ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵਲੋਂ ਰਾਜ ਮਾਲ ਵਿਭਾਗ 'ਚ 1090 ਮਾਲ ਪਟਵਾਰੀਆਂ ਦੀਆਂ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤਾ ਗਿਆ ਹੈ। ਕਾਂਗੜ ਨੇ ਦੱਸਿਆ ਕਿ ਇਨ੍ਹਾਂ ਕੁਲ 1090 ਮਾਲ ਪਟਵਾਰੀਆਂ ਦੀਆਂ ਆਸਾਮੀਆਂ 'ਚੋਂ ਜਨਰਲ ਵਰਗ ਲਈ 406, ਜਨਰਲ ਵਰਗ ਦੇ ਆਰਥਿਕ ਤੌਰ 'ਤੇ ਪੱਛੜੇ ਵਰਗ ਲਈ 117, ਅਨੁਸੂਚਿਤ ਜਾਤੀਆਂ ਅਧੀਨ ਬੀ. ਐੱਮ. ਲਈ 117, ਐੱਸ. ਸੀ. (ਆਰ. ਓ.) ਲਈ 91, ਬੈਕਵਰਡ ਕਲਾਸਿਜ਼ ਲਈ 114 ਭਰੀਆਂ ਜਾਣਗੀਆਂ। ਇਸੇ ਤਰ੍ਹਾਂ ਸਾਬਕਾ ਫੌਜੀਆਂ ਲਈ ਰਾਖਵੀਆਂ ਆਸਾਮੀਆਂ 'ਚ ਜਨਰਲ ਵਰਗ ਲਈ 93, ਅਨੁਸੂਚਿਤ ਜਾਤੀਆਂ ਅਧੀਨ ਬੀ. ਐੱਮ. ਲਈ 27, ਐੱਸ. ਸੀ. (ਆਰ. ਓ.) ਲਈ 26, ਬੈਕਵਰਡ ਕਲਾਸਿਜ਼ ਲਈ 21 ਆਸਾਮੀਆਂ ਭਰੀਆਂ ਜਾਣਗੀਆਂ। ਆਰਥੋਪੈਡਿਕਸ ਹੈਂਡੀਕੈਪਸ ਦੀਆਂ 29 ਆਸਾਮੀਆਂ ਭਰੀਆਂ ਜਾਣਗੀਆਂ।
ਕਾਂਗੜ ਨੇ ਦੱਸਿਆ ਕਿ ਖੇਡ ਕੋਟੇ ਅਧੀਨ ਜਨਰਲ ਵਰਗ ਲਈ 20, ਅਨੁਸੂਚਿਤ ਜਾਤੀਆਂ ਅਧੀਨ ਬੀ. ਐੱਮ. ਲਈ 10, ਐੱਸ. ਸੀ (ਆਰ. ਓ.) ਲਈ 6 ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਫ੍ਰੀਡਮ ਫਾਈਟਰ ਕੋਟੇ ਅਧੀਨ 13 ਆਸਾਮੀਆਂ ਭਰੀਆਂ ਜਾਣਗੀਆਂ। ਇਹ ਅਸਾਮੀਆਂ ਮਾਲ ਵਿਭਾਗ 'ਚ ਪੇ ਸਕੇਲ 10300-34800+3200 ਗ੍ਰੇਡ ਪੇ ਅਧੀਨ ਭਰੀਆਂ ਜਾਣਗੀਆਂ। ਇਸ ਭਰਤੀ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਪੰਜਾਬ ਅਧੀਨ ਸੇਵਾਵਾਂ ਬੋਰਡ ਨੂੰ ਕਹਿ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਾਲ ਵਿਭਾਗ ਦੇ ਕਰਮਚਾਰੀਆਂ ਲਈ ਚੰਗੀ ਖਬਰ, ਸਰਕਾਰ ਨੇ ਦਿੱਤੀ ਮਨਜ਼ੂਰੀ
'ਕੋਰੋਨਾ ਵਾਇਰਸ ਅਤੇ ਮੌਸਮ ਦੀ ਖਰਾਬੀ ਕਾਰਣ ਮਹਿਲਾ ਦਿਵਸ ਦਾ ਪ੍ਰੋਗਰਾਮ ਰੱਦ'
NEXT STORY