ਪਠਾਨਕੋਟ (ਸ਼ਾਰਦਾ) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਕੌਂਸਲਰ ਜੰਗ ਬਹਾਦੁਰ ਬੇਦੀ ਵੱਲੋਂ ਅਯੋਜਿਤ ਜਨ ਸਭਾ ’ਚ ਮੁੱਖ ਤੌਰ ’ਤੇ ਸ਼ਾਮਲ ਹੋ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਬਾਰੇ ਕੋਸਿਆ । ਇਸ ਦੌਰਾਨ ਸਾਬਕਾ ਕੌਂਸਲਰ ਵੱਲੋਂ ਪਾਰਟੀ ਪੱਧਰ ’ਤੇ ਚੁੱਕੀਆਂ ਗਈਆਂ ਮੰਗਾਂ ਬਾਰੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਨ੍ਹਾਂ ਦੀ ਗੱਲ ਨੂੰ ਪਾਰਟੀ ਹਾਈਕਮਾਨ ਦੇ ਮੂਹਰੇ ਜ਼ਰੂਰ ਰੱਖਣਗੇ।
ਇਸ ਮੌਕੇ ਉਨ੍ਹਾਂ ਨੇ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਸ਼ਲਾਘਾ ਕੀਤੀ। ਉਨ੍ਹਾ ਨੇ ਬੁਢਾਪਾ ਪੈਨਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਗਰੀਬ ਵਰਗ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਛੇਤੀ ਹੀ ਨਵੀਂ ਭਰਤੀ ਕਰਨ ਜਾ ਰਹੀ ਹੈ। ਆਯੂਸ਼ਮਾਨ ਘਪਲੇ ’ਤੇ ਉਨ੍ਹਾਂ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਕੋਈ ਵੀ ਘਪਲਾ ਹੋਵੇ ਉਸ ਪ੍ਰਤੀ ਸਰਕਾਰ ਨੂੰ ਇਕ ਟਾਈਮ ਬਾਊਂਡ ਪਾਲਸੀ ਬਣਾ ਕੇ ਉਸ ਨੂੰ ਜਲਦ ਹੀ ਸਮਾਪਤ ਕਰਦੇ ਹੋਏ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਜੁਗਿੰਦਰ ਪਾਲ, ਰਾਕੇਸ਼ ਪੰਮੀ, ਅਮਿਤ ਸਿੰਘ ਮੰਟੂ, ਰਮਨ ਭੱਲਾ ਹਾਜ਼ਰ ਸਨ।
ਪੰਜਾਬ ਸਰਕਾਰ ਲਈ ਸੌਖੀ ਨਹੀਂ ਹੋਵੇਗੀ ਇਸ ਵਾਰ 'ਕਣਕ' ਦੀ ਖ਼ਰੀਦ
NEXT STORY