ਚੰਡੀਗੜ੍ਹ,(ਹਾਂਡਾ): ਪੰਜਾਬ ਸਰਕਾਰ ਨੇ ਭਵਨ ਨਿਰਮਾਣ, ਫਾਇਰ ਉਪਕਰਨਾਂ, ਗਾਰਡਨਿੰਗ ਤੇ ਹੋਰ ਕੰਮਾਂ ਲਈ ਟ੍ਰੀਟਡ ਵੇਸਟ ਵਾਟਰ ਦੇ ਇਸਤੇਮਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਭਵਨ ਨਿਰਮਾਣ ਤੇ ਹੋਰ ਅਰਬਨ ਐਕਟੀਵਿਟੀਜ਼ ਲਈ ਪੀਣ ਵਾਲੇ ਪਾਣੀ ਦਾ ਇਸਤੇਮਾਲ ਨਹੀਂ ਹੋ ਸਕੇਗਾ। ਸਰਕਾਰ ਨੇ 24 ਮਹੀਨੇ ਦਾ ਸਮਾਂ ਮੰਗਿਆ ਹੈ, ਤਾਂ ਕਿ ਟ੍ਰੀਟਡ ਵੇਸਟ ਵਾਟਰ ਦੀ ਟ੍ਰਾਂਸਪੋਰਟੇਸ਼ਨ ਤੇ ਹੋਰ ਇੰਤਜ਼ਾਮ ਪੂਰੇ ਕੀਤੇ ਜਾ ਸਕਣ, ਜਿਸ ਤੋਂ ਬਾਅਦ ਸਾਫ਼ ਪਾਣੀ ਦਾ ਭਵਨ ਨਿਰਮਾਣ ਸਮੇਤ ਹੋਰ ਗਤੀਵਿਧੀਆਂ 'ਚ ਇਸਤੇਮਾਲ 'ਤੇ ਕਾਨੂੰਨਨ ਰੋਕ ਲਗਾ ਦਿੱਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਐਫੀਡੈਵਿਟ ਦਾਖਲ ਕਰਕੇ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੀ ਗਈ। ਉਕਤ ਪਟੀਸ਼ਨ ਸਾਲ 2012 'ਚ ਐਡਵੋਕੇਟ ਐਚ. ਸੀ. ਅਰੋੜਾ ਵਲੋਂ ਦਾਖਲ ਕੀਤੀ ਗਈ ਸੀ।
ਠੱਗੀ ਦੇ ਸ਼ਿਕਾਰ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY