ਪਟਿਆਲਾ—ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਬਾਵਜੂਦ ਕਿਸਾਨਾਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ 'ਚ ਇਸ ਵਾਰ ਛੇ ਗੁਣਾ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵਲੋਂ 23 ਸਤੰਬਰ ਤੋਂ 1 ਅਕਤੂਬਰ 2018 ਤੱਕ ਦੇ ਮੁਕਾਬਲੇ ਇਸ ਸਾਲ ਤਕਰੀਬਨ 150 ਘਟਨਾਵਾਂ ਹੁਣ ਤਕ ਦਰਜ ਕੀਤੀਆਂ ਗਈਆਂ ਸਨ। ਸੂਬੇ ਦੇ ਕਿਸਾਨ ਆਮ ਤੌਰ 'ਤੇ ਪਤਝੜ ਮੌਸਮ 'ਚ ਝੋਨੇ ਦੀ ਕਟਾਈ ਦੇ ਬਾਅਦ ਹੀ ਰਹਿੰਦ-ਖੂੰਹਦ ਨੂੰ ਸਾੜਦੇ ਹਨ ਤਾਂ ਕਿ ਕਣਕ ਦੀ ਖੇਤੀ ਕਰਨ ਲਈ ਖੇਤ ਖਾਲੀ ਹੋ ਸਕਣ। ਇਹੀ ਵੀ ਆਖਿਆ ਜਾਂਦਾ ਹੈ ਕਿ ਖੇਤਾਂ 'ਚ ਲਗਾਈ ਅੱਗ ਦਾ ਧੂੰਆ ਦਿੱਲੀ ਤੱਕ ਜਾਂਦਾ ਹੈ, ਜਿਸ ਨਾਲ ਐਂਨ.ਸੀ.ਆਰ ਖੇਤਰ 'ਚ ਪ੍ਰਦੂਸ਼ਣ ਦੇ ਪੱਧਰ 'ਚ ਵਾਧਾ ਹੁੰਦਾ ਹੈ।
1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਖੇਤਾਂ ਵਿਚ ਅੱਗ ਲਗਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਜਿਸ ਨਾਲ ਪੰਜਾਬ 'ਚ ਹਵਾ ਦੀ ਗੁਣਵੱਤਾ 'ਤੇ ਅਸਰ ਪੈਣਾ ਤੈਅ ਹੈ। ਖੇਤਾਂ ਦੀ ਅੱਗ ਕਾਰਨ ਪਹਿਲਾਂ ਤੋਂ ਹੀ ਹਵਾ 'ਚ ਗੁਣਵੱਤਾ ਦਾ ਪੱਧਰ ਵਿਗੜਨਾ ਸ਼ੁਰੂ ਹੋ ਗਿਆ ਹੈ। ਪਿਛਲੇ 9 ਦਿਨਾਂ ਤੋਂ ਹਵਾ ਦੀ ਗੁਣਵੱਤਾ ਤੋਂ ਪਤਾ ਚੱਲਿਆ ਹੈ ਕਿ ਪ੍ਰਦੂਸ਼ਣ ਦਾ ਪੱਧਰ 'ਚ ਅੰਮ੍ਰਿਤਸਰ 'ਚ 71 ਆਰ. ਐੱਸ. ਪੀ. ਐੱਮ., ਲੁਧਿਆਣਾ 72, ਮੰਡੀ ਗੋਬਿੰਦਗੜ੍ਹ 46, ਪਟਿਆਲਾ 45, ਜਲੰਧਰ 61 ਅਤੇ ਖੰਨਾ 54 ਦੇ ਨਾਲ ਦਰਜ ਕੀਤਾ ਗਿਆ ਹੈ।
ਮਿਸ਼ਨ ਤੰਦਰੁਸਤ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਸਬਸਿਡੀ 'ਤੇ 28,000 ਮਸ਼ੀਨਾਂ ਦਿੱਤੀਆਂ ਸਨ ਅਤੇ ਇਸ ਸਾਲ 26,000 ਨਵੀਆਂ ਮਸ਼ੀਨਾਂ ਲਈ 260 ਕਰੋੜ ਦੀ ਸਬਸਿਡੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪਹਿਲਾਂ ਹੀ ਫਸਲ ਦੀ ਬਿਜਾਈ ਸ਼ੁਰੂ ਹੋ ਗਈ ਸੀ। ਸੂਤਰਾਂ ਮੁਤਾਬਕ ਅਸਲ ਸਮੱਸਿਆ ਦੇਰ ਰਾਤ ਨੂੰ ਉਸ ਸਮੇਂ ਪੈਦਾ ਹੋਵੇਗੀ ਜਦੋਂ ਝੋਨੀ ਦੀ ਕਟਾਈ ਦਾ ਕੰਮ ਮੁਕਮਲ ਹੋ ਜਾਵੇਗਾ ਕਿਉਂਕਿ ਖੇਤਾਂ 'ਚ ਅੱਗ ਜ਼ਿਆਦਾਤਰ ਰਾਤ ਜਾਂ ਸ਼ਾਮ ਵੇਲੇ ਹੀ ਲਗਾਈ ਜਾਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਜੂਦਾ ਪਰਾਲੀ ਸਾੜਨ ਦੀਆਂ ਘਟਨਾਵਾਂ ਮੌਸਮ ਦੇ ਹਾਲਾਤ ਕਾਰਨ ਪੰਜਾਬ ਜਾਂ ਦਿੱਲੀ ਦੀ ਹਵਾ 'ਤੇ ਬੇਹੱਦ ਪ੍ਰਭਾਵ ਨਹੀਂ ਪਾਉਣਗੀਆਂ, ਪਰ ਅਕਤੂਬਰ ਦੇ ਦੂਜੇ ਅੱਧ 'ਚ ਸਥਿਤੀ ਬਦਲ ਜਾਵੇਗੀ। ਭਾਰੀ ਤੇਜ਼ ਹਵਾਵਾਂ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਵੱਲ ਵਧਣ ਕਾਰਨ, ਖੇਤਾਂ ਦੇ ਧੂਏ ਦੇ ਸਾਰੇ ਪ੍ਰਦੂਸ਼ਿਤ ਪਦਾਰਥ ਅਗਲੇ 10-15 ਦਿਨਾਂ ਤੱਕ ਪਾਕਿਸਤਾਨ ਵੱਲ ਚਲੇ ਜਾਣਗੇ ਪਰ ਅਕਤੂਬਰ ਦੇ ਅਖੀਰ ਤੱਕ ਹਵਾ ਦਾ ਰੁਖ ਬਦਲ ਸਕਦਾ ਹੈ।
ਦੁਸਹਿਰੇ ਮੌਕੇ 'ਅੱਗ ਬੁਝਾਊ ਅਮਲੇ' ਕੋਲ ਨਹੀਂ ਲੋੜੀਂਦੀਆਂ ਗੱਡੀਆਂ
NEXT STORY