ਭਿੱਖੀਵਿੰਡ(ਸੁਖਚੈਨ/ਅਮਨ) - ਪੂਰੀ ਦੁਨੀਆਂ ਅੰਦਰ ਚੱਲ ਰਹੀ ਕਰੋਨਾਂ ਬੀਮਾਰੀ ਨੇ ਜਿੱਥੇ ਤਬਾਹੀ ਮਚਾਈ ਹੋਈ ਹੈ ਉਥੇ ਹੀ ਪੰਜਾਬ ਸੂਬੇ ਅੰਦਰ ਕਰੀਬ ਇਕ ਮਹੀਨੇ ਤੋਂ ਲੱਗੇ ਕਰਫਿਉ ਕਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਵਿਚ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਆਪਣੀ ਫਸਲ ਨੂੰ ਲੈ ਕੇ ਆ ਰਹੀ ਹੈ ਕਿਉਂਕਿ ਝੋਨੇ ਦੀ ਫਸਲ ਜਿਸਦੀ ਕਿ ਲਵਾਈ ਲਈ ਸਰਕਾਰ ਨੇ 20 ਜੂਨ ਨੱਥੀ ਕੀਤੀ ਹੈ। ਇਸ ਵਾਰ ਸਰਕਾਰ ਨੂੰ ਫਸਲ ਪਹਿਲਾਂ ਲਾਉਣ ਲਈ ਛੋਟ ਦੇ ਦੈਣੀ ਚਾਹਦੀ ਹੈ ਕਿਉਂਕਿ ਇਮ ਵਾਰ ਮੁਸ਼ਕਿਲ ਇਹ ਹੈ ਕਿ ਪੰਜਾਬ ਵਿਚ ਇਸ ਵੇਲੇ ਲੇਬਰ ਬਹੁਤ ਘੱਟ ਹੈ। ਕਿਉਂਕਿ ਲੇਬਰ ਜਿਹੜੀ ਕਿ ਯੂ.ਪੀ. ਅਤੇ ਹੋਰ ਸੂਬੇ ਤੋਂ ਆਉਦੀ ਸੀ ਉਹ ਇਸ ਵਾਰ ਨਹੀ ਆਵੇਗੀ ਜਿਸ ਕਰਕੇ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾਂ ਕਰਨਾ ਪਵੇਗਾ।
ਕਿਸਾਨ ਜਸਪਾਲ ਸਿੰਘ ਨੇ ਦੱਸੀਆਂ ਮੁਸ਼ਕਲਾਂ
ਕਿਸਾਨ ਆਗੂ ਜਸਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਇਸ ਵਾਰ ਝੁਨੇ ਦੀ ਫਸਲ ਦੀ ਲਵਾਈ ਲਈ 20 ਜੂਨ ਦੇ ਸਮੇਂ ਤੱਕ ਦੀ ਛੋਟ ਦੇ ਕਿ ਕਿਸਾਨਾਂ ਨੂੰ ਉਨ੍ਹਾਂ ਨੂੰ ਦੇ ਸਮੇਂ ਅਨੁਸਾਰ ਆਗਿਆ ਦੇ ਦੇਣੀ ਚਾਹੀਦੀ ਹੈ ਕਿਉਂਕਿ ਇਸ ਵਾਰ ਲੇਬਰ ਦੀ ਬਹੁਤ ਘਾਟ ਆਵੇਗੀ ਜਿਸ ਕਰਕੇ ਕਿਸਾਨ ਨੂੰ ਮੁਸ਼ਕਿਲ ਦਾ ਸਾਹਮਣਾਂ ਕਰਨਾਂ ਪਵੇਗਾ ।
ਕਿਸਾਨ ਆਗੂ ਦਿਲਜੀਤ ਸਿੰਘ
ਕਿਸਾਨ ਆਗੂ ਦਿਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਇਸ ਵਾਰ ਕਿਸਾਨਾਂ ਨੰ 20 ਜੂਨ ਦੀ ਬਿਜਾਏ ਕਿਸਾਨਾਂ ਨੂੰ ਉਸ ਤੋ ਪਹਿਲਾ ਝੋਨਾ ਲਾਉਣ ਦੀ ਆਗਿਆਂ ਦੇਵੇ ਕਿਉਂ ਕਿ ਇਸ ਵਾਰ ਲੇਬਰ ਦੀ ਬਹੁਤ ਵੱਡੀ ਮੁਸ਼ਕਿਲ ਹੋਵੇਗੀ ਕਿਉਂਕਿ ਲਬੇਰ ਬਾਹਰ ਤੋਂ ਨਹੀਂ ਆਵੇਗੀ ਜਿਸ ਕਰਕੇ ਇਹ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ।
ਵਿਆਹ-ਸ਼ਾਦੀ ਬੰਦ ਹੋਣ ਕਾਰਨ ਸਬਜ਼ੀਆਂ ਵਿਕ ਰਹੀਆਂ ਕੌਡੀਆਂ ਭਾਅ
ਕਿਸਾਨ ਬਚਿੱਤਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਇਸ ਵਾਰ ਬਾਂਹ ਫੜਨੀ ਬਹੁਤ ਜਰੂਰੀ ਹੈ ਕਿਉਂਕਿ ਕਿਸਾਨ ਕਰੋਨਾਂ ਦੀ ਇਸ ਮਹਾਮਾਰੀ ਅਤੇ ਮੌਸਮ ਖਰਾਬ ਹੋਣ ਕਰਕੇ ਕਿਸਾਨਾਂ ਦੀਆਂ ਸਬਜੀਆਂ ਦੀ ਫਸਲ ਜਿਹੜੀ ਕਿ ਕੌਡੀਆਂ ਦੇ ਭਾਅ ਹੀ ਵੇਚੀ ਜਾ ਰਹੀ ਹੈ ਕਿਉਂਕਿ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਬੰਦ ਹੋਣ ਕਰਕੇ ਸਬਜੀਆਂ ਦੀ ਵਿਕਰੀ ਨਹੀਂ ਹੋ ਰਹੀ ਜਿਸ ਕਰਕੇ ਕਿਸਾਨਾਂ ਨੂੰ ਮੁਸ਼ਕਿਲ ਆ ਰਹੀ ਹੈ ਅਤੇ ਜੇ ਸਰਕਾਰ ਨੇ ਕਿਸਾਨਾ ਦੀ ਬਾਂਹ ਨਾ ਫੜੀ ਤਾ ਕਿਸਾਨ ਬਹੁਤ ਮੁਸ਼ਕਿਲ ਵਿਚ ਆਵੇਗਾ ।
ਕਿਸਾਨ ਗੁਰਚਰਨ ਸਿੰਘ ਨੇ ਦਿੱਤੀ ਰਾਏ
ਕਿਸਾਨ ਗੁਰਚਰਨ ਸਿੰਘ ਦਾ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ ਕੁਝ ਸੋਚਣਾਂ ਚਾਹੀਦਾ ਹੈ ਕਿ ਕਿਸਾਨਾਂ ਨੂੰ ਝੋਨਾ ਲਾਉਣ ਦੀ 20 ਜੂਨ ਤੋਂ ਪਹਿਲਾ ਖੁੱਲ ਦੇ ਦੇਣੀ ਚਹਾਦੀ ਹੈ ਕਿ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਲਵਾਹੀ ਲਈ ਲੇਬਰ ਦਾ ਪ੍ਰਬੰਧ ਕਰਕੇ ਝੋਨਾ ਲਵਾ ਸਕੇ ਜੇਕਰ ਸਰਕਾਰ ਨੇ ਝੋਨਾ ਲਵਾਉਣ ਦੀ 20 ਜੂਨ ਤੋ ਪਹਿਲਾ ਖੁੱਲ ਨਾ ਦਿੱਤੀ ਤਾ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਬੁਰਾ ਹਾਲ ਹੋਵੇਗਾ ਕਿਉਂ ਕਿ ਇਸ ਦੀ ਲਵਾਈ ਸਮੇਂ ਸਿਰ ਨਹੀਂ ਹੋਵੇਗੀ ।
ਚੰਡੀਗੜ੍ਹ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਨਵੇਂ ਕੇਸ ਤੋਂ ਬਾਅਦ 40 ਹੋਈ ਗਿਣਤੀ
NEXT STORY