ਝਬਾਲ/ ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਪੰਜਾਬ ਸਰਕਾਰ ਦੀਆਂ ਜਨਤਕ ਖੇਤਰ ਦੀਆਂ ਟਰਾਂਸਪੋਰਟ ਕੰਪਨੀਆਂ ਕਥਿਤ ਤੌਰ 'ਤੇ ਵੱਡੇ ਘਾਟੇ 'ਚ ਚੱਲਣ ਦਾ ਕਾਰਨ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਫੈਲਿਆ ਭ੍ਰਿਸ਼ਟਾਚਾਰ ਹੈ । ਇਨ੍ਹਾਂ ਟਰਾਂਸਪੋਰਟਰ ਕੰਪਨੀਆਂ 'ਚ ਪੰਜਾਬ ਰੋਡਵੇਜ਼ ਅਤੇ ਪਨਬਸ ਪ੍ਰਮੁੱਖ ਹਨ। ਸਰਕਾਰ ਦੀਆਂ ਇਨ੍ਹਾਂ ਜਨਤਕ ਖੇਤਰ ਦੀਆਂ ਟਰਾਂਸਪੋਰਟ ਕੰਪਨੀਆਂ ਘਾਟੇ 'ਚ ਜਾਣ ਦੇ ਮੁੱਖ ਕਾਰਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਖਸਤਾਹਾਲ ਬੱਸਾਂ ਤੋਂ ਇਲਾਵਾ ਲੇਟ ਹੋਣ ਕਾਰਨ ਅਕਸਰ ਅਖਬਾਰਾਂ ਦੀਆਂ ਸੁਰਖੀਆਂ 'ਚ ਬਣਿਆ ਰਹਿਣ ਵਾਲਾ ਇਸ ਨਾਲ ਸਬੰਧਤ ਸਟਾਫ ਦੀ ਹੈ । ਸਟਾਫ ਦੀਆਂ ਕਥਿਤ ਮਨਮਾਨੀਆਂ ਅਕਸਰ ਜਨਤਾ ਲਈ ਕਈ ਪ੍ਰੇਸ਼ਾਨੀਆਂ ਦਾ ਸਬੱਬ ਬਣਦੀਆਂ ਹਨ ।
ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਖੇਮਕਰਨ ਅਤੇ ਖੇਮਕਰਨ ਤੋਂ ਅੰਮ੍ਰਿਤਸਰ ਨੂੰ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਸਾਹਮਣੇ ਆਇਆ ਹੈ। ਇਸ ਰੂਟ 'ਤੇ 7 ਰੋਡਵੇਜ ਅਤੇ 2 ਪਨਬਸ ਨਾਲ ਸਬੰਧਤ ਬੱਸਾਂ ਦੇ ਰੋਜ਼ਾਨਾ ਭਾਵੇਂ ਕਰੀਬ 30 ਮਿੰਟ ਟਾਈਮ ਇਧਰੋਂ-ਉਧਰ ਚਲਾਏ ਜਾਣ ਦਾ ਵਿਭਾਗ ਦਾਅਵਾ ਕਰ ਰਿਹਾ ਹੈ ਪਰ ਸਚਾਈ ਕੁਝ ਹੋਰ ਹੀ ਹੈ।
'ਜਗ ਬਾਣੀ' ਦੀ ਟੀਮ ਵੱਲੋਂ ਕੀਤੇ ਗਏ ਸਰਵੇ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਕੇ ਆਈ ਹੈ ਕਿ ਇਹ ਬੱਸਾਂ ਆਪਣੇ ਨਿਰਧਾਰਤ ਸਮੇਂ ਉੱਤੇ ਅੱਡਿਆਂ 'ਤੇ ਨਹੀਂ ਪੁਹੰਚਦੀਆਂ ਹਨ । ਇਹੋ ਕਾਰਨ ਹੈ ਕਿ ਕਈ ਵਾਰ ਨਾ ਚਾਹੁੰਦੇ ਹੋਏ ਵੀ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ 'ਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਵਧਣਾ ਪੈਂਦਾ ਹੈ। ਰੋਡਵੇਜ਼ ਦੀਆਂ ਬੱਸਾਂ ਜਦੋਂ ਸਬੰਧਤ ਅੱਡਿਆਂ 'ਤੇ ਪੁਜਦੀਆਂ ਹਨ ਤਾਂ ਉਨ੍ਹਾਂ ਨੂੰ ਸਵਾਰੀਆਂ ਨਾਂਹ ਦੇ ਬਰਾਬਰ ਹੀ ਮਿਲਦੀਆਂ ਹਨ। ਇਸ ਕਾਰਨ ਰੋਡਵੇਜ਼ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਅੱਡਾ ਝਬਾਲ ਵਿਖੇ 'ਜਗ ਬਾਣੀ' ਦੀ ਟੀਮ ਨੇ ਜਦ ਰੋਡਵੇਜ਼ ਬੱਸਾਂ ਦੀ ਇੰਤਜ਼ਾਰ ਕਰ ਰਹੇ ਯਾਤਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿੱਜੀ ਬੱਸ ਮਾਲਕਾਂ ਨਾਲ ਰੋਡਵੇਜ਼ ਵਿਭਾਗ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਹੋਣ ਕਰ ਕੇ ਰੋਡਵੇਜ਼ ਬੱਸਾਂ ਆਪਣੇ ਨਿਸ਼ਚਿਤ ਸਮੇਂ 'ਤੇ ਅੱਡਿਆਂ 'ਤੇ ਨਹੀਂ ਪਹੁੰਚਦੀਆਂ।
ਕਈਆਂ ਨੇ ਦੱਸਿਆ ਕਿ ਉਹ ਨੌਕਰੀਪੇਸ਼ਾ ਔਰਤਾਂ ਹਨ। ਸਮੇਂ ਸਿਰ ਦਫਤਰ ਪਹੁੰਚਣਾ ਹੁੰਦਾ ਹੈ। ਰੋਡਵੇਜ਼ ਦੀਆਂ ਬੱਸਾਂ ਸਮੇਂ ਸਿਰ ਨਾ ਪਹੁੰਚਣ ਕਾਰਨ ਉਹ ਰੋਜ਼ਾਨਾ ਲੇਟ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਕਸਬੇ ਤੋਂ ਭਿੱਖੀਵਿੰਡ, ਖੇਮਕਰਨ ਨੂੰ ਜਾਣ ਵਾਲੀ ਬੱਸ ਵੀ ਸਮੇਂ ਸਿਰ ਨਾ ਪਹੁੰਚਣ ਕਾਰਨ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਰੋਡਵੇਜ਼ ਬੱਸ ਰੋਜ਼ਾਨਾ ਹੀ ਨਿਸ਼ਚਿਤ ਸਮੇਂ 8.45 ਵਜੇ ਨਹੀਂ ਆਉਂਦੀ ਜਿਸ ਕਾਰਨ ਉਹ ਅਕਸਰ ਸਕੂਲ ਜਾਂ ਕਾਲਜ ਸਮੇਂ 'ਤੇ ਨਹੀਂ ਪਹੁੰਚਦੇ । ਉਨ੍ਹਾਂ ਦੱਸਿਆ ਕਿ ਮਜਬੂਰੀ-ਵੱਸ ਉਨ੍ਹਾਂ ਨੂੰ ਜਾਨ ਜੋਖਮ 'ਚ ਪਾ ਕੇ ਪ੍ਰਾਈਵੇਟ ਬੱਸਾਂ ਨਾਲ ਲਮਕ ਕੇ ਜਾਂ ਛੱਤਾਂ ਉੱਪਰ ਬੈਠ ਕੇ ਰੋਜ਼ਾਨਾ ਜਾਣਾ ਪੈਂਦਾ ਹੈ।
ਆਪਣੇ ਹੀ ਘਰ 'ਚ ਕੈਦ ਸਕੀਆਂ ਭੈਣਾਂ ਨੂੰ ਆਜ਼ਾਦ ਕਰਵਾਇਆ
NEXT STORY