ਚੰਡੀਗੜ੍ਹ, (ਸਾਜਨ)— ਥਾਂ-ਥਾਂ ਨਾਕੇ ਤੇ ਆਵਾਜਾਈ ਦੀ ਰਫਤਾਰ ਹੌਲੀ ਹੋਣ ਦੇ ਚਲਦੇ ਪੰਜਾਬ, ਹਰਿਆਣਾ ਅਤੇ ਕੇਂਦਰ ਦੇ ਦਫਤਰਾਂ 'ਚ ਕਰਮਚਾਰੀ ਸਮੇਂ 'ਤੇ ਅਤੇ ਬਿਨ੍ਹਾਂ ਕਿਸੇ ਹੜਬੜਾਹਟ ਦੇ ਪਹੁੰਚ ਸਕਣ, ਲਿਹਾਜ਼ਾ ਚੰਡੀਗੜ੍ਹ ਪ੍ਰਸ਼ਾਸਨ ਨੇ ਦਫਤਰਾਂ ਦੇ ਸਮੇਂ 'ਚ ਫੇਰਬਦਲ ਕੀਤਾ ਹੈ। ਹੁਣ ਸਰਕਾਰੀ ਦਫਤਰ ਸਵੇਰੇ 10:30 ਤੋਂ ਸ਼ਾਮ 4:30 ਵਜੇ ਤਕ ਖੁੱਲ੍ਹਣਗੇ। ਕਰਫਿਊ ਖਤਮ ਹੋਣ ਤੋਂ ਬਾਅਦ ਪਹਿਲੇ ਦਿਨ ਸ਼ਹਿਰ 'ਚ ਕਿਵੇਂ ਦੀ ਵਿਵਸਥਾ ਰਹੀ, ਇਸਨੂੰ ਲੈ ਕੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਆਲਾਧਿਕਾਰੀਆਂ ਨਾਲ ਬੈਠਕ ਕੀਤੀ। ਪ੍ਰਸ਼ਾਸਕ ਨੇ ਕਿਹਾ ਕਿ 41 ਦਿਨ ਦੇ ਲਾਕਡਾਊਨ ਤੋਂ ਬਾਅਦ ਮਾਲੀ ਹਾਲਤ ਨੂੰ ਪਟੜੀ 'ਤੇ ਲਿਆਉਣ ਲਈ ਪਾਬੰਦੀਆਂ 'ਚ ਢਿੱਲ ਦੇਣੀ ਜ਼ਰੂਰੀ ਸੀ ਅਤੇ ਦੈਨਿਕ ਕਮਾਈ ਵਾਲਿਆਂ ਨੂੰ ਰਾਹਤ ਦੇਣਾ ਵੀ ਜ਼ਰੂਰੀ ਸੀ। ਇਸ ਲਈ ਗ੍ਰਹਿ ਮੰਤਰਾਲਾ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਨੇ ਲਾਕਡਾਊਨ 'ਚ ਕੁਝ ਛੋਟ ਦਿੱਤੀ। ਉਨ੍ਹਾਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦੇ ਆਦੇਸ਼ਾਂ ਦਾ ਪਾਲਣ ਕਰਨ।
ਕੰਟੇਂਨਮੈਂਟ ਜ਼ੋਨ 'ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼
ਪ੍ਰਸ਼ਾਸਕ ਨੇ ਸੀਨੀਅਰ ਅਧਿਕਾਰੀਆਂ ਨੂੰ ਬਾਪੂਧਾਮ, ਸੈਕਟਰ 30 ਬੀ ਅਤੇ ਹੋਰ ਕੰਟੇਂਨਮੈਂਟ ਜ਼ੋਨ 'ਤੇ ਧਿਆਨ ਕੇਂਦਰਿਤ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਖੇਤਰ 'ਚ ਸ਼ੱਕੀ ਮਾਮਲਿਆਂ ਦੀ ਜਾਂਚ ਅਤੇ ਟੈਸਟ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਰਮਚਾਰੀਆਂ ਨੂੰ ਸੰਕਰਮਣ ਦੇ ਜ਼ੋਖਮ ਨੂੰ ਘੱਟ ਕਰਨ ਲਈ ਫੀਲਡ ਆਪਰੇਸ਼ਨ ਲਈ ਉਚਿਤ ਸੁਰੱਖਿਆਤਮਿਕ ਗਿਅਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਕ ਨੇ ਬਾਪੂਧਾਮ ਕਲੋਨੀ 'ਚ ਕੰਟੇਨਮੈਂਟ ਜ਼ੋਨ ਦਾ ਵਿਸਥਾਰ ਕਰਨ ਦਾ ਫ਼ੈਸਲਾ ਲਿਆ ਤਾਂ ਕਿ ਜ਼ਿਆਦਾ ਲੋਕਾਂ ਨੂੰ ਜਾਂਚ ਦੇ ਦਾਇਰੇ 'ਚ ਲਿਆਂਦਾ ਜਾਵੇ ਅਤੇ ਉਨ੍ਹਾਂ ਦੀ ਹਲਚਲ 'ਤੇ ਵੀ ਨਜ਼ਰ ਰੱਖੀ ਜਾ ਸਕੇ।
ਢਿੱਲ ਮਿਲਦੇ ਹੀ ਠੇਕਿਆਂ ਮੂਹਰੇ ਲੱਗੀਆਂ ਲਾਈਨਾਂ, 30 ਫ਼ੀਸਦੀ ਜ਼ਿਆਦਾ ਵਸੂਲੇੇ ਗਏ ਰੇਟ
NEXT STORY