ਚੰਡੀਗੜ੍ਹ (ਪਾਲ) : ਗਰਮੀਆਂ ਦੀ ਆਮਦ ਦੇ ਨਾਲ ਹੀ ਪੀ. ਜੀ. ਆਈ. ਨੇ ਗਰਮੀਆਂ ਦੀਆਂ ਛੁੱਟੀਆਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। 16 ਮਈ ਤੋਂ 15 ਜੁਲਾਈ ਤੱਕ ਡਾਕਟਰਾਂ ਦੀ ਛੁੱਟੀਆਂ ਦੋ ਹਿੱਸਿਆਂ ’ਚ ਦਿੱਤੀਆਂ ਜਾਣਗੀਆਂ। ਇਸ ਦੌਰਾਨ ਹਰ ਹਾਫ਼ ’ਚ ਘੱਟੋ-ਘੱਟ 50 ਫ਼ੀਸਦੀ ਫੈਕਲਟੀ ਡਿਊਟੀ ’ਤੇ ਰਹੇਗੀ ਤਾਂ ਜੋ ਮਰੀਜ਼ਾਂ ਦੀ ਸੰਭਾਲ ’ਚ ਕੋਈ ਰੁਕਾਵਟ ਨਾ ਆਵੇ। ਪੀ. ਜੀ. ਆਈ. ਨੇ ਇਸ ਸਬੰਧ ’ਚ ਪਹਿਲੇ ਹਾਫ਼ ਲਈ ਰੋਸਟਰ ਵੀ ਜਾਰੀ ਕਰ ਦਿੱਤਾ ਹੈ। ਪਹਿਲੇ ਹਾਫ਼ ’ਚ 50 ਫ਼ੀਸਦੀ ਤੋਂ ਵੱਧ ਸੀਨੀਅਰ ਕੰਸਲਟੈਂਟ ਛੁੱਟੀ ’ਤੇ ਹੋਣਗੇ। ਜੇਕਰ ਕੋਈ ਸਟਾਫ਼ ਮੈਂਬਰ ਛੁੱਟੀ ’ਤੇ ਨਹੀਂ ਜਾਣਾ ਚਾਹੁੰਦਾ ਤਾਂ ਇਹ ਉਸਦਾ ਨਿੱਜੀ ਫ਼ੈਸਲਾ ਹੋਵੇਗਾ। ਹਾਲਾਂਕਿ ਐਮਰਜੈਂਸੀ ’ਚ ਡਿਊਟੀਆਂ ਤੇ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਸਮੇਂ ਦੌਰਾਨ ਸਾਰਾ ਭਾਰ ਸੰਸਥਾ ਦੇ ਜੂਨੀਅਰ ਤੇ ਸੀਨੀਅਰ ਰੈਜ਼ੀਡੈਂਟਸ ’ਤੇ ਰਹਿੰਦਾ ਹੈ। ਉਹ ਹੀ ਓ. ਪੀ. ਡੀ. ਦੇ ਕੰਮਕਾਜ ਨੂੰ ਸੰਭਾਲਦੇ ਹਨ। ਪੀ. ਜੀ. ਆਈ. ਡਾਕਟਰਾਂ ਨੂੰ ਸਾਲ ’ਚ ਦੋ ਵਾਰ ਛੁੱਟੀਆਂ ਦਿੰਦਾ ਹੈ। ਇਕ ਗਰਮੀਆਂ ਤੇ ਦੂਜਾ ਸਰਦੀਆਂ ਲਈ। ਗਰਮੀਆਂ ’ਚ ਡਾਕਟਰ ਪੂਰਾ ਇਕ ਮਹੀਨਾ ਛੁੱਟੀ ’ਤੇ ਰਹਿੰਦੇ ਹਨ, ਜਦੋਂ ਕਿ ਸਰਦੀਆਂ ’ਚ ਉਹ ਸਿਰਫ਼ 15 ਦਿਨ ਹੀ ਛੁੱਟੀ ’ਤੇ ਰਹਿੰਦੇ ਹਨ।
ਇਹ ਵੀ ਪੜ੍ਹੋ : ਗੈਸ, ਐਸੀਡਿਟੀ ਦੀਆਂ ਦਵਾਈਆਂ ਲੈਣ ਵਾਲੇ ਹੋ ਜਾਣ ਸਾਵਧਾਨ! ਚਿੰਤਾ ਭਰੇ ਅੰਕੜੇ ਆਏ ਸਾਹਮਣੇ
ਮਰੀਜ਼ਾਂ ਦੀ ਦੇਖਭਾਲ ਬਣੀ ਰਹੇ ਤਰਜ਼ੀਹ
ਪੀ. ਜੀ. ਆਈ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਛੁੱਟੀਆਂ ਦੌਰਾਨ ਵੀ ਮਰੀਜ਼ਾਂ ਦੀ ਦੇਖਭਾਲ ਦੀ ਤਰਜ਼ੀਹ ਰਹੇਗੀ। ਇਸ ਲਈ ਸਾਰੇ ਵਿਭਾਗਾਂ ’ਚ ਘੱਟੋ-ਘੱਟ ਅੱਧੇ ਫੈਕਲਟੀ ਮੈਂਬਰ ਹਰ ਸਮੇਂ ਡਿਊਟੀ 'ਤੇ ਮੌਜੂਦ ਰਹਿਣ। ਨਾਲ ਹੀ ਪੀ. ਜੀ. ਆਈ. ਨੇ ਕਿਹਾ ਹੈ ਕਿ ਕੋਈ ਵੀ ਫੈਕਲਟੀ ਇੱਕ ਹਾਫ਼ ’ਚ ਛੁੱਟੀ ਅਤੇ ਦੂਜੇ ਹਾਫ਼ ’ਚ ਕਾਨਫਰੰਸ ਜਾਂ ਐੱਲ. ਟੀ. ਸੀ. ਜਾਂ ਕਮਾਈ ਹੋਈ ਛੁੱਟੀ ਨਹੀਂ ਲੈ ਸਕਦਾ ਤਾਂ ਜੋ ਹਸਪਤਾਲ ਦੀਆਂ ਸੇਵਾਵਾਂ ਸੁਚਾਰੂ ਢੰਗ ਨਾਲ ਚੱਲਦੀਆਂ ਰਹਿਣ।
ਸਰਜਰੀ ਲਈ ਲੰਬਾ ਇੰਤਜ਼ਾਰ ਮਰੀਜ਼ਾਂ ਲਈ ਬਣਿਆ ਚੁਣੌਤੀ
ਸੀਨੀਅਰ ਕੰਸਲਟੈਂਟ ਹਰ ਸਾਲ ਛੁੱਟੀਆਂ ’ਤੇ ਜਾਂਦੇ ਹਨ ਪਰ ਜਾਣ ਤੋਂ ਪਹਿਲਾਂ ਮਰੀਜ਼ਾਂ ਨੂੰ ਐਡਜਸਟ ਕਰ ਕੇ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਹਰ ਵਾਰ ਛੁੱਟੀਆਂ ਦੌਰਾਨ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਰਜਰੀ ਤੇ ਓ. ਪੀ. ਡੀ. ’ਚ ਪਹਿਲਾਂ ਹੀ ਕਾਫ਼ੀ ਭੀੜ ਹੁੰਦੀ ਹੈ। ਸਰਜਰੀ ਲਈ ਬਹੁਤ ਲੰਬਾ ਇੰਤਜ਼ਾਰ ਕਰਨਾ ਕਰਨਾ ਪੈਂਦਾ ਹੈ। ਲੰਬੀ ਵੇਟਿੰਗ ਲਿਸਟ ਤੇ ਛੁੱਟੀਆਂ ਦੇ ਕਾਰਨ ਇਹ ਸੂਚੀ ਹੋਰ ਵੀ ਵੱਧ ਜਾਂਦੀ ਹੈ। ਦੂਜੇ ਪਾਸੇ ਸਪੈਸ਼ਲ ਕਲੀਨਿਕਾਂ ’ਚ ਜਾਣ ਵਾਲੇ ਮਰੀਜ਼ਾਂ ਦੀ ਵੀ ਪਰੇਸ਼ਾਨੀ ਵੱਧਦੀ ਹੈ। ਉਨ੍ਹਾਂ ਦਾ ਡਾਕਟਰ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਨਵੇਂ ਡਾਕਟਰ ਕੋਲ ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ : ਪਾਕਿ ਸਰਹੱਦ 'ਤੇ ਤਣਾਅ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ACTION, ਪੜ੍ਹੋ ਪੂਰੀ ਖ਼ਬਰ (ਵੀਡੀਓ)
ਇੰਝ ਰਹੇਗਾ ਛੁੱਟੀਆਂ ਦਾ ਸ਼ਡਿਊਲ
ਪਹਿਲਾ ਹਾਫ਼ : 16 ਮਈ ਤੋਂ 14 ਜੂਨ
ਦੂਜਾ ਹਾਫ਼ : 16 ਜੂਨ ਤੋਂ 15 ਜੁਲਾਈ
5 ਜੂਨ (ਐਤਵਾਰ) : ਸਾਰੀ ਫੈਕਲਟੀ ਡਿਊਟੀ 'ਤੇ ਹਾਜ਼ਰ ਹੋ ਕੇ ਚਾਰਜ ਹੈਂਡਓਵਰ ਕਰੇਗੀ।
ਹਰ ਵਿਭਾਗ ਨੂੰ ਤਿਆਰ ਕਰਨਾ ਹੋਵੇਗਾ ਡਿਊਟੀ ਰੋਸਟਰ
ਸੰਸਥਾ ਨੇ ਸਾਰੇ ਵਿਭਾਗਾਂ ਦੇ ਐੱਚ. ਓ. ਡੀ. ਨੂੰ ਹੁਕਮ ਦਿੱਤਾ ਹੈ ਕਿ ਉਹ ਡਿਊਟੀ ਰੋਸਟਰ ਤਿਆਰ ਕਰ ਕੇ ਅਗਲੇ 15 ਦਿਨਾਂ ’ਚ ਅਧਿਕਾਰੀ ਦਫ਼ਤਰ ਨੂੰ ਭੇਜਣ।
ਰੋਸਟਰ ਬਣਾਉਂਦਿਆਂ ਇਹ ਨਿਯਮ ਲਾਗੂ ਹੋਣਗੇ
ਛੁੱਟੀਆਂ ਸਿਰਫ਼ ਦੋ ਨਿਰਧਾਰਤ ਹਿੱਸਿਆਂ ’ਚ ਹੀ ਲਈਆਂ ਜਾ ਸਕਦੀਆਂ ਹਨ। ਵਿਚਕਾਰ ਵੱਖ-ਵੱਖ ਤਾਰੀਖ਼ਾਂ ਵਿਚ ਛੁੱਟੀਆਂ ਲੈਣ ਦੀ ਇਜਾਜ਼ਤ ਨਹੀਂ।
ਦੋਵੇਂ ਹਾਫ਼ ’ਚ ਛੁੱਟੀਆਂ ਲੈਣਾ ਮਨ੍ਹਾਂ ਹੈ
ਜਿਨ੍ਹਾਂ ਦੀ ਨੌਕਰੀ 6 ਮਹੀਨਿਆਂ ਤੋਂ ਘੱਟ ਹੈ, ਉਹ ਛੁੱਟੀਆਂ ਛੁੱਟੀਆਂ ਦਾ ਹੱਕਦਾਰ ਨਹੀਂ ਹੋਵੇਗਾ।
ਰੋਸਟਰ ’ਚ ਬਦਲਾਅ ਸਿਰਫ਼ ਵਿਭਾਗ ਹੈੱਡ ਦੀ ਮਨਜ਼ੂਰੀ ਨਾਲ ਹੀ ਹੋ ਸਕਦਾ ਹੈ।
ਕਿਸੇ ਹਾਫ਼ ਦੌਰਾਨ ਕਾਨਫਰੰਸ ਜਾਂ ਐੱਲ. ਟੀ. ਸੀ. ਲਈ ਗਏ ਵਿਅਕਤੀ ਦੀ ਗਿਣਤੀ ਛੁੱਟੀ ’ਚ ਹੀ ਹੋਵੇਗੀ।
ਬਿਨ੍ਹਾਂ ਵਿਭਾਗ ਹੈੱਡ ਦੀ ਮਨਜ਼ੂਰੀ ਦੇ ਰੋਸਟਰ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਕਿਸੇ ਹਾਫ਼ ਵਿਚ ਕਾਨਫਰੰਸ ’ਚ ਸ਼ਾਮਲ ਹੋਣਾ ਹੈ, ਤਾਂ ਉਸ ਵਿਅਕਤੀ ਦੀ ਛੁੱਟੀ ਮੰਨੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਤਵਾਦੀਆਂ ਦੇ ਸਾਥੀ ਨਾਲ ਪੰਜਾਬ ਪੁਲਸ ਦਾ ਹੋ ਗਿਆ ਮੁਕਾਬਲਾ, ਵੱਜੀ ਗੋਲ਼ੀ
NEXT STORY