ਜਲੰਧਰ(ਪੁਨੀਤ)– ਟਰੇਨਾਂ ਬੰਦ ਹੋਣ ਕਾਰਨ ਜੰਮੂ ਰੂਟ ’ਤੇ ਜਾਣ ਲਈ ਪ੍ਰੇਸ਼ਾਨੀ ਝੱਲ ਰਹੇ ਯਾਤਰੀਆਂ ਲਈ ਰਾਹਤ ਦੀ ਵੱਡੀ ਖਬਰ ਹੈ। 21 ਮਹੀਨਿਆਂ ਤੋਂ ਜੰਮੂ-ਕਸ਼ਮੀਰ (ਜੇ. ਐਂਡ ਕੇ.) ਲਈ ਬੰਦ ਪਈਆਂ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਲੁਧਿਆਣਾ ਧਮਾਕੇ ਤੋਂ ਬਾਅਦ ਜਲੰਧਰ ਰੇਲਵੇ ਸਟੇਸ਼ਨ ’ਤੇ ਸਖ਼ਤੀ ਤੇ ਬੱਸ ਸਟੈਂਡ ’ਤੇ ਵਰਤੀ ਜਾ ਰਹੀ ਕੋਤਾਹੀ (ਦੇਖੋ ਤਸਵੀਰਾਂ)
ਇਸ ਲੜੀ ਵਿਚ ਹੁਣ ਪੰਜਾਬ ਦੀਆਂ ਬੱਸਾਂ ਬਿਨਾਂ ਕਿਸੇ ਰੋਕ-ਟੋਕ ਦੇ ਜੇ. ਐਂਡ ਕੇ. ਵਿਚ ਦਾਖਲ ਹੋ ਸਕਣਗੀਆਂ ਅਤੇ ਉਥੋਂ ਦੀਆਂ ਬੱਸਾਂ ਪੰਜਾਬ ਵਿਚ ਆ ਸਕਣਗੀਆਂ। ਆਵਾਜਾਈ ਸ਼ੁਰੂ ਹੁੰਦੇ ਹੀ ਜੰਮੂ ਲਈ ਜਾਣ ਵਾਲੀਆਂ ਬੱਸਾਂ ਵਿਚ ਯਾਤਰੀਆਂ ਦਾ ਸੈਲਾਬ ਉਮੜਿਆ ਨਜ਼ਰ ਆਇਆ। ਪਠਾਨਕੋਟ ਤੋਂ ਬੱਸਾਂ ਬਦਲ ਕੇ ਅੱਗੇ ਜਾਣ ਦੀ ਸੋਚ ਕੇ ਆਏ ਯਾਤਰੀਆਂ ਨੂੰ ਸਿੱਧੀਆਂ ਬੱਸਾਂ ਮਿਲ ਗਈਆਂ।
ਇਹ ਵੀ ਪੜ੍ਹੋ- ਲੁਧਿਆਣਾ ਧਮਾਕੇ ’ਤੇ ਸਿਆਸੀ ਲਾਹਾ ਲੈਣ ਲਈ CM ਚੰਨੀ ਨੇ ਝੂਠੇ ਇਲਜ਼ਾਮਾਂ ਦੀ ਲਾਈ ਝੜੀ : ਬੀਬਾ ਬਾਦਲ
ਟਰਾਂਸਪੋਰਟ ਵਿਭਾਗ ਵੱਲੋਂ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਲੁਧਿਆਣਾ ਆਦਿ ਮੁੱਖ ਡਿਪੂਆਂ ਨੂੰ ਜੰਮੂ ਲਈ ਵੱਧ ਬੱਸਾਂ ਭੇਜਣ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਟਰੇਨਾਂ ਬੰਦ ਹੋਣ ਕਾਰਨ ਕਈ ਸ਼ਹਿਰਾਂ ਵਿਚ ਫਸ ਚੁੱਕੇ ਯਾਤਰੀ ਆਪਣੀ ਮੰਜ਼ਿਲ ਲਈ ਰਵਾਨਾ ਹੋ ਸਕਣ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਮਜੀਠੀਆ ਦਾ ਵਿਦੇਸ਼ ਜਾਣ ਦਾ ਰਾਹ ਬੰਦ, ਗ੍ਰਿਫ਼ਤਾਰੀ ਲਈ ਕੀਤੀ ਛਾਪੇਮਾਰੀ
NEXT STORY