ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਪੂਰਬੀ ਹਲਕੇ ਦੇ ਸ਼ਰੀਫਪੁਰਾ 'ਚ ਅੱਜ 3 ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਵਿਸ਼ਾਲ ਰੈਲੀ ਕਰ ਕੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਅੱਜ ਹਲਕੇ ਦੇ ਵੱਖ-ਵੱਖ ਇਲਾਕਿਆਂ 'ਚ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਰੈਲੀ 'ਚ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਮਹਿਲਾ ਆਗੂਆਂ ਨੇ ਕਿਹਾ ਕਿ ਹਲਕੇ ਦੀਆਂ ਮਹਿਲਾਵਾਂ ਅੱਜ ਡੱਟ ਕੇ ਬਿਕਰਮ ਮਜੀਠੀਆ ਦੇ ਨਾਲ ਹਨ ਅਤੇ ਉਨ੍ਹਾਂ ਦੀ ਜਿੱਤ ਵਾਸਤੇ ਰੱਜਵੀਂ ਮਿਹਨਤ ਕਰਨਗੀਆਂ ਤੇ ਲਾਮਿਸਾਲ ਜਿੱਤ ਯਕੀਨੀ ਬਣਾਉਣਗੀਆਂ।
ਇਹ ਖ਼ਬਰ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਦੇ ਸਫਰ 'ਚ ਮਾਵਾਂ ਦੇ ਆਸ਼ੀਰਵਾਦ ਨਾਲ ਹੀ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੀ ਰੈਲੀ ਅੱਜ ਹਲਕੇ ਦੀਆਂ ਮਾਵਾਂ ਤੇ ਭੈਣਾਂ ਨੇ ਕੀਤੀ ਹੈ, ਉਹ ਆਪਣੇ ਆਪ ਵਿਚ ਨਿਵੇਕਲੀ ਹੈ। ਉਨ੍ਹਾਂ ਕਦੇ ਵੀ ਅਜਿਹੀ ਰੈਲੀ ਪਹਿਲਾਂ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਦੀਆਂ ਮਾਵਾਂ ਦਾ ਆਸ਼ੀਰਵਾਦ ਤੇ ਭੈਣਾਂ ਦਾ ਪਿਆਰ ਹਮੇਸ਼ਾ ਉਹਨਾਂ ਨੁੰ ਮਿਲਿਆ, ਜਿਸਦੀ ਬਦੌਲਤ ਉਨ੍ਹਾਂ ਨੂੰ ਸਫਲਤਾ ਮਿਲੀ ਤੇ ਅੱਜ ਅੰਮ੍ਰਿਤਸਰ ਹਲਕੇ ਦੀਆਂ ਮਾਵਾਂ ਤੇ ਭੈਣਾਂ ਉਨ੍ਹਾਂ ਦੇ ਨਾਲ ਡੱਟ ਗਈਆ ਹਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਬਲ ਮਿਲਿਆ ਹੈ ਤੇ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਸ਼ਕਤੀ ਦੇਵੇ ਤੇ ਉਹ ਆਪਣੀਆਂ ਮਾਵਾਂ ਤੇ ਭੈਣਾਂ ਦੀ ਰੱਜ ਕੇ ਸੇਵਾ ਕਰ ਸਕਣ। ਇਸ ਰੈਲੀ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਏਕਤਾ ਨਗਰ ਚਮਰੰਗ ਰੋਡ ਤੇ ਦਬੁਰਗੀ 'ਚ ਰੈਲੀ ਆਯੋਜਿਤ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ 'ਚ ਹਲਕਾ ਨਿਵਾਸੀ ਸ਼ਾਮਲ ਹੋਏ ਤੇ ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ।
ਇਹ ਖ਼ਬਰ ਪੜ੍ਹੋ- ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ
ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਾਰਡ ਨੰਬਰ 29 ਵਿਚ ਰਾਮ ਤਲਾਈ, ਸ਼ਰੀਫਪੁਰਾ ਤੇ ਤਹਿਸੀਲਪੁਰਾ, ਵਾਰਡ ਨੰਬਰ 47 ਵਿਚ ਮਹਾਨ ਸਿੰਘ ਗੇਟ, ਚੀਫ ਮੰਡੀ, ਗਲੀ ਦਬਰਕਾ, ਕੱਟੜਾ ਬਾਘੀਆ, ਰਾਮ ਬਾਗ, ਵਾਰਡ ਨੰਬਰ 46 ਵਿਚ ਈਸਟ ਮੋਹਨ ਨਗਰ ਤੇ ਅਜੀਤ ਨਗਰ ਅਤੇ ਵਾਰਡ ਨੰਬਰ 51 ਵਿਚ ਕਸ਼ਮੀਰ ਅਵੈਨਿਊ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਹਾਰ ਪਾ ਕੇ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਡਟਵੀਂ ਹਮਾਇਤ ਦਾ ਭਰੋਸਾ ਦੁਆਇਆ। ਇਸ ਦੌਰਾਨ ਹੀ ਇਨ੍ਹਾਂ ਇਲਾਕਿਆਂ 'ਚ ਡਾਕਟਰ ਭੁਪਿੰਦਰ ਸਿੰਘ ਦਾ ਪਰਿਵਾਰ ਅਤੇ ਮਹਾਜਨ ਪਰਿਵਾਰ ਦੇ ਸਾਹਿਬ ਸੌਰਵ ਮਹਾਜਨ, ਅੰਕੁਸ਼ ਮਹਾਜਨ ਤੇ ਸਮੁੱਚਾ ਪਰਿਵਾਰ ਅਕਾਲੀ ਦਲ ਚਿਵ ਸ਼ਾਮਲ ਹੋ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY