ਚੰਡੀਗੜ੍ਹ (ਸ਼ਰਮਾ)- ਪੰਜਾਬ ਸਰਕਾਰ ਵਲੋਂ ਅੱਜ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਲਈ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੂਬੇ ਭਰ ਵਿਚ ਅੱਜ 48,880 ਲਾਭਪਾਤਰੀਆਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਲਈ। ਇਕ ਦਿਨ ਵਿੱਚ ਟੀਕਾ ਲਗਵਾਉਣ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।
ਇਹ ਖਬਰ ਪੜ੍ਹੋ- ਇੰਗਲੈਂਡ ਨੇ ਪੋਲੈਂਡ ਨੂੰ 2-1 ਨਾਲ ਹਰਾਇਆ, ਹੰਗਰੀ ਦੀ ਵੱਡੀ ਜਿੱਤ
ਸਿਹਤ ਮੰਤਰੀ ਨੇ ਦੱਸਿਆ ਕਿ 1,46,201 ਹੈਲਥ ਕੇਅਰ ਵਰਕਰ ਅਤੇ 2,13,305 ਮੋਹਰੀ ਕਤਾਰ ਵਾਲੇ ਵਰਕਰਾਂ ਨੂੰ ਪਹਿਲਾ ਟੀਕਾ ਲਗਾਇਆ ਗਿਆ। 60 ਸਾਲ ਤੋਂ ਵੱਧ ਉਮਰ ਵਾਲੇ 4,51,029 ਯੋਗ ਵਿਅਕਤੀਆਂ ਨੇ ਪਹਿਲਾ ਟੀਕਾ ਲਗਵਾਇਆ ਅਤੇ ਕੁੱਲ 1,08,994 ਵਿਅਕਤੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ ਲਈ। ਉਨ੍ਹਾਂ ਕਿਹਾ ਕਿ ਤਰਜੀਹੀ ਸਮੂਹਾਂ ਦੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਲਈ ਅਪ੍ਰੈਲ ਮਹੀਨੇ ਵਿਚ ਹਫ਼ਤੇ ਦੇ ਸਾਰੇ (ਸੱਤ) ਦਿਨਾਂ ਸਮੇਤ ਗਜ਼ਟਿਡ ਛੁੱਟੀਆਂ ਵਾਲੇ ਦਿਨਾਂ ਵਿਚ ਵੀ ਟੀਕਾਕਰਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ
ਸੂਬੇ ਦੀ ਐੱਫ਼. ਡੀ. ਆਰ. ’ਤੇ ਚਿੰਤਾ ਜ਼ਾਹਰ ਕਰਦਿਆਂ ਸਿਹਤ ਮੰਤਰੀ ਨੇ ਪ੍ਰੈੱਸ ਬਿਆਨ ਵਿਚ ਕਿਹਾ ਕਿ 80 ਫੀਸਦੀ ਤੋਂ ਵੱਧ ਮੌਤਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੁੰਦੀਆਂ ਹਨ। ਇਸ ਉਮਰ ਵਰਗ ਵਿਚ ਆਉਂਦੀ ਆਬਾਦੀ ਦੀ ਸੁਰੱਖਿਆ ਅਤੇ ਕੋਵਿਡ ਨਾਲ ਸਬੰਧਤ ਮੌਤ ਦਰ ਨੂੰ ਘਟਾਉਣ ਲਈ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਲਈ ਯੋਗ ਲਾਭਪਾਤਰੀਆਂ ਵਿਚ ਸ਼ਾਮਲ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਿੰਘੂ ਬਾਰਡਰ ਤੋਂ ਪਰਤਦਿਆਂ ਨੌਜਵਾਨ ਕਿਸਾਨ ਦੀ ਹੋਈ ਮੌਤ
NEXT STORY