ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ’ਚ ਤਾਇਨਾਤ ਉਨ੍ਹਾਂ ਅਧਿਆਪਕਾਂ ਲਈ ਇਹ ਖ਼ਬਰ ਅਤਿ-ਮਹੱਤਵਪੂਰਨ ਹੈ, ਜਿਨ੍ਹਾਂ ਦਾ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ ਕੋਈ ਨਿੱਜੀ ਸਕੂਲ ਚਲਾ ਰਿਹਾ ਹੋਵੇ ਜਾਂ ਫਿਰ ਕਿਸੇ ਵੀ ਨਿੱਜੀ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਮੈਂਬਰ ਵੀ ਹੈ। ਇਸ ਤਰ੍ਹਾਂ ਦੇ ਅਧਿਆਪਕਾਂ ਲਈ ਸਕੂਲ ਸਿੱਖਿਆ ਵਿਭਾਗ ਨੇ ਅਹਿਮ ਨਿਰਦੇਸ਼ ਜਾਰੀ ਕੀਤੇ ਹਨ ਕਿ ਉਨ੍ਹਾਂ ਦੀ ਤਾਇਨਾਤੀ ਜਾਂ ਤਬਾਦਲਾ ਉਪਰੋਕਤ ਨਿੱਜੀ ਸਕੂਲ ਤੋਂ 15 ਕਿਲੋਮੀਟਰ ਦੀ ਦੂਰੀ ਤੋਂ ਬਾਹਰ ਹੋਵੇਗਾ, ਮਤਲਬ ਉਨ੍ਹਾਂ ਦੀ ਤਾਇਨਾਤੀ ਉਪਰੋਕਤ ਸਕੂਲ ਦੇ 15 ਕਿਲੋਮੀਟਰ ਏਰੀਏ ’ਚ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਜੇਲ੍ਹ 'ਚ ਟਕਰਾਏ ਜਾਮ ਤੇ ਹੁੱਕਾ ਪੀਂਦੇ ਦਿਖੇ ਕੈਦੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਦੱਸ ਦੇਈਏ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਟੀਚਰ ਟਰਾਂਸਫਰ ਪਾਲਿਸੀ ਅਪਲਾਈ ਕਰਦੇ ਹੋਏ ਇਸ ਵਾਰ ਇਛੁੱਕ ਅਧਿਆਪਕਾਂ ਦੀ ਆਨਲਾਈਨ ਟਰਾਂਸਫਰ ਕੀਤੀ ਗਈ ਹੈ ਅਤੇ ਸਮੇਂ-ਸਮੇਂ ’ਤੇ ਗਾਈਡਲਾਈਨਜ਼ ਜਾਰੀ ਕੀਤੀਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਜਾਰੀ ਇਕ ਪੱਤਰ ਵਿਚ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਟੀਚਰ ਦੇ ਕਿਸੇ ਰਿਸ਼ਤੇਦਾਰ ਮਤਲਬ ਪਤੀ/ਪਤਨੀ/ਮਾਤਾ/ਪਿਤਾ/ਭਰਾ/ਭੈਣ/ਸੱਸ/ਸਹੁਰੇ/ਭਾਬੀ/ਦਿਉਰ/ਬੇਟਾ/ਬੇਟੀ ਕੋਈ ਨਿੱਜੀ ਸਕੂਲ ਚਲਾ ਰਹੇ ਹਨ ਜਾਂ ਉਨ੍ਹਾਂ ਵਿਚੋਂ ਕੋਈ ਇਕ ਇਸ ਤਰ੍ਹਾਂ ਸਕੂਲ ਦੀ ਪ੍ਰਬੰਧਨ ਸੰਮਤੀ ਦੇ ਮੈਂਬਰ ਵੀ ਹਨ ਤਾਂ ਉਨ੍ਹਾਂ ’ਤੇ ਇਹ ਹੁਕਮ ਲਾਗੂ ਹੋਣਗੇ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ ਹੁਣ 'ਨਵਜੋਤ ਸਿੱਧੂ' ਖ਼ਿਲਾਫ਼ ਕਹੀ ਵੱਡੀ ਗੱਲ, ਪਹਿਲਾਂ ਕੈਪਟਨ ਨੂੰ ਦੇ ਚੁੱਕੇ ਨੇ ਨਸੀਹਤ
ਵਿਭਾਗ ਨੇ ਮੰਗੀ ਡਿਟੇਲ
ਦੱਸ ਦੇਈਏ ਕਿ ਵਿਭਾਗ ਨੂੰ ਸ਼ੱਕ ਹੈ ਕਿ ਕਈ ਸਰਕਾਰੀ ਅਧਿਆਪਕ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਸੰਚਾਲਿਤ ਨਿੱਜੀ ਸਕੂਲ ਵਿਚ ਵੀ ਜ਼ਿਆਦਾ ਰੁਝਾਨ ਦਿਖਾਉਂਦੇ ਹਨ। ਜਿਸ ਦਾ ਅਸਰ ਸੰਭਾਵਿਤ ਰੂਪ ’ਚ ਸਰਕਾਰੀ ਸਕੂਲਾਂ ਦੀ ਦਾਖ਼ਲਾ ਪ੍ਰਕਿਰਿਆ ’ਤੇ ਵੀ ਪੈ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਾਭਾ ਜੇਲ੍ਹ 'ਚ ਗੈਂਗਸਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਪਤਨੀ ਦੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਕਾਰਨ
ਤਾਜ਼ਾ ਹੁਕਮਾਂ ’ਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ ਟੀਚਰ ਟਰਾਂਸਫਰ ਪਾਲਿਸੀ-2019 ਦੇ ਤਹਿਤ ਵੱਖ-ਵੱਖ ਕਾਡਰ ਦੇ ਅਧਿਆਪਕਾਂ ਦੀ ਟਰਾਂਸਫਰ ਕੀਤੀ ਗਈ ਹੈ। ਜੇਕਰ ਇਨ੍ਹਾਂ ਟਰਾਂਸਫਰ ਦੌਰਾਨ ਕਿਸੇ ਵੀ ਅਧਿਆਪਕ ’ਤੇ ਉਪਰੋਕਤ ਨਿਯਮ ਲਾਗੂ ਹੁੰਦੇ ਹਨ ਤਾਂ ਇਸ ਦੀ ਸੂਚਨਾ ਤੁਰੰਤ ਨੋਡਲ ਅਧਿਕਾਰੀ ਵੱਲੋਂ ਵਿਭਾਗ ਨੂੰ ਦਿੱਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ
NEXT STORY