ਤਰਨਤਾਰਨ/ਖਡੂਰ ਸਾਹਿਬ (ਰਮਨ) : ਜ਼ਿਲ੍ਹਾ ਤਰਨਤਾਰਨ ਨੇੜੇ ਇਕ ਦਿਲ ਕੰਬਾਅ ਦੇਣ ਵਾਲੇ ਵਾਰਦਾਤ ਸਾਹਮਣੇ ਆਈ ਹੈ। ਦਰਅਸਲ ਬੀਤੀ ਦੇਰ ਰਾਤ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਦੀ ਡਿਊਟੀ ਨਿਭਾਅ ਕੇ ਘਰ ਵਾਪਸ ਪਰਤ ਰਹੇ ਗ੍ਰੰਥੀ ਸਿੰਘ ’ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ਕਰ ਦਿੱਤਾ। ਹਮਲਾਵਰ ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਆਪਣੇ ਨਾਲ ਹੀ ਲੈ ਗਏ। ਗ੍ਰੰਥੀ ਸਿੰਘ ਦੀ ਪਛਾਣ ਕਸਬਾ ਖਡੂਰ ਸਾਹਿਬ ਦੇ ਸੁਖਚੈਨ ਸਿੰਘ ਉਮਰ 55 ਸਾਲ ਪੁੱਤਰ ਸ਼ੇਰ ਸਿੰਘ ਵਜੋਂ ਹੋਈ ਹੈ। ਜੋ ਪਿੰਡ ਬਾਣੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਵਜੋਂ ਤਾਇਨਾਤ ਸੀ ਅਤੇ ਗੁਰਦੁਆਰਾ ਸਾਹਿਬ ’ਚ ਡਿਊਟੀ ਦੇ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਆਖਿਰ ਸਾਹਮਣੇ ਆਇਆ ਅੰਮ੍ਰਿਤਪਾਲ ਸਿੰਘ, ਜਥੇਦਾਰ ਨੂੰ ਕੀਤੀ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਸੁਖਚੈਨ ਸਿੰਘ ਪਿੰਡ ਬਾਣੀਆਂ ਵਿਖੇ ਗ੍ਰੰਥੀ ਦੀ ਡਿਊਟੀ ਕਰਕੇ ਰਾਤ 8 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਿਸ ਆ ਰਹੇ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ, ਹਮਲਾਵਰ ਉਨ੍ਹਾਂ ਦੀ ਲੱਤ ਵੱਢ ਕੇ ਨਾਲ਼ ਲੈ ਗਏ ਅਤੇ ਹਮਲੇ ਦੌਰਾਨ ਉਨ੍ਹਾਂ ਦੇ ਇਕ ਹੱਥ ਦੀਆਂ ਉਂਗਲਾਂ ਵੀ ਵੱਢੀਆਂ ਗਈਆਂ। ਸੁਖਚੈਨ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਿਕ ਮੈਂਬਰਾ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਇਸ ਸਬੰਧੀ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕੇ ਉਨ੍ਹਾਂ ਵੱਲੋਂ ਮੌਕਾ ਦੇਖਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਜੀਠਾ ਨੇੜੇ ਪੁਲਸ ਤੇ ਬਦਮਾਸ਼ਾਂ ’ਚ ਜ਼ਬਰਦਸਤ ਮੁਕਾਬਲਾ, ਪੁਲਸ ਮੁਲਾਜ਼ਮ ਜੁਗਰਾਜ ਸਿੰਘ ਨੂੰ ਲੱਗੀ ਗੋਲ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ
NEXT STORY