ਚੰਡੀਗੜ੍ਹ, (ਰਾਏ)- ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਆਰਥਿਕ ਸੰਕਟ ਦੇ ਦੌਰ 'ਚੋਂ ਗੁਜ਼ਰ ਰਹੇ ਨਗਰ ਨਿਗਮ ਨੂੰ ਆਪਣੇ ਕਮਾਈ ਦੇ ਸ੍ਰੋਤ ਵਧਾਉਣ ਦੀ ਸਲਾਹ ਦਿੱਤੀ ਹੈ। ਨਾਲ ਹੀ ਕਮਾਈ ਵਧਾਉਣ ਲਈ ਦੋ ਪੈਟਰੋਲ ਪੰਪ ਦੇਣ ਦਾ ਐਲਾਨ ਵੀ ਕੀਤਾ। ਉਮੀਦ ਦੇ ਉੁਲਟ ਨਿਗਮ ਨੂੰ ਵਿੱਤੀ ਸੰਕਟ 'ਚੋਂ ਉਭਾਰਨ ਲਈ ਕੋਈ ਨਵਾਂ ਪੈਕੇਜ ਪ੍ਰਸ਼ਾਸਕ ਵੱਲੋਂ ਨਹੀਂ ਮਿਲਿਆ। ਨਿਗਮ ਇਤਿਹਾਸ ਵਿਚ ਸੋਮਵਾਰ ਨੂੰ ਪਹਿਲੀ ਵਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਨਿਗਮ ਸੈਸ਼ਨ ਨੂੰ ਸੰਬੋਧਨ ਕੀਤਾ। ਨਗਰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਭਰੋਸਾ ਦਿੱਤਾ ਕਿ ਜੇਕਰ ਇਹ ਸੈਸ਼ਨ ਮਾਲੀਆ ਵਾਧੇ ਲਈ ਕੋਈ ਪ੍ਰਸਤਾਵ ਪਾਸ ਕਰਦਾ ਹੈ ਤਾਂ ਉਹ ਮਨਜ਼ੂਰੀ ਲਈ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਸਨੂੰ ਤੁਰੰਤ ਸਵੀਕਾਰ ਕੀਤਾ ਜਾਵੇਗਾ। ਮੇਅਰ ਦੇਵੇਸ਼ ਮੌਦਗਿਲ ਦੇ ਸੱਦੇ 'ਤੇ ਨਿਗਮ ਸੈਸ਼ਨ ਦੀ ਬੈਠਕ ਤੋਂ ਠੀਕ ਇਕ ਦਿਨ ਪਹਿਲਾਂ ਪ੍ਰਸ਼ਾਸਕ ਨੇ ਲਗਭਗ 20 ਮਿੰਟ ਦੇ ਆਪਣੇ ਭਾਸ਼ਣ ਵਿਚ ਨਿਗਮ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਵਾਧੂ ਪਾਣੀ ਸ਼ਹਿਰ ਲਈ ਲਿਆਉਣ ਦਾ ਕਾਰਜ ਅਪ੍ਰੈਲ ਮਹੀਨੇ ਦੇ ਅੰਤ ਤਕ ਪੂਰਾ ਹੋ ਜਾਵੇਗਾ ਅਤੇ ਸ਼ਹਿਰ ਨੂੰ ਮਈ ਮਹੀਨੇ ਤਕ ਵਾਧੂ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਪ੍ਰਸ਼ਾਸਕ ਨੇ ਕਿਹਾ ਕਿ ਨਿਗਮ ਨੇ ਆਰਥਿਕ ਤੌਰ 'ਤੇ ਆਤਮ-ਨਿਰਭਰ ਬਣਨ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਨਾਲ ਹੀ ਇਹ ਵੀ ਮੰਨਿਆ ਕਿ ਇਹ ਸਮਰਥ ਨਹੀਂ ਰਹੇ। ਉਨ੍ਹਾਂ ਨੇ ਨਿਗਮ ਨੂੰ ਦੋ ਪੈਟਰੋਲ ਪੰਪ ਚਾਲੂ ਕਰਨ ਲਈ ਵੀ ਸੈਂਕਸ਼ਨ ਕਰ ਦਿੱਤੇ ਹਨ।
'ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣਾ ਮਾਣ ਦੀ ਗੱਲ'
ਬਦਨੌਰ ਨੇ ਕਿਹਾ ਕਿ ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ, ਇਸ ਤਰ੍ਹਾਂ ਇਥੋਂ ਦਾ ਮੇਅਰ ਹੋਣਾ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਮਾਰਟ ਸਿਟੀ ਦੇ ਨਾਲ ਹੀ ਨਾਲ ਸਮਾਰਟ ਪਾਰਕਿੰਗ ਉਪਲਬਧ ਕਰਨ ਵਾਲਾ ਸ਼ਹਿਰ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਸੰਸਾਧਨ ਦੇ ਨਾਲ ਵੱਡੇ ਪ੍ਰਾਜੈਕਟਾਂ ਦਾ ਸੰਚਾਲਨ ਹੀ ਸਮਾਰਟ ਸਿਟੀ ਦਾ ਮੁੱਖ ਉਦੇਸ਼ ਹੈ। ਸ਼ਹਿਰ ਦੇ 1310 ਹਨੇਰੇ 'ਚ ਰਹਿਣ ਵਾਲੇ ਇਲਾਕਿਆਂ ਦੀ ਹੁਣ ਤੱਕ ਪਛਾਣ ਕੀਤੀ ਜਾ ਚੁੱਕੀ ਹੈ, ਜਿਥੇ ਐੱਲ. ਈ. ਡੀ. ਲਾਈਟਾਂ ਲਾਈਆਂ ਜਾਣੀਆਂ ਹਨ। ਇਸ ਤੋਂ ਪਹਿਲਾਂ ਸਟਰੀਟ ਲਾਈਟਾਂ ਨੂੰ ਹਟਾ ਕੇ ਉਨ੍ਹਾਂ ਵਿਚ ਨਵੀਆਂ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਚੁੱਕੀਆਂ ਹਨ। ਨਗਰ ਨਿਗਮ ਦੇ ਭਾਈਚਾਰਕ ਕੇਂਦਰਾਂ ਵਿਚ ਸਟਾਰ ਪੱਧਰ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਸਸਤਾ ਕਿਰਾਇਆ ਦੇ ਕੇ ਚੰਗੀ ਸਹੂਲਤ ਦਾ ਲਾਭ ਸ਼ਹਿਰ ਵਾਸੀਆਂ ਨੂੰ ਮਿਲਣ ਲੱਗਾ ਹੈ। ਸਭ ਤੋਂ ਮਹੱਤਵਪੂਰਨ ਪ੍ਰਾਜੈਕਟ ਤਹਿਤ ਪ੍ਰਧਾਨ ਮੰਤਰੀ ਦੀ ਅਮਰੁਤ ਯੋਜਨਾ ਅਧੀਨ 2437 ਸਕੀਮਾਂ ਪੇ ਜਲ ਦੀ ਸਪਲਾਈ ਦੀ ਸ਼ੁਰੂਆਤ ਵੀ ਨਿਗਮ ਵੱਲੋਂ ਕੀਤੀ ਜਾ ਚੁਕੀ ਹੈ। ਮਲੋਆ ਵਿਚ 5 ਐੱਮ. ਜੀ. ਡੀ. ਸੀਵਰੇਜ ਟਰੀਟਮੈਂਟ ਪਲਾਂਟ ਦੀ ਉਸਾਰੀ ਵੀ ਨਿਗਮ ਦੀਆਂ ਉਪਲਬਧੀਆਂ ਵਿਚ ਸ਼ਾਮਲ ਹੈ।
ਨਿਗਮ ਦੇ ਹਾਰਟੀਕਲਚਰ ਵਿੰਗ ਨੂੰ ਰਾਸ਼ਟਰੀ ਪੱਧਰ 'ਤੇ ਮਿਲੇ ਹਨ ਕਈ ਐਵਾਰਡ
ਬਦਨੌਰ ਨੇ ਕਿਹਾ ਕਿ ਨਿਗਮ ਦੇ ਹਾਰਟੀਕਲਚਰ ਵਿੰਗ ਨੂੰ ਵਿਸ਼ੇਸ਼ ਕੰਮਾਂ ਲਈ ਰਾਸ਼ਟਰੀ ਪੱਧਰ ਦੇ ਕਈ ਐਵਾਰਡ ਵੀ ਮਿਲ ਚੁੱਕੇ ਹਨ। ਇਨ੍ਹਾਂ ਵਿਚ ਰੋਜ਼ ਗਾਰਡਨ ਤੋਂ ਲੈ ਕੇ ਜਾਪਾਨੀ ਗਾਰਡਨ ਦਾ ਨਾਂ ਵਿਸ਼ੇਸ਼ ਰੂਪ ਤੋਂ ਜ਼ਿਕਰਯੋਗ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਨਿਗਮ ਦੇ ਸਾਰੇ ਗਰੀਨ ਬੈਲਟ ਪਾਰਕਾਂ ਵਿਚ ਕੰਪੋਸਟ ਖਾਦ ਪਿਟਸ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਜੜ੍ਹੀ-ਬੂਟੀਆਂ ਦੀ ਰਹਿੰਦ-ਖੂੰਹਦ ਨਾਲ ਆਰਗੈਨਿਕ ਖਾਦ ਬਣਾਈ ਜਾਵੇਗੀ ਅਤੇ ਕੂੜਾ-ਕਰਕਟ ਵੀ ਹਟਾਉਣ ਵਿਚ ਮਦਦ ਮਿਲੇਗੀ। ਨਿਗਮ ਨੂੰ ਆਪਣਾ ਵਾਧੂ ਮਾਲੀਆ ਵਧਾਉਣ ਲਈ ਉਨ੍ਹਾਂ ਨੇ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਨਾਲ ਭਵਿੱਖ ਵਿਚ ਇਸਨੂੰ ਆਪਣੇ ਦੋ ਪੈਟਰੋਲ ਪੰਪ ਚਲਾਉਣ ਲਈ ਵੀ ਆਗਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਇਕੱਠੇ ਮਿਲ ਕੇ ਵਿਕਾਸ ਦੇ ਇਸ ਵਿਸ਼ੇਸ਼ ਯੱਗ ਵਿਚ ਆਹੂਤੀ ਪਾਉਣ ਦੀ ਬੇਨਤੀ ਵੀ ਕੀਤੀ।
ਗਰੀਬੀ ਤੇ ਬੀਮਾਰੀ ਤੋਂ ਪ੍ਰੇਸ਼ਾਨ ਮਜ਼ਦੂਰ ਨੇ ਲਿਆ ਫਾਹਾ, ਮੌਤ
NEXT STORY