ਮਾਨਸਾ(ਸੰਦੀਪ ਮਿੱਤਲ)-ਸਿੱਖਿਆ,ਸਾਹਿਤਕ ਪਹਿਲ ਕਦਮੀਆਂ ਤੋਂ ਬਾਅਦ ਮਾਨਸਾ ਦੇ ਸਿੱਖਿਆ ਵਿਕਾਸ ਮੰਚ  ਨੇ ਹੁਣ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਚਮਕਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਬੱਚਿਆਂ ਦੇ ਲਈ ਲੋਡ਼ੀਂਦੀ ਪਡ਼੍ਹਾਈ ਦਾ ਮਾਹੌਲ ਸਿਰਜਿਆ ਜਾ ਸਕੇ। ਇਸ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਤੋਂ ਕੀਤੀ ਗਈ ਹੈ। ਮੰਚ ਵੱਲੋਂ ਸਰਕਾਰੀ ਸਕੂਲਾਂ ਨੂੰ ਖੁਬਸੂਰਤ ਬਣਾਉਣ ਦੀ ਮੁਹਿੰਮ ਦਾ ਕਾਰਜ ਅਧਿਆਪਕਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨੇਪਰੇ ਚਾਡ਼੍ਹਿਆ ਜਾਵੇਗਾ। ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਇਸ ਮੁਹਿੰਮ ਦਾ ਅਾਗਾਜ਼  ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਤੋਂ ਆਪਣੇ ਅਧਿਆਪਕ ਸਾਥੀਆਂ ਦੇ ਸਹਿਯੋਗ ਨਾਲ ਕੀਤਾ ਹੈ। ਇਸ ਸਕੂਲ ਦੀ ਦਿੱਖ ਨੂੰ ਸੰਵਾਰਨ ਅਤੇ ਦਿਲਚਸਪ ਬਣਾਉਣ ਲਈ ਸਕੂਲ ਦੇ ਕਮਰਿਆਂ ਨੂੰ ਰੇਲ ਗੱਡੀ ਦੇ ਡੱਬਿਆਂ ਦੀ ਸ਼ਕਲ ਵਿਚ ਤਬਦੀਲ ਕਰ ਕੇ ਇਸ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ, ਜਿਸ ਕਾਰਨ ਸਕੂਲ ਦੇ ਬੱਚਿਆਂ ਵਿਚ ਇਕ ਵੱਖਰਾ ਚਾਅ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਇਸ ਮੁਹਿੰਮ ਨੂੰ ਚੰਗਾ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਸਕੂਲ ਦੇ ਅਧਿਆਪਕ ਗੁਰਦੀਪ ਸਿੰਘ ਮਾਨ, ਊਸ਼ਾ ਕਿਰਨ, ਜਸਵੀਰ ਕੌਰ, ਸੁਖਵੀਰ ਕੌਰ ਨੇ ਕਿਹਾ ਕਿ ਸਕੂਲ ਦੀ ਇਸ ਦਿੱਖ ਨੂੰ ਸੰਵਾਰਨ ਤੋਂ ਬਾਅਦ ਸਕੂਲ ਦੇ ਸਿੱਖਿਆ ਪਾਰਕ ਨੂੰ ਪਿੰਡ ਦੇ ਨੌਜਵਾਨ ਭਲਾਈ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਰ ਖੂਬਸੂਰਤ ਬਣਾਇਆ ਜਾਵੇਗਾ। ਮੰਚ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਅਤੇ ਸੀਨੀਅਰ ਮੀਤ ਪ੍ਰਧਾਨ ਸੁਦਾਰਸ਼ਨ ਬੁਢਲਾਡਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ  ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਅੌਲਖ ਦੀ ਯਾਦ ਵਿਚ ਸਕੂਲ  ਲਾਇਬਰੇਰੀਅਾਂ ਖੋਲ੍ਹਣ ਦੀ ਮੁਹਿੰਮ ਅਤੇ ਖੇਡਾਂ ਦੀ ਪ੍ਰਫੁਲਤਾ ਲਈ ਸਰਕਾਰੀ ਸਕੂਲਾਂ ਵਿਚ ਮਾਨਸਾ ਖੇਡੋ ਪ੍ਰੋਜੈਕਟ ਤਹਿਤ ਖੇਡ ਗਰਾਊਂਡਾਂ ਦੀ ਉਸਾਰੀ, ਖੇਡ ਮੁਕਾਬਲੇ, ਖੇਡ ਕਿੱਟਾਂ ਅਤੇ ਖੇਡ ਕੋਚਿੰਗ ਦਿੱਤੀ ਜਾਵੇਗੀ। ਮੰਚ ਦੇ ਆਗੂਆਂ ਯੋਗਿਤਾ ਜੋਸ਼ੀ, ਗੁਰਪ੍ਰੀਤ ਕੌਰ, ਆਰਤੀ, ਗੁਰਪ੍ਰੀਤ ਕੌਰ ਚਹਿਲ ਈਸਾ ਮੌਂਗਾ, ਸੁਰਿੰਦਰ ਕੌਰ, ਡਾ. ਜਸਵਿੰਦਰ ਕੌਰ ਸੰਗੂ, ਮਨਪ੍ਰੀਤ ਕੌਰ, ਭੁਪਿੰਦਰ ਸਿੰਘ ਤੱਗਡ਼, ਬਲਵਿੰਦਰ ਸਿੰਘ ਬੁਢਲਾਡਾ, ਅਕਬਰ ਸਿੰਘ, ਬਲਜਿੰਦਰ ਸਿੰਘ ਖਿਆਲਾ, ਰਣਧੀਰ ਸਿੰਘ ਆਦਮਕੇ, ਵਿਜੇ ਕੁਮਾਰ, ਰਾਜਵਿੰਦਰ ਖੱਤਰੀਵਾਲਾ, ਅਮਰਜੀਤ ਰੱਲੀ  ਤੇ ਸ਼ਸ਼ੀ ਭੂਸ਼ਣ ਨੇ ਕਿਹਾ ਕਿ ਉਹ ਮੰਚ ਵੱਲੋਂ ਉਲੀਕੇ ਸਾਰੇ ਪ੍ਰੋਜੈਕਟਾਂ ਨੂੰ ਸਾਰਥਿਕ ਰੂਪ ਵਿਚ ਲਾਗੂ ਕਰਨ ਲਈ ਯਤਨਸ਼ੀਲ ਹਨ। 
ਮਜ਼ਦੂਰਾਂ ਨੇ ਡੀ. ਸੀ. ਦਫਤਰ ਅੱਗੇ ਰੈਲੀ ਕਰ ਕੇ ਪ੍ਰਗਟਾਇਆ ਰੋਹ
NEXT STORY