ਚੰਡੀਗੜ੍ਹ (ਲਲਨ) : ਰੇਲਵੇ ਨੇ ਦੀਵਾਲੀ ਅਤੇ ਛੱਠ ਪੂਜਾ (27 ਅਕਤੂਬਰ) ਲਈ ਚੰਡੀਗੜ੍ਹ ਅਤੇ ਅੰਬਾਲਾ ਤੋਂ 2 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਗੱਡੀਆਂ ’ਚ ਸੀਟਾਂ ਦੀ ਉਪਲੱਬਧਤਾ ਵਧੇਗੀ। ਦੋਵੇਂ ਗੱਡੀਆਂ ਵਾਰਾਣਸੀ ਰਾਹੀਂ ਧਨਬਾਦ ਤੇ ਪਟਨਾ ਤੱਕ ਜਾਣਗੀਆਂ। ਇਕ ਗੱਡੀ ਅਣਰਿਜ਼ਰਵਡ ਹੋਵੇਗੀ, ਜਦੋਂ ਕਿ ਦੂਜੀ ’ਚ ਥਰਡ ਤੇ ਸੈਕਿੰਡ ਏ. ਸੀ. ਕੋਚ ਹੋਣਗੇ। ਜਾਣਕਾਰੀ ਅਨੁਸਾਰ ਦੌਲਤਪੁਰ ਚੌਂਕ ਤੋਂ ਵਾਇਆ ਚੰਡੀਗੜ੍ਹ ਹੋ ਕੇ ਵਾਰਾਣਸੀ ਤੱਕ ਗੱਡੀ 4 ਅਕਤੂਬਰ ਤੋਂ ਹਰ ਸ਼ਨੀਵਾਰ ਨੂੰ ਚੱਲੇਗੀ, ਜਦਕਿ ਚੰਡੀਗੜ੍ਹ ਤੋਂ ਧਨਬਾਦ ਲਈ ਦੂਜੀ ਰੇਲਗੱਡੀ 5 ਅਕਤੂਬਰ ਤੋਂ ਸ਼ੁਰੂ ਹੋ ਕੇ ਹਫ਼ਤੇ ’ਚ 2 ਵਾਰ ਚੱਲੇਗੀ। ਇਸ ਤੋਂ ਪਹਿਲਾਂ ਚੰਡੀਗੜ੍ਹ-ਪਟਨਾ ਵਿਸ਼ੇਸ਼ ਰੇਲਗੱਡੀ ਦਾ ਐਲਾਨ ਕੀਤਾ ਸੀ, ਜਿਸ ਦੀ ਉਡੀਕ ਸੂਚੀ 30 ਅਕਤੂਬਰ ਤੱਕ ਹੈ। ਇਸ ਲਈ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਦੋਵੇਂ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਇਨ੍ਹਾਂ ਔਰਤਾਂ ਲਈ ਮਾਨ ਸਰਕਾਰ ਦਾ ਐਲਾਨ, ਸਿੱਧੀ ਖਾਤਿਆਂ 'ਚ ਆਵੇਗੀ ਰਾਸ਼ੀ
ਅੱਜ ਰਾਤ 10 ਵਜੇ ਰਵਾਨਾ ਹੋਵੇਗੀ ਗੱਡੀ ਨੰਬਰ 04514
ਗੱਡੀ ਨੰਬਰ 04514 ਹਰ ਸ਼ਨੀਵਾਰ ਨੂੰ ਚੰਡੀਗੜ੍ਹ ਤੋਂ ਰਾਤ 10 ਵਜੇ ਰਵਾਨਾ ਹੋਵੇਗੀ ਅਤੇ ਅਗਲੀ ਦੁਪਹਿਰ 1:50 ’ਤੇ ਵਾਰਾਣਸੀ ਪਹੁੰਚੇਗੀ। ਹਰ ਸੋਮਵਾਰ ਨੂੰ ਵਾਰਾਣਸੀ ਤੋਂ ਦੁਪਹਿਰ 12:45 ਵਜੇ ਰਵਾਨਾ ਹੋਵੇਗੀ ਤੇ ਅਗਲੀ ਸਵੇਰ 5:30 ਵਜੇ ਚੰਡੀਗੜ੍ਹ ਪਹੁੰਚੇਗੀ। ਪੂਰੀ ਗੱਡੀ ਅਣਰਿਜ਼ਰਵ ਹੋਵੇਗੀ ਅਤੇ ਟਿਕਟਾਂ ਕਾਊਂਟਰ ਤੋਂ ਖ਼ਰੀਦੀਆਂ ਜਾ ਸਕਦੀਆਂ ਹਨ। ਯਾਤਰਾ ਦਾ ਸਮਾਂ 16 ਘੰਟੇ 45 ਮਿੰਟ ਰਹੇਗਾ।
ਇਹ ਵੀ ਪੜ੍ਹੋ : ਬਿਜਲੀ ਉਪਭੋਗਤਾਵਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, 16 ਅਕਤੂਬਰ ਤਾਰੀਖ ਤੋਂ...
ਐਤਵਾਰ ਤੇ ਵੀਰਵਾਰ ਨੂੰ ਗਰੀਬ ਰੱਥ ਸਪੈਸ਼ਲ
ਚੰਡੀਗੜ੍ਹ ਤੇ ਧਨਬਾਦ ਵਿਚਕਾਰ ਰੇਲਗੱਡੀ ਨੰਬਰ 03311-12 ਹਰ ਐਤਵਾਰ ਤੇ ਵੀਰਵਾਰ ਨੂੰ ਸਵੇਰੇ 6 ਵਜੇ ਚੱਲੇਗੀ ਤੇ ਵਾਰਾਣਸੀ ’ਚ 12:45 ਵਜੇ ਪਹੁੰਚੇਗੀ। ਵਾਪਸੀ ’ਚ ਵਾਰਾਣਸੀ ਤੋਂ ਗੱਡੀ ਬੁੱਧਵਾਰ ਤੇ ਸ਼ਨੀਵਾਰ ਸਵੇਰੇ 7:50 ਵਜੇ ਚੱਲੇਗੀ ਤੇ ਅਗਲੀ ਸਵੇਰ 4:30 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ’ਚ ਥਰਡ ਤੇ ਸੈਕੰਡ ਏ.ਸੀ. ਕੋਚ ਹਨ। ਰੇਲਵੇ ਨੇ ਬੁਕਿੰਗ ਖੋਲ੍ਹ ਦਿੱਤੀ ਹੈ।
ਚੰਡੀਗੜ੍ਹ-ਪਟਨਾ ਸਪੈਸ਼ਲ ਫੁਲ
ਚੰਡੀਗੜ੍ਹ-ਪਟਨਾ ਵਿਚਕਾਰ ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਰੇਲਗੱਡੀ 30 ਅਕਤੂਬਰ ਤੱਕ ਪੂਰੀ ਬੁੱਕ ਹੈ। ਗੱਡੀ ਨੰਬਰ 04503-04 ਹਰ ਵੀਰਵਾਰ ਨੂੰ ਚੰਡੀਗੜ੍ਹ ਤੋਂ ਰਾਤ 11:45 ਵਜੇ ਚੱਲੇਗੀ ਤੇ ਅਗਲੀ ਸ਼ਾਮ 4:35 ਵਜੇ ਵਾਰਾਣਸੀ ਪਹੁੰਚੇਗੀ। ਇਸ ’ਚ ਵੀ ਟਿਕਟਾਂ ਉਪਲੱਬਧ ਨਹੀਂ ਹਨ। ਇਸ ਕਾਰਨ ਰੇਲਵੇ ਨੇ ਦੋ ਹੋਰ ਵਿਸ਼ੇਸ਼ ਗੱਡੀਆਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ ਵੱਲੋਂ ਅਹੁਦਿਆਂ ਤੋਂ ਅਸਤੀਫ਼ਾ
NEXT STORY