ਲੁਧਿਆਣਾ (ਨਰਿੰਦਰ ਮਹਿੰਦਰੂ) : ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਵਲੋਂ ਜਨਤਾ ਦੇ ਬਚਾਅ ਲਈ ਅਹਿਤਆਤ ਵਜੋਂ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ। ਭਾਵੇਂ ਇਸ ਮਿੰਨੀ ਲਾਕਡਾਊਨ ਵਿਚ ਸਰਕਾਰ ਨੇ ਕੁੱਝ ਰਿਆਇਤਾਂ ਦਿੱਤੀਆਂ ਹਨ ਜਿਸ ਦੇ ਚੱਲਦੇ ਹੁਣ ਦੁਕਾਨਾਂ ਖੋਲ੍ਹਣ ਦਾ ਸਮਾਂ ਵੀ ਵਧਾ ਦਿੱਤਾ ਹੈ ਅਤੇ ਸੈਲੂਨ, ਰੈਸਟੋਰੈਂਟ, ਢਾਬੇ ਅਤੇ ਹੋਰ ਜ਼ਰੂਰੀ ਵਸਤਾਂ ਨਾਲ ਸਬੰਧਿਤ ਦੁਕਾਨਾਂ ਵੀ ਸਮਾਂਬੱਧ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਜਦਕਿ ਸਰੀਰ ਦੀ ਤੰਦਰੁਸਤੀ ਲਈ ਜ਼ਰੂਰੀ ਜਿੰਮ ਸਰਕਾਰ ਨੇ ਬਿਲਕੁਲ ਹੀ ਬੰਦ ਕਰ ਰੱਖੇ ਹਨ।
ਇਹ ਵੀ ਪੜ੍ਹੋ : ਸੁੱਖਾ ਲੰਮੇ ਕਤਲ ’ਚ ਫਰਾਰ ਕੇ.ਟੀ.ਐੱਫ. ਕਾਰਕੁੰਨ ਗ੍ਰਿਫ਼ਤਾਰ, ਡੇਰਾ ਪ੍ਰੇਮੀ ਹੱਤਿਆ ’ਚ ਵਰਤੇ ਹਥਿਆਰ ਬਰਾਮਦ
ਇਸ ਸਭ ਦੇ ਚੱਲਦੇ ਬੁੱਧਵਾਰ ਨੂੰ ਪੰਜਾਬ ਭਰ ਵਿਚ ਜਿਮ ਮਾਲਕਾਂ ਵਲੋਂ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕੀਤਾ ਗਿਆ। ਲੁਧਿਆਣਾ ਵਿਚ ਵੀ 600 ਦੇ ਕਰੀਬ ਜਿੰਮ ਮਾਲਕਾਂ ਵਲੋਂ ਵੱਖ-ਵੱਖ ਥਾਈਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਿੰਮ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਹੋਰ ਦੁਕਾਨਾਂ ਤਾਂ ਖੋਲ੍ਹ ਦਿੱਤੀਆਂ ਹਨ ਜਦਕਿ ਸਰੀਰ ਦੀ ਤੰਦਰੁਸਤੀ ਲਈ ਅਤਿ ਜ਼ਰੂਰੀ ਜਿੰਮ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਪ੍ਰਦਰਸ਼ਨ ਵਿਚ ਸਿਰਫ ਜਿੰਮ ਮਾਲਕ ਹੀ ਨਹੀਂ ਸਗੋਂ ਰੋਜ਼ਾਨਾ ਜਿੰਮ ਕਰਨ ਵਾਲੇ ਨੌਜਵਾਨ ਵੀ ਸ਼ਾਮਲ ਸਨ। ਜਿਨ੍ਹਾਂ ਕਿਹਾ ਕਿ ਸਰਕਾਰ ਠੇਕੇ ਅਤੇ ਹੋਰ ਦੁਕਾਨਾਂ ਤਾਂ ਖੋਲ੍ਹ ਰਹੀ ਹੈ ਪਰ ਜਿਸ ਨਾਲ ਉਨ੍ਹਾਂ ਦੀ ਸਿਹਤ ਫਿੱਟ ਰਹਿੰਦੀ ਹੈ ਉਨ੍ਹਾਂ ਜਿੰਮ ਨੂੰ ਬੰਦ ਕਿਉਂ ਰੱਖ ਰਹੀ ਹੈ।
ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਅਤੇ ਝੱਖੜ ਦੇ ਕਹਿਰ ਨੇ ਵਿਛਾਏ ਦੋ ਘਰਾਂ ’ਚ ਸੱਥਰ, 16 ਸਾਲਾ ਮੁੰਡੇ ਸਣੇ 2 ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੇਅਦਬੀ ਦੇ ਇਨਸਾਫ਼ ਲਈ ਸਭ ਨੂੰ ਇੱਕ ਮੰਚ 'ਤੇ ਇਕੱਠਾ ਹੋਣਾ ਪਵੇਗਾ: ਦੀਪ ਸਿੱਧੂ
NEXT STORY