ਨਵਾਂਸ਼ਹਿਰ (ਮਨੋਰੰਜਨ)- ਸੈਸ਼ਨ 2018-19 ਦੀ ਸ਼ੁਰੂਆਤ ਹੋਣ ਵਿਚ ਕੁਝ ਦਿਨਾਂ ਦਾ ਹੀ ਸਮਾਂ ਬਾਕੀ ਹੈ। ਪ੍ਰਾਈਵੇਟ ਸਕੂਲ 20 ਮਾਰਚ 2018 ਤੋਂ ਨਤੀਜੇ ਐਲਾਨਕੇ ਫਿਰ ਤੋਂ ਨਵੇਂ ਸੈਸ਼ਨ ਵਿਚ ਦਾਖਲੇ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਜਾ ਰਹੇ ਹਨ। ਅਜਿਹੇ ਵਿਚ ਸਭ ਤੋਂ ਵੱਡੀ ਪਰੇਸ਼ਾਨੀ ਮਾਪਿਆਂ ਦੇ ਲਈ ਹੈ, ਕਿਉਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਸਕੂਲ ਵੱਲੋਂ ਬਣਾਈਆਂ ਗਈਆਂ ਵਰਦੀਆਂ ਅਤੇ ਪੁਸਤਕਾਂ ਕਿਥੋਂ ਮਿਲਣਗੀਆਂ। ਇਨ੍ਹਾਂ ਨੂੰ ਖਰੀਦਣ ਦੇ ਲਈ ਜੇਕਰ ਕੋਈ ਪ੍ਰਾਈਵੇਟ ਸਕੂਲ ਮਾਪਿਆਂ ਨਾਲ ਜ਼ਬਰਦਸਤੀ ਕਰਦਾ ਹੈ ਤਾਂ ਉਸ ਤੇ ਖਿਲਾਫ ਸਖਤ ਕਾਰਵਾਈ ਹੋਵੇਗੀ। ਇਸ ਦੇ ਨਾਲ-ਨਾਲ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸੀ.ਬੀ.ਐੱਸ.ਈ. ਦੇ ਨਿਯਮਾਂ ਦੇ ਅਨੁਸਾਰ ਹੀ ਦਾਖਲ ਕਰਨਾ ਹੋਵੇਗਾ। ਬੀਤੇ ਸਾਲ ਕੁਝ ਮਾਪਿਆਂ ਨੇ ਸਕੂਲਾਂ 'ਤੇ ਪੁਸਤਕਾਂ ਤੇ ਵਰਦੀ ਦੇ ਨਾਮ 'ਤੇ ਲੁੱਟ ਕਰਨ ਦਾ ਦੋਸ਼ ਲਾਇਆ ਸੀ। ਜਿਸ ਦੇ ਬਾਅਦ ਸਿੱਖਿਆ ਵਿਭਾਗ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਸੀ ਕਿ ਉਹ ਸਕੂਲਾਂ ਵਿਚ ਪੁਸਤਕਾਂ ਅਤੇ ਵਰਦੀਅÎਾਂ ਨੂੰ ਨਹੀਂ ਵੇਚ ਸਕਦੇ ਹਨ, ਜੇਕਰ ਕੋਈ ਸਕੂਲ ਅਜਿਹਾ ਕਰਦਾ ਹੈ ਤਾਂ ਵਿਭਾਗ ਉਸ 'ਤੇ ਸਖਤ ਕਾਰਵਾਈ ਕਰੇਗਾ। ਇਸ ਵਾਰ ਸਿੱਖਿਆ ਵਿਭਾਗ ਦਾ ਉਹ ਹੀ ਰੁਖ ਕਾਇਮ ਹੈ, ਜੇਕਰ ਸਕੂਲਾਂ ਨੇ ਜ਼ਬਰਦਸਤੀ ਕੀਤੀ ਤਾਂ ਵਿਭਾਗ ਉਨ੍ਹਾਂ 'ਤੇ ਜੁਰਮਾਨਾ ਲਾ ਸਕਦਾ ਹੈ।
ਸਕੂਲ ਐੱਨ.ਸੀ.ਈ.ਆਰ.ਟੀ. ਦੀਆਂ ਪੁਸਤਕਾਂ ਨੂੰ ਹੀ ਦੇਣਗੇ ਪਹਿਲ
ਸੂਤਰ ਦੱਸਦੇ ਹਨ ਕਿ ਸਿੱਖਿਆ ਵਿਭਾਗ ਪੰਜਾਬ ਨੇ ਸਾਫ ਕੀਤਾ ਹੈ ਕਿ ਸੀ.ਬੀ.ਐੱਸ.ਈ. ਨਿਯਮਾਂ ਦੇ ਅਨੁਸਾਰ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਐੱਨ.ਸੀ.ਆਰ.ਟੀ. ਦੀਆਂ ਪੁਸਤਕਾਂ ਹੀ ਪ੍ਰੈਫਰ ਕਰਨੀਆਂ ਹਨ, ਜੇਕਰ ਕੋਈ ਸਕੂਲ ਦੂਸਰੇ ਕਿਸੇ ਪ੍ਰਕਾਸ਼ਕ ਦੀਆਂ ਪੁਸਤਕਾਂ ਲੈਣ ਦੇ ਲਈ ਕਹਿੰਦਾ ਹੈ ਤਾਂ ਵੀ ਪ੍ਰਾਈਵੇਟ ਸਕੂਲਾਂ 'ਤੇ ਕਾਰਵਾਈ ਹੋਵੇਗੀ।
ਕੀ ਕਹਿੰਦੇ ਹਨ ਜ਼ਿਲਾ ਸਿੱਖਿਆ ਅਧਿਕਾਰੀ
ਇਸ ਸਬੰਧ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਵਿਨੋਦ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਜੇ ਕੋਈ ਨਵੀਂ ਪਾਲਿਸੀ ਤਿਆਰ ਨਹੀਂ ਕੀਤੀ ਹੈ। ਪ੍ਰਾਈਵੇਟ ਸਕੂਲਾਂ ਨੂੰ ਸੀ.ਬੀ.ਐੱਸ.ਈ. ਦੇ ਨਿਯਮ ਪੂਰੇ ਕਰਨੇ ਹੋਣਗੇ, ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਸ਼ਿਕਾਇਤ ਹੋਣ 'ਤੇ ਸਕੂਲ 'ਤੇ ਕਾਰਵਾਈ ਹੋਵੇਗੀ।
ਜੰਗਲਾਤ ਕਾਮਿਆਂ ਨੇ ਫੂਕਿਆ ਵਣਪਾਲ ਅਫ਼ਸਰ ਦਾ ਪੁਤਲਾ
NEXT STORY