ਚੰਡੀਗੜ੍ਹ : ਪੰਜਾਬ 'ਚ ਠੰਡ ਨੇ ਅਚਾਨਕ ਜ਼ੋਰ ਫੜ੍ਹਨਾ ਸ਼ੁਰੂ ਕਰ ਦਿੱਤਾ ਹੈ। ਸਵੇਰ ਅਤੇ ਸ਼ਾਮ ਵੇਲੇ ਕਾਫੀ ਜ਼ਿਆਦਾ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਵਿਭਾਗ ਦੇ ਅਨੁਸਾਰ ਪੱਛਮੀ ਗੜਬੜੀ ਦੀ ਸਰਗਰਮੀ ਅਤੇ ਲਾ ਨੀਨਾ ਦੇ ਅਸਰ ਕਾਰਨ ਦਸੰਬਰ ਮਹੀਨੇ ਕੜਾਕੇ ਦੀ ਠੰਡ ਪੈਣ ਵਾਲੀ ਹੈ। ਇਸ ਕਾਰਨ ਰਾਤਾਂ ਆਮ ਨਾਲੋਂ 2 ਡਿਗਰੀ ਠੰਡੀਆਂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ
ਮੌਸਮ ਵਿਭਾਗ ਦਾ ਕਹਿਣਾ ਹੈ ਕਿ 13 ਨਵੰਬਰ ਤੱਕ ਵੱਧ ਤੋਂ ਵੱਧ ਤਾਪਮਾਨ ਆਮ ਪੱਧਰ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਲਾ ਨੀਨਾ ਦੀ ਸਥਿਤੀ ਕਾਰਨ ਉੱਤਰੀ ਭਾਰਤ ਸਣੇ ਪੰਜਾਬ 'ਚ ਦਸੰਬਰ ਮਹੀਨੇ ਠੰਡ ਵੱਧਣ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈ ਰਹੇ 2.50 ਲੱਖ ਲੋਕਾਂ ਲਈ ਚਿੰਤਾ ਭਰੀ ਖ਼ਬਰ, ਡਿਪੂ ਹੋਲਡਰ ਵੀ...
ਫਿਲਹਾਲ ਸੂਬੇ 'ਚ ਆਉਣ ਵਾਲੇ ਦਿਨਾਂ ਦੌਰਾਨ ਬਾਰਸ਼ ਦਾ ਕੋਈ ਅਲਰਟ ਨਹੀਂ ਹੈ। ਇਸ ਤੋਂ ਇਲਾਵਾ ਕੁੱਝ ਜ਼ਿਲ੍ਹਿਆਂ 'ਚ ਕੋਹਰਾ ਪੈਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਸੂਬੇ 'ਚ ਮੌਸਮ ਖ਼ੁਸ਼ਕ ਰਹੇਗਾ, ਮਤਲਬ ਕਿ ਸੁੱਕੀ ਠੰਡ ਪੈਣ ਵਾਲੀ ਹੈ। ਇਸ ਦੇ ਕਾਰਨ ਕਈ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ
NEXT STORY