ਜਲੰਧਰ (ਬੁਲੰਦ)— ਆਪਣੇ ਪਿੰਡ ਦੇ ਸਕੂਲ 'ਚ ਪੜ੍ਹ ਕੇ ਅਤੇ ਕੈਨੇਡਾ 'ਚ ਇਕ ਸਫਲ ਕਾਰੋਬਾਰੀ ਬਣ ਕੇ ਆਪਣੇ ਪਿੰਡ ਨੂੰ ਨਾ ਭੁੱਲਣ ਵਾਲੇ ਇਕ ਐੱਨ. ਆਰ. ਆਈ. ਦਲਵੀਰ ਸਿੰਘ ਅਟਵਾਲ ਅਤੇ ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਅਟਵਾਲ ਇਕ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਦੇ ਸਦਕਾ ਹੀ ਨਕੋਦਰ ਦੇ ਪਿੰਡ ਤਲਵੰਡੀ ਭਰੋ ਦੀ ਅੱਜ ਪੂਰੀ ਨੁਹਾਰ ਬਦਲ ਗਈ ਹੈ।
ਬੀਤੇ ਦਿਨ ਇਥੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਕ ਨਵੀਂ ਇਮਾਰਤ ਦਾ ਉਦਘਾਟਨ ਦਲਵੀਰ ਸਿੰਘ ਅਟਵਾਲ ਦੀ ਪਤਨੀ ਬਲਵੀਲ ਕੌਰ ਅਟਵਾਲ ਨੇ ਕੀਤਾ। ਇਸ ਮੌਕੇ ਜ਼ਿਲਾ ਅਧਿਕਾਰੀ ਰਾਮਪਾਲ ਸਿੰਘ ਵੀ ਪਹੁੰਚੇ। ਇਸ ਦੌਰਾਨ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਕਿਸੇ ਪੁੰਨ ਤੋਂ ਘੱਟ ਨਹੀਂ ਹੈ ਕਿ ਵਿਦੇਸ਼ 'ਚ ਜੀ-ਤੋੜ ਮਿਹਨਤ ਕਰਕੇ ਆਪਣੇ ਪਿੰਡ ਦਾ ਵਿਕਾਸ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਟਵਾਲ ਪਰਿਵਾਰ ਨੇ 55 ਲੱਖ ਰੁਪਏ ਖਰਚ ਕੇ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ 'ਚ ਤਬਦੀਲ ਕੀਤਾ ਹੈ। ਇਸ ਮੌਕੇ ਪਿੰਡ ਦੇ ਲੋਕਾਂ ਨੇ ਕਿਹਾ ਪਿੰਡ ਦੇ ਹੀ ਇਕ ਹੋਰ ਐੱਨ. ਆਰ. ਆਈ. ਬਲਰਾਜ ਸਿੰਘ ਖਹਿਰਾ ਨੇ ਪਿੰਡ ਦੀਆਂ ਸੜਕਾਂ ਅਤੇ ਸੀਵਰੇਜ ਦਾ ਨਿਰਮਾਣ ਕਰਵਾ ਕੇ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਪਰਮਿੰਦਰ ਸਿੰਘ, ਪ੍ਰਦੀਪ ਪ੍ਰਿਤਪਾਲ, ਲਖਬੀਰ ਸਿੰਘ ਸਰਪੰਚ, ਵਰਿੰਦਰ ਸਿੰਘ ਅਤੇ ਬਲਜੀਤ ਸਿੰਘ ਵੀ ਮੌਜੂਦ ਸੀ।
ਰੂਪਨਗਰ 'ਚ ਲੁਟੇਰਿਆਂ ਦਾ ਕਹਿਰ, ATM ਤੋੜ ਕੇ ਕੈਸ਼ ਲੁੱਟਣ ਦੀ ਕੀਤੀ ਕੋਸ਼ਿਸ਼
NEXT STORY