ਵਲਟੋਹਾ (ਗੁਰਮੀਤ) : ਦੀਵਾਲੀ ਦੇ ਤਿਉਹਾਰ ਦੀ ਆਮਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਢਾਬਿਆਂ, ਰੈਸਟੋਰੈਂਟ ਅਤੇ ਮਠਿਆਈ ਦੀਆਂ ਦੁਕਾਨਾਂ ਵਾਲਿਆਂ ਨੂੰ ਫੂਡ ਸੇਫਟੀ ਮਹਿਕਮੇ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੈਲਥ ਫਿਟਨੈੱਸ ਸਰਟੀਫਿਕੇਟ ਲੈਣਾ ਵੀ ਜ਼ਰੂਰੀ ਹੋਵੇਗਾ। ਜੇਕਰ ਕੋਈ ਦੁਕਾਨਦਾਰ ਖ਼ਪਤਕਾਰ ਨੂੰ ਮਿਆਰੀ ਭੋਜਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਨਹੀਂ ਕਰਵਾਏਗਾ ਅਤੇ ਦੁਕਾਨਦਾਰ ਦੇ ਸੈਂਪਲ ਫੇਲ਼ ਹੋਣ 'ਤੇ ਦੁਕਾਨਦਾਰ ਨੂੰ 10 ਲੱਖ ਰੁਪਏ ਦਾ ਜ਼ੁਰਮਾਨਾਂ ਅਤੇ 6 ਸਾਲ ਦੀ ਕੈਦ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮਾਸਕ ਨਾ ਪਹਿਨਣ ਦੀ ਜ਼ਿੱਦ ਨੇ ਪੰਜਾਬੀਆਂ ਦੀ ਜੇਬ 'ਚੋਂ ਕੱਢਵਾਏ 28 ਕਰੋੜ, 6 ਲੱਖ ਤੋਂ ਜ਼ਿਆਦਾ ਚਲਾਨ
ਇੱਥੇ ਦੱਸਣਾ ਬਣਦਾ ਹੈ ਕਿ ਸਰਹੱਦੀ ਕਸਬਾ ਵਲਟੋਹਾ ਦੇ ਇਲਾਕੇ ਵਿਚ ਕਈ ਅਜਿਹੇ ਦੁਕਾਨਦਾਰ ਹਨ ਜੋ ਬਹੁਤ ਘਟੀਆ ਮਿਆਰ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਅਤੇ ਫਾਸਟਫੂਡ ਵਾਲੇ ਵੀ ਨਾ ਖਾਣ ਯੋਗ ਪਦਾਰਥ ਤਿਆਰ ਕਰਕੇ ਵੇਚਦੇ ਹਨ। ਜਿੰਨਾਂ ਨੂੰ ਅਜਿਹੇ ਕਾਨੂੰਨ ਲਾਗੂ ਹੋਣ ਨਾਲ ਨੱਥ ਪਵੇਗੀ। ਉਧਰ ਸਮਾਜ ਸੇਵੀ ਕਾਮਰੇਡ ਜੋਗਿੰਦਰ ਸਿੰਘ ਲੱਧੜ ਨੇ ਸਰਕਾਰ ਵਲੋਂ ਲਾਗੂ ਕੀਤੇ ਫੈਸਲੇ ਦੀ ਸ਼ਲਾਘਾ ਕਰਦਿਆਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਮਹਿਕਮੇ ਨੂੰ ਅਪੀਲ ਕੀਤੀ ਕਿ ਘਟੀਆ ਕੁਆਲਟੀ ਦੀਆਂ ਵਸਤੂਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੀ. ਜੀ. ਆਈ. ਦੀ ਲੋਕਾਂ ਨੂੰ ਅਪੀਲ, ਬਿਨਾਂ ਇਜਾਜ਼ਤ ਦੇ ਨਾ ਆਓ ਓ. ਪੀ. ਡੀ.
ਰੇਲਵੇ ਵੱਲੋਂ ਪੰਜਾਬ 'ਚ 'ਮਾਲਗੱਡੀਆਂ' ਦੀ ਨਵੀਂ ਬੁਕਿੰਗ ਬੰਦ, ਸਰਕਾਰ ਬੋਲੀ ਸੂਬੇ ਦਾ ਮਾਹੌਲ ਹੋਵੇਗਾ ਖਰਾਬ
NEXT STORY