ਚੰਡੀਗੜ੍ਹ (ਵਿਨੇ) : ਪੰਜਾਬ 'ਚ ਕੇਂਦਰ ਸਰਕਾਰ ਦੀ 'ਪ੍ਰਧਾਨ ਮੰਤਰੀ ਈ-ਬੱਸ ਸੇਵਾ' ਯੋਜਨਾ ਤਹਿਤ ਅਗਲੇ 6 ਮਹੀਨਿਆਂ ਅੰਦਰ ਨਵੀਂ ਇਲੈਕਟ੍ਰਿਕ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਦੇ ਪਹਿਲੇ ਪੱਧਰ 'ਚ ਪੰਜਾਬ ਦੇ 5 ਮੁੱਖ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਮੋਹਾਲੀ ਨੂੰ 400 ਆਧੁਨਿਕ ਈ-ਬੱਸਾਂ ਮਿਲਣਗੀਆਂ। ਸੂਬਾ ਸਰਕਾਰ ਦੇ ਟਰਾਂਸਪੋਰਟ ਵਿਭਾਗ ਮੁਤਾਬਕ ਇਨ੍ਹਾਂ ਬੱਸਾਂ ਦੇ ਸੰਚਾਲਨ ਨਾਲ ਨਾ ਸਿਰਫ ਸ਼ਹਿਰਾਂ 'ਚ ਜਨਤਕ ਟਰਾਂਸਪੋਰਟ ਵਿਵਸਥਾ 'ਚ ਸੁਧਾਰ ਹੋਵੇਗਾ, ਸਗੋਂ ਪ੍ਰਦੂਸ਼ਣ 'ਚ ਵੀ ਕਮੀ ਆਵੇਗੀ। ਈ-ਬੱਸਾਂ ਬੈਟਰੀ ਨਾਲ ਸੰਚਾਲਿਤ ਹੋਣਗੀਆਂ ਅਤੇ ਇਨ੍ਹਾਂ 'ਚ ਅਤਿ-ਆਧੁਨਿਕ ਸਹੂਲਤਾਵਾਂ ਏ. ਸੀ., ਜੀ. ਪੀ. ਐੱਸ. ਟ੍ਰੈਕਿੰਗ ਸਿਸਟਮ, ਸੀ. ਸੀ. ਟੀ. ਵੀ. ਕੈਮਰੇ ਅਤੇ ਡਿਜੀਟਲ ਟਿਕਟਾਂ ਦਾ ਸਿਸਟਮ ਉਪਲੱਬਧ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੋਜਨਾ ਤਹਿਤ ਜ਼ਰੂਰੀ ਚਾਰਜਿੰਗ ਸਟੇਸ਼ਨ ਅਤੇ ਸਾਂਭ-ਸੰਭਾਲ ਕੇਂਦਰਾਂ ਦੀ ਸਥਾਪਨਾ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਹਰ ਸ਼ਹਿਰ 'ਚ ਸਥਾਪਿਤ ਹੋ ਰਹੇ ਡਿਪੂਆਂ 'ਚ ਫਾਸਟ ਚਾਰਜਿੰਗ ਪੁਆਇੰਟ ਲਾਏ ਜਾਣਗੇ। ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ 100-ਬੱਸਾਂ, ਜਦੋਂ ਕਿ ਪਟਿਆਲਾ ਅਤੇ ਮੋਹਾਲੀ ਨੂੰ 50-50 ਬੱਸਾਂ ਮਿਲਣਗੀਆਂ। ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਰੁਣ ਰੂਜ਼ਮ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਈ-ਬੱਸ ਸੇਵਾ ਨੂੰ ਨਗਰ ਨਿਗਮਾਂ ਦੇ ਅਧੀਨ ਚਲਾਵੇਗਾ। ਪੰਜਾਬ ਲੋਕਲ ਬਾਡੀ ਵਿਭਾਗ ਕੇਂਦਰ ਦੀ ਇਸ ਯੋਜਨਾ ਦਾ ਲਾਭ ਲੈਣ ਲਈ ਲਗਾਤਾਰ ਸੰਪਰਕ 'ਚ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਠੰਡ ਨੂੰ ਲੈ ਕੇ ਜਾਰੀ ਕੀਤਾ ਵੱਡਾ ਅਲਰਟ
ਈ-ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਯਾਤਰੀ ਕਿਰਾਏ 'ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਜਾਵੇਗਾ ਤਾਂ ਜੋ ਆਮ ਜਨਤਾ ਨੂੰ ਸਸਤੀ ਯਾਤਰਾ ਦੀ ਸਹੂਲਤ ਮਿਲ ਸਕੇ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਯੋਜਨਾ ਨੂੰ 'ਹਰਿਤ ਪੰਜਾਬ' ਦੀ ਦਿਸ਼ਾ 'ਚ ਇਕ ਵੱਡਾ ਕਦਮ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੂਬੇ 'ਚ ਹਰ ਸਾਲ ਹਜ਼ਾਰਾਂ ਟਨ ਕਾਰਬਨ ਦੀ ਪੈਦਾਵਾਰ 'ਚ ਕਮੀ ਆਵੇਗੀ। ਪੰਜਾਬ ਸਰਕਾਰ ਦਾ ਮਕਸਦ ਹੈ ਕਿ 2030 ਤੱਕ ਪੰਜਾਬ ਦੇ ਸ਼ਹਿਰੀ ਟਰਾਂਸਪੋਰਟ ਸਿਸਟਮ 'ਚ ਡੀਜ਼ਲ ਅਤੇ ਪੈਟਰੋਲ ਬੱਸਾਂ ਦੀ ਥਾਂ ਪੂਰੀ ਤਰ੍ਹਾਂ ਈ-ਬੱਸਾਂ ਲੈ ਲੈਣ। ਇਹ ਪਹਿਲਾ ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਸਵੱਛ, ਸੁਰੱਖਿਅਤ ਅਤੇ ਆਧੁਨਿਕ ਜਨਤਕ ਟਰਾਂਸਪੋਰਟ ਵਿਵਸਥਾ ਸਥਾਪਿਤ ਕਰਨ ਦੀ ਦਿਸ਼ਾ 'ਚ ਇਕ ਮੀਲ ਦਾ ਪੱਥਰ ਸਾਹਿਬ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਖਿੱਚੀ ਤਿਆਰੀ, ਕਰ ਰਿਹੈ ਵੱਡੀ ਕਾਰਵਾਈ
NEXT STORY