ਚੰਡੀਗੜ੍ਹ, (ਲਲਨ)- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਦੁਬਈ ਤੋਂ ਪਹੁੰਚੀ ਇੰਡੀਗੋ ਫਲਾਈਟ 'ਚ ਸਫਰ ਕਰਨ ਵਾਲੇ 2 ਯਾਤਰੀਆਂ ਦੀ ਚੈਕਿੰਗ ਦੌਰਾਨ ਕਸਟਮ ਵਿਭਾਗ ਨੇ ਉਨ੍ਹਾਂ ਕੋਲੋਂ 8.16 ਕਿਲੋ ਸੋਨਾ ਬਰਾਮਦ ਕੀਤਾ ਹੈ, ਜਿਸਦੀ ਮਾਰਕੀਟ ਵੈਲਿਊ ਲਗਭਗ 2 ਕਰੋੜ 26 ਲੱਖ ਰੁਪਏ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਕੌਮਾਂਤਰੀ ਹਵਾਈ ਅੱਡੇ 'ਤੇ ਦੁਪਹਿਰ ਲਗਭਗ 11 ਵਜੇ ਦੁਬਈ ਦੀ ਫਲਾਈਟ ਪਹੁੰਚੀ ਤਾਂ ਚੈਕਿੰਗ ਦੌਰਾਨ ਮਾਲੀਆ ਨੋਟੀਫਿਕੇਸ਼ਨ ਡਾਇਰੈਕਟੋਰੇਟ ਦੀ ਟੀਮ ਨੇ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਸੋਨੇ ਦੇ ਬਿਸਕੁਟਾਂ ਸਣੇ ਦਬੋਚ ਲਿਆ। ਹਾਲਾਂਕਿ ਡੀ. ਆਰ. ਆਈ. ਟੀਮ ਨੇ ਹਾਲੇ ਮੁਲਜ਼ਮਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਹੈਂਡ ਬੈਗਾਂ 'ਚੋਂ 70 ਸੋਨੇ ਦੇ ਬਿਸਕੁਟ ਮਿਲੇ ਹਨ। ਇਸ ਸਬੰਧ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਪਿੱਛੇ ਦੁਬਈ ਤੋਂ ਹੀ ਟੀਮ ਲੱਗੀ ਹੋਈ ਸੀ, ਦੋਵੇਂ ਮੁਲਜ਼ਮ ਉਥੋਂ ਸੋਨਾ ਲਿਆ ਕੇ ਅੱਗੇ ਸਪਲਾਈ ਕਰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਇਨਕੁਆਰੀ ਕੀਤੀ ਜਾ ਰਹੀ ਹੈ।
ਹੁਣ ਮਾਲੀਆ ਵਧਾਉਣ ਲਈ ਨਿਗਮ ਵੇਚੇਗਾ ਪੈਟਰੋਲ-ਡੀਜ਼ਲ
NEXT STORY