ਨਵੀਂ ਦਿੱਲੀ/ਜਲੰਧਰ— ਜੀ.ਐਸ.ਟੀ. ਬਾਰੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ 'ਚ ਪਿਛਲੇ ਕੁਝ ਸਮਿਆਂ ਤੋਂ ਖਿਚਾਅ ਦਾ ਮਾਹੌਲ ਚੱਲ ਰਿਹਾ ਹੈ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਸ਼ਨੀਵਾਰ ਨੂੰ ਜੀ.ਐਸ.ਟੀ. ਬਾਰੇ ਕੇਂਦਰ ਦੀ ਅਲੋਚਨਾ ਕੀਤੀ ਹੈ । ਮੁੱਖ ਮੰਤਰੀ ਨੇ ਜੀ.ਐਸ.ਟੀ. ਦੇ ਪੰਜਾਬ ਦੇ ਹਿੱਸੇ ਨੂੰ ਅਦਾ ਕੀਤੇ ਜਾਣ 'ਚ ਹੋਣ ਵਾਲੀ ਦੇਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕੇਂਦਰ ਦੇ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਜਾਂ ਨੂੰ ਸਮੇਂ ਸਿਰ ਉਨ੍ਹਾਂ ਦੇ ਬਣਦੇ ਹਿੱਸੇ ਅਦਾਇਗੀ ਕਰੇ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਗੱਲ ਦੇਖਣ 'ਚ ਆ ਰਹੀ ਹੈ ਕਿ ਰਾਜਾਂ ਨੂੰ ਜੀ.ਐਸ.ਟੀ. ਦਾ ਹਿੱਸਾ ਸਮੇਂ ਸਿਰ ਅਦਾ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਨੇ ਕਿਹਾ ਕਿ ਪੰਜਾਬ ਜ਼ਿਆਦਾ ਦੇਰ ਉਧਾਰ ਲੈ ਕੇ ਨਹੀਂ ਚੱਲ ਸਕਦਾ। ਉਧਾਰ ਨਾਲ ਵਿਕਾਸ ਦੇ ਕੰਮ ਨਹੀਂ ਕਰਵਾਏ ਜਾ ਸਕਦੇ।
ਸਮੇਂ ਸਿਰ ਨਹੀਂ ਜਾਰੀ ਕੀਤਾ ਜਾ ਸਕਿਆ ਜੀ.ਐੱਸ.ਟੀ. ਦਾ ਹਿੱਸਾ
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਜ਼ਿਆਦਾਤਰ ਵਿੱਤੀ ਸ਼ਕਤੀਆਂ ਕੇਂਦਰ ਸਰਕਾਰ ਦੇ ਹੱਥਾਂ 'ਚ ਹਨ । ਰਾਜ ਸਰਕਾਰਾਂ ਦੇ ਸਰਕਾਰਾਂ ਕੋਲ ਸਰਕਾਰੀ ਆਮਦਨ ਦੇ ਹੋਰ ਸਾਧਨ ਬਹੁਤ ਹੀ ਸੀਮਿਤ ਹਨ। ਮੈਨੂੰ ਨਹੀਂ ਜਾਪਦਾ ਕਿ ਕੇਂਦਰ ਦੀ ਵਿੱਤ ਮੰਤਰੀ ਨੂੰ ਇਸ ਗੱਲ ਦਾ ਕੋਈ ਅਹਿਸਾਸ ਹੈ ਕਿ ਪੰਜਾਬ ਨੂੰ ਕਿਸ ਪ੍ਰਕਾਰ ਦੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਕਹਿ ਰਹੀ ਹੈ ਕਿ ਜੀ.ਐਸ.ਟੀ. ਤੋਂ ਹੋਣ ਵਾਲੀ ਉਗਰਾਹੀ ਕਾਫ਼ੀ ਨਹੀਂ ਸੀ , ਇਸ ਲਈ ਰਾਜਾਂ ਨੂੰ ਸਮੇਂ ਸਿਰ ਜੀ.ਐਸ.ਟੀ. ਦਾ ਹਿੱਸਾ ਜਾਰੀ ਨਹੀਂ ਕੀਤਾ ਜਾ ਸਕਿਆ ।
ਕੇਂਦਰ ਸਰਕਾਰ ਮਨਮੋਹਨ ਸਿੰਘ ਤੋਂ ਲਵੇ ਸੀਖ
ਉੱਥੇ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਪਿਆਜ਼ ਬਾਰੇ ਨਹੀਂ ਸਮਝਦੀ ਤਾਂ ਅਰਥ ਵਿਵਸਥਾ ਨੂੰ ਕਿਵੇਂ ਸਮਝੇਗੀ। ਉਨ੍ਹਾਂ ਨੇ ਕਿਹਾ ਕਿ ਉਤਪਾਦਕ ਰਾਜ ਨੂੰ ਜੀ.ਐੱਸ.ਟੀ. ਦਾ ਲਾਭ ਨਹੀਂ ਮਿਲਦਾ ਅਤੇ ਉਪਭੋਗਤਾ ਨੂੰ ਹੁੰਦਾ ਹੈ। ਸਾਨੂੰ 900 ਕਰੋੜ ਜੀ.ਐੱਸ.ਟੀ. ਦੇਣਾ ਹੈ। ਕੇਂਦਰ ਸਰਕਾਰ ਨੇ ਸਾਨੂੰ ਕਿਹਾ ਹੈ ਕਿ ਜੇਕਰ ਕਿਸਾਨਾਂ ਨੂੰ ਬੋਨਸ ਦੇਵੋਗੇ ਤਾਂ ਅਸੀਂ ਚਾਵਲ ਨਹੀਂ ਲਵਾਂਗੇ। ਸਾਡਾ ਕਹਿਣਾ ਹੈ ਕਿ ਸਾਨੂੰ ਕਿਸਾਨਾਂ ਨੂੰ ਬੋਨਸ ਦੇਣੇ ਦਿਓ। ਜੇਕਰ ਉਹ ਨਹੀਂ ਮੰਨਦੇ ਹਨ ਤਾਂ ਅਸੀਂ ਦੂਜੇ ਪਾਸਿਓਂ ਦੇ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਇੱਥੇ ਮੰਦੀ ਦਾ ਅਸਰ ਨਹੀਂ ਹੋਇਆ। ਆਟੋ ਸੈਕਟਰ 'ਚ 36 ਫੀਸਦੀ, ਰੀਅਲ ਐਸਟੇਟ 'ਚ ਡੇਢ ਫੀਸਦੀ ਦਾ ਵਾਧਾ ਹੋਇਆ ਹੈ। ਬਘੇਲ ਨੇ ਕਿਹਾ ਕਿ ਅਸੀਂ ਡਾ. ਮਨਮੋਹਨ ਸਿੰਘ ਤੋਂ ਸਿੱਖਿਆ ਹੈ ਅਤੇ ਕੇਂਦਰ ਸਰਕਾਰ ਵੀ ਉਨ੍ਹਾਂ ਤੋਂ ਸੀਖ ਲੈਂਦੀ। ਜੇਕਰ ਤੁਸੀਂ ਲੋਕਾਂ ਨੂੰ ਕੁਝ ਦੇਵੋਗੇ ਤਾਂ ਹੀ ਉਹ ਪੈਸਾ ਖਰਚ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦਾ ਔਸਤ ਭੋਜਨ ਘੱਟ ਹੋ ਗਿਆ।
ਪ੍ਰਿੰਸੀਪਲ ਤੋਂ ਬੱਚਿਆਂ ਦੀ ਫੀਸ ਲੁੱਟ ਕੇ ਲੈ ਗਏ ਲੁਟੇਰੇ, ਸਦਮੇ 'ਚ ਮੌਤ (ਵੀਡੀਓ)
NEXT STORY