ਗੁਰਦਾਸਪੁਰ (ਵਿਨੋਦ) : ਇਕ ਵਿਆਹੁਤਾ ਨੂੰ ਦਾਜ ਦੇ ਕਾਰਨ ਤੰਗ ਪ੍ਰੇਸ਼ਾਨ ਕਰਨ ਦੇ ਚੱਲਦੇ ਵਿਆਹੁਤਾ ਨੇ ਮੌਤ ਨੂੰ ਗਲੇ ਲਗਾ ਲਿਆ। ਇਸ ਸਬੰਧੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਦੇ ਵਿਰੁੱਧ ਧਾਰਾ 304-ਬੀ ਅਧੀਨ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਮ੍ਰਿਤਕਾ ਦਾ ਪਤੀ ਦੁੱਬਈ 'ਚ ਹੈ। ਮ੍ਰਿਤਕਾ ਅਮਰਜੌਤ ਕੌਰ ਦੇ ਭਰਾ ਅਮਰਿੰਦਰ ਸਿੰਘ ਪੁੱਤਰ ਬੂਆ ਸਿੰਘ ਨਿਵਾਸੀ ਪਿੰਡ ਬਾਗੜੀਆ ਨੇ ਤਿੱਬੜ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੀ ਭੈਣ ਅਮਰਜੋਤ ਕੌਰ ਦਾ ਵਿਆਹ 13 ਮਈ 2016 ਨੂੰ ਹਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਗੋਤ ਪੋਕਰ ਦੇ ਨਾਲ ਕੀਤਾ ਸੀ ਅਤੇ ਵਿਆਹ ਦੇ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ। ਅਮਰਜੋਤ ਕੌਰ ਦਾ ਪਤੀ ਦੁਬਈ 'ਚ ਨੌਕਰੀ ਕਰਦਾ ਹੈ ਅਤੇ ਪਿੰਡ ਆਉਂਦਾ ਜਾਂਦਾ ਰਹਿੰਦਾ ਹੈ। ਅਮਰਜੋਤ ਕੌਰ ਦੀ ਇਕ ਲੜਕੀ ਅਤੇ ਇਕ ਲੜਕਾ ਹੈ। ਅਮਰਜੋਤ ਕੌਰ ਨੇ ਕੱਲ ਸਵੇਰੇ ਉਸ ਨੂੰ ਮੋਬਾਇਲ 'ਤੇ ਸੂਚਨਾ ਕੀਤੀ ਕਿ ਉਸ ਦਾ ਸਹੁਰਾ ਬਲਵਿੰਦਰ ਸਿੰਘ ਅਤੇ ਸੱਸ ਕੁਲਵਿੰਦਰ ਕੌਰ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ ਅਤੇ ਲੱਗਦਾ ਹੈ ਕਿ ਅੱਜ ਇਹ ਲੋਕ ਉਸ ਦਾ ਕੁਝ ਨੁਕਸਾਨ ਕਰਨ ਵਾਲੇ ਹਨ। ਉਨ੍ਹਾਂ ਨੇ ਅਮਰਜੋਤ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੀਆ ਗੱਲਾਂ ਨਹੀਂ ਸੋਚੀ ਦੀਆ ਅਤੇ ਘਰ 'ਚ ਸਾਂਤੀ ਬਣਾਉਣ ਦੀ ਕੋਸ਼ਿਸ ਕਰੋ। ਸ਼ਾਮ ਨੂੰ ਅਮਰਜੋਤ ਕੌਰ ਦੇ ਸਹੁਰੇ ਨੇ ਉਸ ਨੂੰ ਮੋਬਾਇਲ 'ਤੇ ਸੂਚਨਾ ਦਿੱਤੀ ਕਿ ਅਮਰਜੋਤ ਕੌਰ ਨੇ ਫਾਹ ਲੱਗਾ ਲਿਆ ਹੈ। ਇਸ ਲਈ ਪਰਿਵਾਰ ਸਮੇਤ ਆ ਜਾਓ। ਅਮਰਿੰਦਰ ਸਿੰਘ ਨੇ ਦੱਸਿਆ ਕਿ ਜਦ ਅਸੀਂ ਪਿੰਡ ਗੋਤਪੋਕਰ ਪਹੁੰਚੇ ਤਾਂ ਅਮਰਜੋਤ ਕੌਰ ਦੀ ਲਾਸ਼ ਮੰਝੇ (ਚਾਰਪਾਈ) 'ਤੇ ਰੱਖੀ ਹੋਈ ਸੀ ਅਤੇ ਉਸ ਦੇ ਗੱਲੇ 'ਚ ਰੱਸੀ ਦੇ ਨਿਸ਼ਾਨ ਸਨ। ਜਿਸ 'ਤੇ ਉਨ੍ਹਾਂ ਨੇ ਤਿੱਬੜ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਮੌਕੇ 'ਤੇ ਪਹੁੰਚੀ।
ਇਹ ਵੀ ਪੜ੍ਹੋ : ਖੇਤੀ ਕਾਨੂੰਨ 'ਤੇ ਨੱਢਾ ਦੇ ਬਿਆਨ ਤੋਂ ਬਾਅਦ ਸੁਖਪਾਲ ਖਹਿਰਾ ਦਾ ਠੋਕਵਾਂ ਜਵਾਬ
ਕੀ ਕਹਿਣਾ ਹੈ ਤਿੱਬੜ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸਬੰਧੀ ਤਿੱਬੜ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਅਮਰਜੋਤ ਕੌਰ ਦੀ ਮੌਤ ਦੀ ਸੂਚਨਾ ਮਿਲੀ, ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲੈ ਲਿਆ ਅਤੇ ਮ੍ਰਿਤਕਾ ਦੇ ਭਰਾ ਦੇ ਬਿਆਨ ਲਏ । ਜਿਸ 'ਚ ਅਮਰਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਅਮਰਜੋਤ ਕੌਰ ਦਾ ਪਤੀ, ਸਹੁਰਾ ਅਤੇ ਸੱਸ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਨੂੰ ਦਾਜ ਘੱਟ ਲਿਆਉਣ ਦੇ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। ਜਦਕਿ ਵਿਆਹ ਦੇ ਸਮੇਂ ਸਾਨੂੰ ਤਿੰਨ ਦਿਨਾਂ ਵਿਚ ਹੀ ਵਿਆਹ ਕਰਨ ਦੇ ਲਈ ਦਬਾਅ ਪਾਇਆ ਗਿਆ ਸੀ ਅਤੇ ਕਿਹਾ ਜਾਂਦਾ ਸੀ ਕਿ ਸਾਨੂੰ ਸਿਰਫ਼ ਲੜਕੀ ਚਾਹੀਦੀ, ਦਾਜ ਨਹੀਂ। ਬਾਅਦ 'ਚ ਇਹ ਲੋਕ ਕਾਰ ਦੀ ਮੰਗ ਕਰਨ ਲੱਗੇ, ਜੋ ਪੂਰੀ ਕਰਨੀ ਸਾਡੇ ਬਸ ਦੀ ਗੱਲ ਨਹੀਂ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਮਰਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਲੜਕੀ ਪੱਖ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮਕਾਨ ਮਾਲਕ ਤੋਂ ਦੁੱਖੀ ਹੋ ਕੇ ਨੌਕਰਾਣੀ ਨੇ ਕੀਤੀ ਆਤਮ ਹੱਤਿਆ
ਦੁਖ਼ਦ ਖ਼ਬਰ: 10 ਸਾਲਾਂ ਬੱਚੀ ਦੀ ਭਿਆਨਕ ਬੀਮਾਰੀ ਨਾਲ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
NEXT STORY