ਗੁਰਦਾਸਪੁਰ (ਸਰਬਜੀਤ)- ਪੰਜਾਬ ਸਰਕਾਰ ਨੇ ਇਕ ਪੱਤਰ ਜਾਰੀ ਕਰਕੇ ਪੰਜਾਬ ਵਿਚ ਜ਼ਿਲ੍ਹਾ ਪੁਲਸ ਮੁਖੀਆਂ ਦੀਆਂ ਬਦਲੀਆਂ ਕੀਤੀਆ ਹਨ। ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ’ਚ ਡਾ. ਨਾਨਕ ਸਿੰਘ ਆਈ.ਪੀ.ਐੱਸ ਏ.ਆਈ.ਜੀ ਐੱਸ.ਬੀ-3 ਇੰਟੈਲੀਜੈਂਸ ਪੰਜਾਬ ਨੂੰ ਨਿਯੁਕਤ ਕੀਤਾ ਹੈ। ਜਦਕਿ ਜ਼ਿਲ੍ਹਾ ਗੁਰਦਾਸਪੁਰ ਦੇ ਐੱਸ.ਐੱਸ.ਪੀ ਡਾ.ਰਾਜਿੰਦਰ ਸਿੰਘ ਸੋਹਲ ਨੂੰ ਏ.ਆਈ.ਜੀ ਸੀ.ਏ ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ। ਇਸ ਤਰ੍ਹਾਂ ਸੁਰਜੀਤ ਸਿੰਘ ਆਈ.ਪੀ.ਐੱਸ ਨੂੰ ਡੀ.ਆਈ.ਜੀ ,ਐੱਸ.ਟੀ.ਐੱਫ ਫਿਰੋਜ਼ਪੁਰ ਰੇਂਜ ਅਤੇ ਲੁਧਿਆਣਾ ਰੇਂਜ, ਕਸ਼ਮੀਰ ਸਿੰਘ ਗਿੱਲ ਪੀ.ਪੀ.ਐੱਸ ਟੀ.ਪੀ/20 ਨੂੰ ਏ.ਆਈ.ਜੀ, ਐੱਸ.ਟੀ.ਐੱਫ ਰੋਪੜ ਰੇਂਜ, ਲਖਬੀਰ ਸਿੰਘ ਪੀ.ਪੀ.ਐੱਸ ਟੀਪੀ/81 ਨੂੰ ਕਮਾਂਡੈਂਟ 5ਵੀਂ ਆਈ.ਆਰ.ਬੀ ਅੰਮ੍ਰਿਤਸਰ।
ਇਹ ਵੀ ਪੜ੍ਹੋ : ਪਟਿਆਲਾ ਦੇ ਐੱਸ.ਐੱਸ.ਪੀ. ਦੀ ਸਖ਼ਤ ਕਾਰਵਾਈ, 7 ਪੁਲਸ ਅਧਿਕਾਰੀ ਨੌਕਰੀ ਤੋਂ ਕੀਤੇ ਬਰਖਾਸਤ
ਇਸ ਤੋਂ ਇਲਾਵਾ ਕੁਲਜੀਤ ਸਿੰਘ ਪੀ.ਪੀ.ਐੱਸ, ਡੀ.ਆਰ ਨੂੰ ਏ.ਆਈ.ਜੀ, ਐੱਸ.ਟੀ.ਐੱਫ ਅੰਮ੍ਰਿਤਸਰ, ਰਾਜਪਾਲ ਸਿੰਘ ਪੀ.ਪੀ.ਐੱਸ, ਟੀ/ਪੀ 31 ਨੂੰ ਏ.ਆਈ.ਜੀ, ਐੱਸ.ਟੀ.ਐੱਫ ਜਲੰਧਰ ਕਮ ਐਡੀਸ਼ਨਲ ਚਾਰਜ ਕਮਾਂਡੈਂਟ ਆਰ.ਟੀ.ਸੀ ਪੀ.ਏ.ਪੀ ਜਲੰਧਰ, ਰਣਜੀਤ ਸਿੰਘ ਪੀ.ਪੀ.ਐੱਸ, ਟੀ.ਪੀ/29 ਨੂੰ ਏ.ਆਈ.ਜੀ, ਐੱਸ.ਟੀ.ਐੱਫ ਬਠਿੰਡਾ ਰੇਂਜ, ਨਿਰਮਲਜੀਤ ਸਿੰਘ ਪੀ.ਪੀ.ਐੱਸ 41/ਬੀ.ਆਰ ਨੂੰ ਏ.ਆਈ.ਜੀ, ਐੱਸ.ਟੀ.ਐੱਫ ਫਿਰੋਜ਼ਪੁਰ ਰੇਂਜ, ਦਵਿੰਦਰ ਸਿੰਘ ਪੀ.ਪੀ.ਐੱਸ 407/ਜੇ ਨੂੰ ਐੱਸ.ਪੀ, ਐੱਸ.ਟੀ.ਐੱਫ ਬਠਿੰਡਾ ਅਤੇ ਫਿਰੋਜ਼ਪੁਰ ਰੇਂਜ ਨਿਯੁਕਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਭੇਜੀ ਦੁੱਗਣੀ ਤਨਖ਼ਾਹ ਪਰ ਨਹੀਂ ਕਢਵਾ ਸਕਣਗੇ ਇਕ ਵੀ ਪੈਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨਾਂ ਵੱਲੋਂ 27 ਮਾਰਚ ਨੂੰ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣ ਦਾ ਐਲਾਨ
NEXT STORY