ਚੰਡੀਗੜ੍ਹ/ਪਟਿਆਲਾ (ਜ.ਬ.): ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅਹਿਮ ਫੈਸਲਾ ਲੈਂਦਿਆਂ 'ਪਾਣੀ ਬਚਾਓ, ਪੈਸਾ ਕਮਾਓ' ਸਕੀਮ ਦਾ ਲਾਭ ਕਾਸ਼ਤਕਾਰਾਂ ਨੂੰ ਵੀ ਦੇਣ ਦਾ ਫੈਸਲਾ ਕੀਤਾ ਹੈ। ਪਾਵਰਕਾਮ ਵੱਲੋਂ ਜਾਰੀ ਕੀਤੇ ਇਕ ਸਰਕੂਲਰ ਨੰਬਰ 98/102/ਡੀ. ਬੀ. ਈ. ਟੀ. ਮਿਤੀ 13.3.2020 ਮੁਤਾਬਕ ਜੇਕਰ ਖਪਤਕਾਰ ਕਸਬੇ, ਸ਼ਹਿਰ, ਸੂਬੇ ਜਾਂ ਦੇਸ਼ 'ਚੋਂ ਬਾਹਰ ਰਹਿੰਦਾ ਹੈ ਤਾਂ ਫਿਰ ਉਸ ਖੇਤ ਦਾ ਕਾਸ਼ਤਕਾਰ ਖਪਤਕਾਰ ਵੱਲੋਂ ਭਰੇ ਗਏ ਨਾਮਾਂਕਣ ਫਾਰਮ ਨੂੰ ਜਮ੍ਹਾ ਕਰਵਾ ਸਕਦਾ ਹੈ। ਅਜਿਹੇ ਫਾਰਮ ਦੀਆਂ ਸਕੈਨ ਕੀਤੀਆਂ ਕਾਪੀਆਂ ਪੀ. ਐੱਸ. ਪੀ. ਸੀ. ਐੱਲ. ਵੱਲੋਂ ਪੜਤਾਲ ਕਰਨ ਉਪਰੰਤ ਪ੍ਰਵਾਨਯੋਗ ਹੋਣਗੀਆਂ। ਜੇਕਰ ਖਪਤਕਾਰ ਵੱਲੋਂ ਅਖ਼ਤਿਆਰ ਦਿੱਤਾ ਜਾਂਦਾ ਹੈ ਤਾਂ ਲਾਭ ਕਾਸ਼ਤਕਾਰ ਦੇ ਖਾਤੇ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਯੋਜਨਾ ਦੀ ਇਕ ਹੋਰ ਸੋਧ ਵਿਚ ਇਹ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਜੇਕਰ ਯੋਜਨਾ ਅਧੀਨ ਚੁਣੇ ਗਏ ਫੀਡਰਾਂ ਵਿਚ ਖਪਤਕਾਰ ਕੋਲ ਇਕ ਤੋਂ ਵਧੇਰੇ ਕੁਨੈਕਸ਼ਨ ਹਨ ਤਾਂ ਉਸ ਨੂੰ ਸਾਰੇ ਕੁਨੈਕਸ਼ਨਾਂ ਲਈ ਇਸ ਸਕੀਮ ਦੀ ਸਹਿਮਤੀ ਦੇਣੀ ਲਾਜ਼ਮੀ ਹੋਵੇਗੀ।
ਇਸ ਯੋਜਨਾ ਤਹਿਤ ਪਾਵਰਕਾਮ ਵੱਲੋਂ ਯੋਜਨਾ ਤਹਿਤ ਲਾਭ ਲੈਣ ਦੇ ਇੱਛੁਕ ਕਿਸਾਨਾਂ ਦੀਆਂ ਮੋਟਰਾਂ 'ਤੇ ਬਿਜਲੀ ਮੀਟਰ ਲਾਏ ਜਾਂਦੇ ਹਨ। ਤੈਅ ਮਾਤਰਾ ਵਿਚ ਬਿਜਲੀ ਉਨ੍ਹਾਂ ਨੂੰ ਮਿਲਦੀ ਹੈ। ਜਿਹੜੀ ਤੈਅ ਮਾਤਰਾ ਵਿਚੋਂ ਬਿਜਲੀ ਦੀ ਬੱਚਤ ਉਹ ਕਰਦੇ ਹਨ, ਉਸ 'ਤੇ 4 ਰੁਪਏ ਪ੍ਰਤੀ ਯੂਨਿਟ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਜਾਂਦੀ ਹੈ। ਹੁਣ ਤੱਕ ਪਾਵਰਕਾਮ ਇਸ ਯੋਜਨਾ ਤਹਿਤ 15.74 ਲੱਖ ਰੁਪਏ ਰਾਸ਼ੀ ਕਿਸਾਨਾਂ ਨੂੰ ਅਦਾ ਕਰ ਚੁੱਕਾ ਹੈ। ਯੋਜਨਾ ਦਾ ਮਕਸਦ ਪਾਣੀ ਬਚਾਉਣਾ ਅਤੇ ਇਸ ਬੱਚਤ 'ਤੇ ਕਿਸਾਨਾਂ ਨੂੰ ਵਿੱਤੀ ਲਾਭ ਦੇਣਾ ਹੈ। ਪਾਵਰਕਾਮ ਇਸ ਯੋਜਨਾ ਤਹਿਤ 692 ਕਿਸਾਨਾਂ ਨੂੰ 15 ਕਰੋੜ 97759 ਰੁਪਏ ਅਦਾ ਕਰ ਚੁੱਕੀ ਹੈ।
ਚੰਡੀਗੜ੍ਹ 'ਚ ਅੱਧੀ ਰਾਤੀਂ ਵੱਡੀ ਵਾਰਦਾਤ, ਬਾਊਂਸਰ ਨੂੰ ਗੋਲੀਆਂ ਨਾਲ ਭੁੰਨਿਆ
NEXT STORY