ਚੰਡੀਗੜ੍ਹ : ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ ਹੈ। ਦਰਅਸਲ ਪੰਜਾਬ ਦੇ 5 ਮੁੱਖ ਸ਼ਹਿਰਾਂ 'ਚ ਈ-ਬੱਸ ਡਿਪੂ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਨੇ ਵਰਕ ਆਰਡਰ ਜਾਰੀ ਕਰ ਦਿੱਤਾ ਹੈ। ਬੀ. ਐਂਡ ਆਰ. ਦੀ ਨਿਗਰਾਨੀ 'ਚ ਬਣਾਏ ਜਾਣ ਵਾਲੇ ਇਨ੍ਹਾਂ 5 ਨਵੇਂ ਡਿਪੂਆਂ ਨੂੰ ਸਥਾਪਿਤ ਕਰਨ ਤੋਂ ਬਾਅਦ ਇਸੇ ਸਾਲ ਨਵੰਬਰ ਮਹੀਨੇ ਤੱਕ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ 'ਚ ਪ੍ਰਧਾਨ ਮੰਤਰੀ ਈ-ਬੱਸ ਸੇਵਾ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਵਾਤਵਾਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਪਬਲਿਕ ਟਰਾਂਸਪੋਰਟ ਨੂੰ ਦਰੁੱਸਤ ਕਰਕੇ ਦੇਸ਼ ਦੇ ਕਈ ਸ਼ਹਿਰਾਂ ਨੂੰ ਪ੍ਰਧਾਨ ਮੰਤਰੀ ਈ-ਬੱਸ ਸੇਵਾ ਦੇ ਨਾਲ ਜੋੜਨ ਦੀ ਯੋਜਨਾ ਕੇਂਦਰ ਵਲੋਂ ਤਿਆਰ ਕੀਤੀ ਗਈ ਸੀ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ! ਜਾਰੀ ਹੋ ਗਿਆ ਪੂਰਾ Schudule
ਇਸ ਯੋਜਨਾ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਨੇ ਬੀਤੇ ਸਾਲ ਮਈ ਮਹੀਨੇ ਦੌਰਾਨ 4 ਸ਼ਹਿਰਾਂ ਦਾ ਨਾਂ ਕੇਂਦਰ ਸਰਕਾਰ ਕੋਲ ਭੇਜਿਆ, ਇਨ੍ਹਾਂ 'ਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਸੀ। ਜਿਵੇਂ ਹੀ ਇਸ ਯੋਜਨਾ ਨੂੰ ਹਰੀ ਝੰਡੀ ਦੀ ਸੰਭਾਵਨਾ ਦਿਖੀ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਕੋਲ ਭੇਜੀ 4 ਸ਼ਹਿਰਾਂ ਦੀ ਸੂਚੀ 'ਚ 5ਵਾਂ ਨਾਂ ਮੋਹਾਲੀ ਦਾ ਵੀ ਪਾ ਦਿੱਤਾ। ਕੇਂਦਰ ਸਰਕਾਰ ਨੇ ਇਸ 5ਵੇਂ ਨਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕਾਰਜਕਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ 100 ਬੱਸ ਪ੍ਰਤੀ ਸ਼ਹਿਰ ਦੇ ਹਿਸਾਬ ਨਾਲ 300 ਬੱਸਾਂ ਦਿੱਤੀਆਂ ਜਾਣੀਆਂ ਹਨ, ਜਦੋਂ ਕਿ ਪਟਿਆਲਾ ਅਤੇ ਮੋਹਾਲੀ ਨੂੰ 50-50 ਬੱਸਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਵੱਡੀ ਵਾਰਦਾਤ ਨਾਲ ਫਿਰ ਕੰਬਿਆ! ਪੂਰੇ ਪਿੰਡ 'ਚ ਪੈ ਗਿਆ ਰੌਲਾ
ਪੀ. ਐੱਮ. ਈ.-ਬੱਸ ਸੇਵਾ ਲਈ ਆਉਣ ਵਾਲੇ ਖ਼ਰਚੇ ਦਾ ਕਰੀਬ 50 ਫ਼ੀਸਦੀ ਖ਼ਰਚਾ ਕੇਂਦਰ ਸਰਕਾਰ ਵਲੋਂ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਉਕਤ ਸ਼ਹਿਰਾਂ ਦੀਆਂ ਨਗਰ ਨਿਗਮਾਂ ਅਤੇ ਟਿਕਟ ਖ਼ਰਚ ਤੋਂ ਹੋਰ ਖ਼ਰਚਾ ਚੁੱਕਿਆ ਜਾਣਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਪਹਿਲਾਂ ਹੀ ਸਮਾਰਟ ਸਿਟੀ 'ਚ ਸ਼ਾਮਲ ਹਨ ਪਰ ਸਮਾਰਟ ਸਿਟੀ ਬਣਨ ਲਈ 80 ਫ਼ੀਸਦੀ ਤੋਂ ਜ਼ਿਆਦਾ ਦੀਆ ਸ਼ਰਤਾਂ ਪੂਰੀਆਂ ਕਰਨ ਵਾਲਾ ਪਟਿਆਲਾ ਅਤੇ ਮੋਹਾਲੀ ਪਬਲਿਕ ਟਰਾਂਸਪੋਰਟ ਦਰੁੱਸਤ ਨਾ ਹੋਣ ਕਾਰਨ ਸਮਾਰਟ ਸਿਟੀ ਦੀ ਸੂਚੀ 'ਚ ਹਮੇਸ਼ਾ ਪਿੱਛੜੇ ਹੋਏ ਹਨ। ਸੰਭਵ ਹੈ ਕਿ ਪੀ. ਐੱਮ., ਈ-ਬੱਸ ਸੇਵਾ ਮਿਲਣ ਤੋਂ ਬਾਅਦ ਦੋਵੇਂ ਸ਼ਹਿਰ ਭਵਿੱਖ 'ਚ ਸਮਾਰਟ ਸਿਟੀ ਦੀ ਦਾਅਵੇਦਾਰੀ ਕਰਨ 'ਚ ਸਫ਼ਲ ਹੋ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ ਆ ਰਹੇ ਪੈਸੇ
NEXT STORY