ਸੰਗਤ ਮੰਡੀ, (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਨਜ਼ਦੀਕ ਸਰਕਾਰੀ ਬੱਸ ਤੇ ਘੋਡ਼ਾ ਟਰਾਲੇ ’ਚ ਸਿੱਧੀ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਸਰਕਾਰੀ ਬੱਸ ਬਠਿੰਡਾ ਤੋਂ ਸਵਾਰੀਆਂ ਲੈ ਕੇ ਡੱਬਵਾਲੀ ਚੱਲੀ ਸੀ, ਜਦਕਿ ਘੋਡ਼ਾ ਟਰਾਲਾ ਖਾਦ ਲੈ ਕੇ ਡੱਬਵਾਲੀ ਤੋਂ ਬਠਿੰਡਾ ਵੱਲ ਆ ਰਿਹਾ ਸੀ, ਜਦ ਦੋਵੇਂ ਵਾਹਨ ਉਕਤ ਸਥਾਨ ’ਤੇ ਪਹੁੰਚੇ ਤਾਂ ਇਕ ਕਾਰ ਚਾਲਕ ਨੇ ਓਵਰਟੇਕ ਕਰਦੇ ਸਮੇਂ ਕਾਰ ਨੂੰ ਦੋਵੇਂ ਵਾਹਨਾਂ ਦੇ ਵਿਚਕਾਰ ਦੀ ਲੰਘਾ ਦਿੱਤਾ, ਜਿਸ ਕਾਰਨ ਘੋਡ਼ੇ ਟਰਾਲੇ ਦੇ ਡਰਾਈਵਰ ਦਾ ਸੰਤੁਲਨ ਵਿਗਡ਼ ਗਿਆ ਤੇ ਉਹ ਬੱਸ ਨਾਲ ਸਿੱਧਾ ਟਕਰਾਅ ਗਿਆ। ਟੱਕਰ ਕਾਰਨ ਘੋਡ਼ਾ ਟਰਾਲਾ ਸਡ਼ਕ ਵਿਚਕਾਰ ਹੀ ਪਲਟ ਗਿਆ, ਜਿਸ ਕਾਰਨ ਸਡ਼ਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ।
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਬਲਤੇਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਘੋਡ਼ਾ ਟਰਾਲੇ ਨੂੰ ਸਡ਼ਕ ਤੋਂ ਇਕ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਬੱਸ ਦੀਆਂ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਬੱਸ ਦੇ ਕੰਡਕਟਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਜਦ ਸਹਾਇਕ ਥਾਣੇਦਾਰ ਬਲਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 10 ਦੇ ਕਰੀਬ ਜ਼ਖ਼ਮੀ ਸਵਾਰੀਆਂ ਦੇ ਰੁੱਕੇ ਆਏ ਹੋਏ ਹਨ, ਉਹ ਉਨ੍ਹਾਂ ਦੇ ਬਿਆਨ ਲਿਖਣ ਲਈ ਜਾ ਰਹੇ ਹਨ।
ਬੇਰੋਜ਼ਗਾਰ ਅਧਿਆਪਕਾਂ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ
NEXT STORY