ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ’ਚ ਅਧਿਆਪਕਾਂ ਦੀ ਹੁਣ ਗੈਸਟ ਫੈਕਲਟੀ ਵਜੋਂ 65 ਸਾਲ ਦੀ ਉਮਰ ਤੱਕ ਨਿਯੁਕਤੀ ਕੀਤੀ ਜਾਵੇਗੀ। ਇਸ ਸਬੰਧੀ ਪੀ. ਯੂ. ਮੈਨੇਜਮੈਂਟ ਵੱਲੋਂ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਤਹਿਤ 60 ਸਾਲ ਦੀ ਉਮਰ ’ਚ ਸੇਵਾਮੁਕਤ ਹੋਣ ਵਾਲੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਸੇਵਾਮੁਕਤੀ ਦਿੱਤੀ ਜਾਂਦੀ ਸੀ ਪਰ ਹੁਣ ਤੋਂ ਰੈਗੂਲਰ ਨਾ ਹੋਣ ਵਾਲੇ ਅਧਿਆਪਕਾਂ ਨੂੰ ਵੀ 65 ਸਾਲ ਦੀ ਉਮਰ ਤੱਕ ਕੈਂਪਸ ’ਚ ਕੰਮ ਕਰਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਗੈਸ ਸਿਲੰਡਰਾਂ ਦੀ ਸਪਲਾਈ ਹੋਵੇਗੀ ਠੱਪ! ਡੀਲਰਾਂ ਨੇ ਦਿੱਤੀ ਵੱਡੀ ਚਿਤਾਵਨੀ
ਇਨ੍ਹਾਂ ਅਧਿਆਪਕਾਂ ਨੂੰ ਹੁਣ ਗੈਸਟ ਫੈਕਲਟੀ ਵਜੋਂ ਕੈਂਪਸ ’ਚ ਬਣੇ ਰਹਿਣ ਦਾ ਮੌਕਾ ਮਿਲੇਗਾ। ਜਾਣਕਾਰੀ ਮੁਤਾਬਕ ਸੈਸ਼ਨ 2024 ’ਚ ਸੈਨੇਟ ਦੀ ਬੈਠਕ ’ਚ ਫ਼ੈਸਲਾ ਲਿਆ ਗਿਆ ਸੀ ਕਿ ਪੀ. ਯੂ. ’ਚ ਕੰਮ ਕਰ ਰਹੀ ਗੈਸਟ ਫੈਕਲਟੀ ਵੀ 65 ਸਾਲ ਦੀ ਉਮਰ ਤੱਕ ਕੈਂਪਸ ’ਚ ਰਹਿ ਸਕਦੀ ਹੈ ਪਰ ਇਸ ਫ਼ੈਸਲੇ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਸੀ। ਪੀ. ਯੂ. ਦੇ ਉਪਰੋਕਤ ਨਿਰਦੇਸ਼ਾਂ ਤੋਂ ਬਾਅਦ ਗੈਸਟ ਫੈਕਲਟੀ ’ਚ ਵੀ ਖੁਸ਼ੀ ਦੀ ਲਹਿਰ ਹੈ। ਗੈਸਟ ਫੈਕਲਟੀ ਰੈਗੂਲਰ ਨਾ ਹੋਣ ਕਾਰਨ ਉਨ੍ਹਾਂ ਨੂੰ ਸਰਕਾਰੀ ਨੌਕਰੀ ਵਰਗੇ ਲਾਭ ਨਹੀਂ ਮਿਲਦੇ ਪਰ ਉਹ 65 ਸਾਲ ਤੱਕ ਗੈਸਟ ਫੈਕਲਟੀ ਵਜੋਂ ਕੰਮ ਕਰਕੇ ਚੰਗੀ ਤਨਖ਼ਾਹ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਹਫ਼ਤੇ ਲਗਾਤਾਰ 3 ਸਰਕਾਰੀ ਛੁੱਟੀਆਂ! ਆ ਗਿਆ ਲੰਬਾ WEEKEND
ਅਧਿਆਪਕਾਂ ਦਾ ਕੇਸ ਅਦਾਲਤ ’ਚ ਵਿਚਾਰ ਅਧੀਨ
ਦੱਸਣਯੋਗ ਹੈ ਕਿ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 60 ਤੋਂ ਵਧਾ ਕੇ 65 ਸਾਲ ਕਰਨ ਲਈ ਅਧਿਆਪਕਾਂ ਨੇ 7-8 ਸਾਲ ਪਹਿਲਾਂ ਕੇਸ ਸਿੰਗਲ ਬੈਚ ’ਚ ਪਾਇਆ ਸੀ। ਸਿੰਗਲ ਬੈਚ ਤੋਂ ਇਸ ਕੇਸ ’ਤੇ ਸਟੇਅ ਲੱਗੀ ਸੀ। ਬਾਅਦ ’ਚ ਇਹ ਕੇਸ ਡਿਵੀਜ਼ਨਲ ਬੈਂਚ ’ਚ ਚੱਲ ਰਿਹਾ ਸੀ, ਜਿੱਥੋਂ ਸਟੇਅ ਹਟਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅਧਿਆਪਕ ਸਟੇਅ ਨੂੰ ਲੈ ਕੇ ਸੁਪਰੀਮ ਕੋਰਟ ਗਏ ਸਨ, ਜਿੱਥੇ 60 ਸਾਲ ਦੇ ਅਧਿਆਪਕਾਂ ਨੂੰ ਰਿਲੀਵ ਕਰਨ ਦੀ ਬਜਾਏ ਰੀ-ਅਪੁਵਾਇੰਟਮੈਂਟ 65 ਸਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਲੇ ਵੀ ਅਧਿਆਪਕਾਂ ਦਾ ਕੇਸ ਅਦਾਲਤ ’ਚ ਪੈਂਡਿੰਗ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਰਾਸ਼ਟਰਪਤੀ ਦੌਰੇ ਕਾਰਨ ਟ੍ਰੈਫਿਕ ਪਲਾਨ ਜਾਰੀ
NEXT STORY