ਗੁਰਦਾਸਪੁਰ (ਸਰਬਜੀਤ)-ਹਿੰਦ-ਪਾਕਿ ਸਰਹੱਦ 'ਤੇ ਸਥਿਤ ਪਿੰਡ ਚੌਂਤਰਾਂ ਵਿਖੇ ਕੰਡਿਆਲੀ ਤਾਰ ਤੋਂ ਇਕ ਕਿਸਾਨ ਨੇ 2001 ਵਿਚ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਜ਼ਮੀਨ ਹੇਠਾਂ ਪੁੱਟੀ ਹੋਈ ਸੁਰੰਗ ਸਬੰਧੀ ਪਤਾ ਲੱਗਣ 'ਤੇ ਤੁਰੰਤ ਭਾਰਤੀ ਫੌਜ ਨੂੰ ਸੂਚਿਤ ਕੀਤਾ ਸੀ ਅਤੇ ਪਾਕਿਸਤਾਨ ਦੀਆਂ ਕੋਝੀਆਂ ਚਾਲਾਂ ਨੂੰ ਨਾਕਾਮ ਕਰਦੇ ਹੋਏ ਆਪਣੇ ਦੇਸ਼ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਸੀ।
ਉਸ ਸਮੇਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਕਿਸਾਨ ਨੂੰ ਕਈ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ 17 ਸਾਲ ਬੀਤ ਜਾਣ ਦੇ ਬਾਵਜੂਦ ਇਹ ਕਿਸਾਨ ਕੱਚੇ ਮਕਾਨ ਵਿਚ ਆਪਣਾ ਜੀਵਨ ਬਸਰ ਕਰ ਰਿਹਾ ਹੈ। ਇਥੋਂ ਤੱਕ ਕਿ 15 ਅਗਸਤ, 26 ਜਨਵਰੀ ਵਾਲੇ ਦਿਨ ਵੀ ਕਈ ਹਸਤੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਪਰ ਇਸ ਬਹਾਦਰ ਕਿਸਾਨ ਨੂੰ ਕਿਸੇ ਵੀ ਅਧਿਕਾਰੀ ਨੇ ਅੱਜ ਤੱਕ ਸਨਮਾਨਤ ਨਹੀਂ ਕੀਤਾ। ਉਹ ਸਰਕਾਰੀ ਸਨਮਾਨ ਦਾ ਇੰਤਜਾਰ ਕਰ ਰਿਹਾ ਹੈ।ਇਸ ਸਬੰਧੀ ਨਿਸ਼ਾਨ ਸਿੰਘ ਜ਼ਿਲਾ ਸਰਕਲ ਭਾਜਪਾ ਪ੍ਰਧਾਨ-ਕਮ- ਸਾਬਕਾ ਸਰਪੰਚ ਪਿੰਡ ਚੌਂਤਰਾਂ ਨੇ ਇਕ ਪੱਤਰ ਭਾਰਤ ਦੇ ਗ੍ਰਹਿ ਮੰਤਰੀ ਨੂੰ ਲਿਖ ਕੇ ਕਿਸਾਨ ਸਵਰਨ ਦਾਸ ਪੁੱਤਰ ਭਗਤ ਰਾਮ ਦਾ ਘਰ ਪੱਕਾ ਬਣਾਉਣ ਤੇ ਉਸ ਦੇ ਲੜਕੇ ਪਵਨ ਕੁਮਾਰ, ਰਵੀ ਕੁਮਾਰ, ਨੰਦ ਲਾਲ ਨੂੰ ਸਰਕਾਰੀ ਨੌਕਰੀ ਦੇਣ ਸਮੇਤ ਹੋਰ ਸੁਵਿਧਾਵਾਂ ਦੇਣ ਦੀ ਮੰਗ ਕੀਤੀ ਹੈ।
ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਸਿੱਖਿਆ ਵਿਭਾਗ ਸਖਤ
NEXT STORY