ਭਵਾਨੀਗੜ੍ਹ, (ਕਾਂਸਲ, ਸੰਜੀਵ)- ਪਿੰਡ ਫਤਿਹਗੜ੍ਹ ਭਾਦਸੋਂ 'ਚ ਠੱਗੀ ਦੇ ਸ਼ਿਕਾਰ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਫਤਿਹਗੜ੍ਹ ਭਾਦਸੋ 'ਚ ਇਕ ਏਜੰਟ ਹੱਥੋਂ 4 ਲੱਖ 70 ਹਜ਼ਾਰ ਰੁਪਏ ਦੀ ਠੱਗੀ ਦੀ ਘਟਨਾ ਦਾ ਸ਼ਿਕਾਰ ਹੋਏ ਵਿਦੇਸ਼ ਪੁਰਤਗਾਲ ਜਾਣ ਦਾ ਚਾਹਵਾਨ ਨੌਜਵਾਨ, ਜਿਸ ਨੇ ਠੱਗੀ ਦੀ ਇਸ ਘਟਨਾ ਤੋਂ ਤਣਾਅ 'ਚ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਦੀ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਜਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹਰਮੇਲ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਵੱਲੋਂ ਦਲਜੀਤ ਸਿੰਘ ਵਾਸੀ ਰਿਸ਼ੀ ਕਾਲੋਨੀ ਨੇੜੇ ਹੀਰਾ ਬਾਗ ਪਟਿਆਲਾ ਨੂੰ ਕਥਿਤ ਤੌਰ 'ਤੇ ਆਪਣੇ ਪੁੱਤਰ ਸਤਨਾਮ ਸਿੰਘ ਨੂੰ ਪੁਰਤਗਾਲ ਭੇਜਣ ਲਈ 4 ਲੱਖ 70 ਹਜ਼ਾਰ ਰੁਪਏ ਦਿੱਤੇ ਸਨ ਅਤੇ ਉਸ ਦਾ ਲੜਕਾ 10 ਅਗਸਤ ਨੂੰ ਪੁਰਤਗਾਲ ਜਾਣ ਲਈ ਦਿੱਲੀ ਏਅਰਪੋਰਟ ਤੋਂ ਦੁਬਈ ਨੂੰ ਚਲਾ ਗਿਆ। ਜਿਥੋਂ ਅੱਗੇ ਉਸ ਨੇ ਪੁਰਤਗਾਲ ਨੂੰ ਜਾਣਾ ਸੀ ਪਰ ਉਸ ਦੇ ਲੜਕੇ ਨੂੰ ਦੁਬਈ ਤੋਂ ਹੀ ਦਿੱਲੀ ਵਾਪਸ ਭੇਜ ਦਿੱਤਾ, ਜਿਸ ਤੋਂ ਬਾਅਦ ਜਦੋਂ ਸਤਨਾਮ ਸਿੰਘ ਨੇ ਦਲਜੀਤ ਸਿੰਘ ਤੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਦਲਜੀਤ ਸਿੰਘ ਵੱਲੋਂ ਉਸ ਨੂੰ ਕਥਿਤ ਤੌਰ 'ਤੇ ਗਲਤ ਬੋਲਣ ਕਾਰਣ ਸਤਨਾਮ ਸਿੰਘ ਟੈਨਸ਼ਨ ਵਿਚ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਬੀਤੇ 2 ਸਤੰਬਰ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ।
ਪੁਲਸ ਨੇ ਹਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਲਜੀਤ ਸਿੰਘ ਵਾਸੀ ਪਟਿਆਲਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਸੀ ਪਰ ਬੀਤੀ ਰਾਤ ਇਲਾਜ ਦੌਰਾਨ ਸਤਨਾਮ ਸਿੰਘ ਨੇ ਦਮ ਤੋੜ ਦਿੱਤਾ ਅਤੇ ਹੁਣ ਪੁਲਸ ਨੇ ਮੁਕੱਦਮੇ 'ਚ ਵਾਧਾ ਕਰਦਿਆਂ ਕਥਿਤ ਤੌਰ 'ਤੇ ਸਤਨਾਮ ਸਿੰਘ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਮਨਦਿਆਂ ਦਲਜੀਤ ਸਿੰਘ ਵਾਸੀ ਪਟਿਆਲਾ ਵਿਰੁੱਧ ਕਾਨੂੰਨ ਦੀ ਧਾਰਾ 306 ਆਈ.ਪੀ.ਸੀ ਵੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਦੱÎਸਿਆ ਕਿ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।
ਲੋਕ ਸਭਾ 'ਚ ਉਠਾਵਾਂਗਾ ਅਵਾਰਾ ਪਸ਼ੂਆਂ ਦਾ ਮੁੱਦਾ: ਭਗਵੰਤ ਮਾਨ
NEXT STORY