ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਖੁਸ਼ਖਬਰੀ ਹੈ। ਬੋਰਡ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਮਾਰਚ-ਅਪ੍ਰੈਲ 'ਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਖਤਮ ਹੋਣ ਦੇ 15 ਦਿਨਾਂ ਅੰਦਰ ਹੀ ਨਤੀਜੇ ਐਲਾਨ ਦਿੱਤੇ ਜਾਣਗੇ। ਇਹ ਜਾਣਕਾਰੀ ਮੰਗਲਵਾਰ ਨੂੰ ਪੰਜਾਬ ਭਵਨ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਸੂਬੇ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦਿੱਤੀ। ਨਤੀਜੇ ਸਮੇਂ ਸਿਰ ਆਉਣ ਕਾਰਨ ਜਿੱਥੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਅਤੇ ਨਵੇਂ ਕੋਰਸ 'ਚ ਦਾਖਲਾ ਲੈਂਦੇ ਸਮੇਂ 'ਰਿਜ਼ਲਟ ਅਵੈਟਿਡ' ਨਹੀਂ ਲਿਖਣਾ ਪਵੇਗਾ, ਉੱਥੇ ਹੀ ਨਵਾਂ ਕੋਰਸ ਜੁਆਇਨ ਕਰਨ ਤੋਂ ਬਾਅਦ ਇਹ ਚਿੰਤਾ ਨਹੀਂ ਹੋਵੇਗੀ ਕਿ ਉਨ੍ਹਾਂ ਦਾ ਨਤੀਜਾ ਕਿਹੋ ਜਿਹਾ ਆਵੇਗਾ। ਮੰਤਰੀ ਦੇ ਨਾਲ ਮੌਜੂਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉੱਤਰ ਪੁਸਤਕਾਵਾਂ ਦੇ ਮੁਲਾਂਕਣ ਲਈ ਮੌਜੂਦਾ 168 ਦੀ ਥਾਂ 400 ਮੁਲਾਂਕਾਣ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ 'ਚ ਸਟਾਫ ਵੀ ਵਧਾਇਆ ਜਾਵੇਗਾ। ਇਸ ਵਾਰ ਸਲਾਨਾ ਪ੍ਰੀਖਿਆਵਾਂ 'ਚ ਨਕਲ ਰੋਕਣ ਦੇ ਵੀ ਪੁਖਤਾ ਬੰਦੋਬਸਤ ਕੀਤੇ ਜਾਣਗੇ। ਸੂਬੇ ਦੇ ਜਿਨ੍ਹਾਂ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਏ ਜਾਣਗੇ, ਅਜਿਹੇ 217 ਕੇਂਦਰਾਂ 'ਚ ਹਰੇਕ ਪ੍ਰੀਖਿਆ ਹਾਲ 'ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਦਾ ਪ੍ਰੀਖਿਆ ਕੇਂਦਰ ਉਸ ਦੇ ਸਕੂਲ 'ਚ ਨਹੀਂ ਬਣਾਇਆ ਜਾਵੇਗਾ।
ਅਧਿਆਪਕਾਂ ਸਾੜੀਆਂ ਬ੍ਰਿਜ ਕੋਰਸ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ
NEXT STORY