇਸ 'ਚ ਐਨਸਥੀਸੀਆ ਦੀ ਵਰਤੋਂ ਨਹੀਂ ਹੁੰਦੀ। ਮਰੀਜ਼ ਨੂੰ ਬੇਹੋਸ਼ ਕਰਨ 'ਚ ਕਈ ਖਤਰੇ ਹੁੰਦੇ ਹਨ ਪਰ ਹੁਣ ਨਹੀਂ ਹਨ। ਉੱਥੇ ਹੀ ਮਰੀਜ਼ ਦੇ ਹੋਸ਼ 'ਚ ਹੋਣ ਨਾਲ ਫਾਇਦਾ ਇਹ ਹੈ ਕਿ ਜੇਕਰ ਪ੍ਰੋਸੈੱਸ ਦੌਰਾਨ ਮਰੀਜ਼ ਨੂੰ ਲੱਗੇ ਕਿ ਕਿਸੇ ਦੂਜੀ ਨਸ 'ਤੇ ਕੋਈ ਦਬਾਅ ਘੱਟ ਜਾਂ ਜ਼ਿਆਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਦੂਜੀ ਮੁਸ਼ਕਲ ਹੈ ਤਾਂ ਉਹ ਸਰਜਨ ਨੂੰ ਦੱਸ ਸਕਦਾ ਹੈ।
ਉਸੇ ਦਿਨ ਹੋ ਸਕਦੈ ਡਿਸਚਾਰਜ
ਹੁਣ ਤੱਕ ਬੈਕ ਪੇਨ ਲਈ ਪੀ. ਜੀ. ਆਈ. 'ਚ ਓਪਨ ਸਰਜਰੀ ਕੀਤੀ ਜਾਂਦੀ ਹੈ ਤੇ ਉਸ 'ਚ 2.5 ਸੈਂਟੀਮੀਟਰ ਤੱਕ ਦੇ ਲੰਬੇ ਟਾਂਕੇ ਲੱਗਦੇ ਹਨ। ਇਸ 'ਚ ਮਰੀਜ਼ ਨੂੰ 4 ਦਿਨ ਹਸਪਤਾਲ 'ਚ ਹੀ ਰਹਿਣਾ ਪੈਂਦਾ ਹੈ। ਇਸ ਦੇ ਨਾਲ ਹੀ ਘਰ ਜਾ ਕੇ ਉਸ ਨੂੰ ਬੈੱਡ ਰੈਸਟ ਲਈ ਕਿਹਾ ਜਾਂਦਾ ਹੈ ਪਰ ਇਸ ਨਵੀਂ ਤਕਨੀਕ 'ਚ ਮਰੀਜ਼ ਨੂੰ 5 ਮਿਲੀਮੀਟਰ ਤੱਕ ਦਾ ਕੱਟ ਲਾਇਆ ਜਾਂਦਾ ਹੈ, ਉਹ ਵੀ ਬਿਨਾਂ ਟਾਂਕੇ ਦਾ। ਜਿੱਥੋਂ ਤੱਕ ਡਿਸਚਾਰਜ ਦੀ ਗੱਲ ਹੈ ਤਾਂ ਜੇਕਰ ਸਰਜਰੀ ਸਵੇਰੇ ਹੋਈ ਹੈ ਤਾਂ ਮਰੀਜ਼ ਨੂੰ ਸ਼ਾਮ ਤੱਕ ਛੁੱਟੀ ਦੇ ਦਿੱਤੀ ਜਾਂਦੀ ਹੈ। ਇਕ ਹਫਤੇ ਤੋਂ ਵੀ ਘੱਟ ਸਮੇਂ 'ਚ ਉਹ ਰੂਟੀਨ ਲਾਈਫ ਫਾਲੋ ਕਰ ਸਕਦਾ ਹੈ।
ਢੀਂਡਸਾ ਨੇ 'ਆਪ', ਕਾਂਗਰਸ ਤੇ ਟਕਸਾਲੀਆਂ ਦੇ ਕੱਢੇ ਵੱਟ (ਵੀਡੀਓ)
NEXT STORY