ਪਟਿਆਲਾ/ਘਨੌਰ, (ਜੋਸਨ, ਅਲੀ)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਮਿਹਨਤ ਨੂੰ ਉਸ ਸਮੇਂ ਬੂਰ ਪਿਆ ਜਦੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿਚ ਘਨੌਰ ਵਿਚ ਸਿਵਲ ਹਸਪਤਾਲ ਬਣਾਉਣ ਲਈ ਤਜਵੀਜ਼ ਰੱਖ ਕੇ ਬਜਟ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਘਨੌਰ ਵਿਖੇ ਸਿਵਲ ਹਸਪਤਾਲ ਬਣਾਉਣ ਦੀ ਮੰਗ ਕਰ ਰਹੇ ਸਨ। ਘਨੌਰ ਵਿਖੇ ਸਿਵਲ ਹਸਪਤਾਲ ਬਣਨ ਨਾਲ ਜਿੱਥੇ ਹਲਕਾ ਘਨੌਰ ਦੇ ਵਾਸੀਆਂ ਨੂੰ ਮਿਲਣ ਵਾਲੀਆਂ ਆਧੁਨਿਕ ਸਿਹਤ ਸੇਵਾਵਾਂ ਵਿਚ ਵਾਧਾ ਹੋਵੇਗਾ, ਉਥੇ ਨਿੱਜੀ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਲੁੱਟ 'ਤੇ ਵੀ ਲਗਾਮ ਕੱਸੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਜਟ ਵਿਚ ਪੰਜਾਬ ਵਿਚ ਸਿਹਤ ਸੇਵਾਵਾਂ ਦੇ ਸੁਧਾਰ ਲਈ ਰਾਖਵੀਂ ਰੱਖੀ ਗਈ 20 ਕਰੋੜ ਰੁਪਏ ਦੀ ਰਾਸ਼ੀ ਨਾਲ ਲੁਧਿਆਣਾ ਜ਼ਿਲੇ ਵਿਚ ਦੋਰਾਹਾ ਤੇ ਪਟਿਆਲਾ ਦੇ ਘਨੌਰ ਵਿਖੇ ਨਵੇਂ ਸਿਵਲ ਹਸਪਤਾਲ ਅਤੇ ਸਿਵਲ ਹਸਪਤਾਲ ਬਠਿੰਡਾ ਦੇ ਨਵੀਨੀਕਰਨ ਤੋਂ ਇਲਾਵਾ ਮਹੱਤਵਪੂਰਨ ਰਾਜ ਮਾਰਗਾਂ 'ਤੇ ਟਰੋਮਾ ਸੈਂਟਰ ਬਣਾਏ ਜਾਣਗੇ। ਇਸ ਮੌਕੇ ਕਾਂਗਰਸ ਦੇ ਯੂਥ ਪ੍ਰਧਾਨ ਕਮਲ ਸ਼ਰਮਾ, ਲਖਵੀਰ ਸਿੰਘ, ਰਾਹੁਲ ਗੋਇਲ, ਪਰਮਿੰਦਰ ਸਿੰਘ ਸਰਾਲਾ, ਸੁਖਜੀਤ ਸਿੰਘ, ਸਨਦੀਪ ਸਿੰਘ ਲੋਹਸਿੰਬਲੀ, ਬਲਜੀਤ ਸਿੰਘ ਮਗਰ, ਨਿਸ਼ਾਨ ਸਿੰਘ ਨਨਹੇੜਾ, ਜੱਗੀ ਕਪੂਰੀ, ਗੁਲਸ਼ਨ ਨਰੈਣਗੜ੍ਹ, ਰਾਮ ਜੱਬੋਮਾਜਰਾ, ਗੁਰਧਿਆਨ ਸਿਆਲੂ, ਗੁਰਜਿੰਦਰ ਸਿੰਘ ਲਾਛੜੂ, ਰਾਜਿੰਦਰ ਉਲਾਣਾ, ਦਰਬਾਰਾ ਸਿੰਘ ਹਰਪਾਲਪੁਰ, ਗਗਨਦੀਪ ਹਸਨਪੁਰ ਅਤੇ ਜਸਪਾਲ ਗੋਇਲ ਆਦਿ ਸਮੇਤ ਹੋਰ ਹਾਜ਼ਰ ਸਨ।
ਸਰਕਾਰ ਨੂੰ ਠੇਕਿਆਂ ਦੀ ਨੀਲਾਮੀ ਤੋਂ 191.13 ਕਰੋੜ ਦੀ ਹੋਈ ਆਮਦਨੀ
NEXT STORY