ਜਲੰਧਰ (ਪਾਹਵਾ) - ਸ੍ਰੀ ਦਰਬਾਰ ਸਾਹਿਬ ਵਿਚ ਲੰਗਰ ਦੇ ਸਾਮਾਨ ਦੀ ਖਰੀਦ 'ਤੇ ਲਾਏ ਜਾ ਰਹੇ ਜੀ. ਐੱਸ. ਟੀ. ਨੂੰ ਲੈ ਕੇ ਸਵੈਮ-ਸੇਵਕ ਸੰਘ ਨੇ ਗੇਂਦ ਸੂਬੇ ਦੀ ਕਾਂਗਰਸ ਸਰਕਾਰ ਦੇ ਹੀ ਪਾਲੇ ਵਿਚ ਪਾ ਦਿੱਤੀ ਹੈ। ਸੰਘ ਦੇ ਸੂਬਾ ਸੰਘ ਚਾਲਕ ਬ੍ਰਿਜ ਭੂਸ਼ਨ ਸਿੰਘ ਬੇਦੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਜੀ. ਐੱਸ. ਟੀ. ਦੇ ਤਹਿਤ 50 ਫੀਸਦੀ ਹਿੱਸਾ ਲੈ ਰਹੀ ਹੈ, ਜੋ ਉਸਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਕੇਂਦਰ ਦੇ ਹਿੱਸੇ ਨੂੰ ਮੁਆਫ ਕਰਨ 'ਤੇ ਬੇਦੀ ਚੁੱਪ ਰਹੇ।
ਸੰਘ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਤੋਂ ਪਰਤੇ ਸ਼੍ਰੀ ਬੇਦੀ ਨੇ ਦਾਅਵਾ ਕੀਤਾ ਕਿ ਸੰਘ ਦੇ ਸਵੈਮ-ਸੇਵਕਾਂ ਵਲੋਂ ਕੀਤੇ ਗਏ ਕੰਮ ਸਮਾਜ ਵਿਚ ਆਮ ਜਨਤਾ ਨੂੰ ਦਿਸਣ ਲੱਗੇ ਹਨ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦਾ ਸੰਘ ਪ੍ਰਤੀ ਰੁਝਾਨ ਵਧਿਆ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿਚ ਇਕ ਲੱਖ 26 ਹਜ਼ਾਰ ਨੌਜਵਾਨ ਆਨਲਾਈਨ ਪ੍ਰਕਿਰਿਆ ਦੇ ਤਹਿਤ ਸੰਘ ਨਾਲ ਜੁੜੇ ਹਨ।
ਬੇਦੀ ਨੇ ਕਿਹਾ ਕਿ ਪਿਛਲੇ ਸਾਲ 36 ਹਜ਼ਾਰ 729 ਥਾਵਾਂ 'ਤੇ 57165 ਸ਼ਾਖਾਵਾਂ ਲੱਗਦੀਆਂ ਸਨ ਜੋ ਇਸ ਸਾਲ ਵਧ ਕੇ 37190 ਥਾਵਾਂ 'ਤੇ 58967 ਸ਼ਾਖਾਵਾਂ ਹੋ ਗਈਆਂ ਹਨ। ਇਸ ਤੋਂ ਇਲਾਵਾ 24381 ਥਾਵਾਂ 'ਤੇ ਹਫਤੇ ਵਿਚ ਇਕ ਦਿਨ ਜਾਂ ਮਹੀਨੇ ਵਿਚ ਇਕ ਦਿਨ ਸਵੈਮ-ਸੇਵਕਾਂ ਦਾ ਆਪਸ ਵਿਚ ਮਿਲਣ ਹੁੰਦਾ ਹੈ।
ਸੂਬਾ ਸੰਘ ਚਾਲਕ ਨੇ ਦੱਸਿਆ ਕਿ ਸੰਘ ਦੇ ਵਰਕਰ ਸਮਾਜਿਕ ਜਾਗਰੂਕਤਾ ਦੇ ਕੰਮ ਵਿਚ ਲੱਗੇ ਹਨ। ਗਊ ਸੇਵਾ ਰਾਹੀਂ ਗਾਂ ਦੇ ਮਹੱਤਵ ਨੂੰ ਘਰ-ਘਰ ਦੱਸਣ ਅਤੇ 'ਪੰਚਗਵਯ' ਦੀ ਵਰਤੋਂ ਨਾਲ ਹੋਣ ਵਾਲੇ ਲਾਭਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਨੂੰ ਪਹਿਲ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਫਸਲਾਂ 'ਤੇ ਹੋ ਰਹੇ ਛਿੜਕਾਅ ਕਾਰਨ ਨਾ ਸਿਰਫ ਪੰਛੀਆਂ 'ਤੇ ਅਸਰ ਹੋ ਰਿਹਾ ਹੈ, ਸਗੋਂ ਆਮ ਲੋਕ ਵੀ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਸਮਰਸਤਾ ਰਾਹੀਂ ਸਮਾਜ ਵਿਚ ਆਪਣੇਪਨ ਦੀ ਭਾਵਨਾ ਹੋਵੇ ਤੇ ਆਪਸ ਵਿਚ ਭਾਈਚਾਰਾ ਹੋਵੇ। ਬੇਦੀ ਨੇ ਕਿਹਾ ਕਿ ਪਰਿਵਾਰ ਜਾਗਰੂਕਤਾ ਰਾਹੀਂ ਪਰਿਵਾਰਾਂ ਨੂੰ ਇਕ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ। ਟੁੱਟੇ ਪਰਿਵਾਰ ਸਮਾਜ ਲਈ ਸਰਾਪ ਹਨ, ਇਸ ਲਈ ਸੰਯੁਕਤ ਪਰਿਵਾਰ ਹੀ ਆਦਰਸ਼ ਪਰਿਵਾਰ ਹਨ।
ਲੁਪਤ ਹੋ ਰਹੀਆਂ ਭਾਸ਼ਾਵਾਂ 'ਤੇ ਚਰਚਾ
ਮੀਡੀਆ ਨਾਲ ਗੱਲਬਾਤ 'ਚ ਬੇਦੀ ਨੇ ਕਿਹਾ ਕਿ ਭਾਸ਼ਾ ਸਾਡੀ ਸੰਸਕ੍ਰਿਤੀ ਦਾ ਮੂਲ ਆਧਾਰ ਹੈ। ਜੇਕਰ ਆਪਣੀਆਂ ਭਾਸ਼ਾਵਾਂ ਸੁਰੱਖਿਅਤ ਨਹੀਂ ਰਹੀਆਂ ਤਾਂ ਸਾਡਾ ਸੱਭਿਆਚਾਰਕ ਵੀ ਸੁਰੱਖਿਅਤ ਨਹੀਂ ਰਹੇਗਾ, ਇਸ ਲਈ ਜ਼ਰੂਰੀ ਹੈ ਕਿ ਅਸੀਂ ਮਾਤ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਕਰੀਏ। ਉਨ੍ਹਾਂ ਕਿਹਾ ਕਿ ਕਈ ਭਾਸ਼ਾਵਾਂ ਗਾਇਬ ਹੋ ਰਹੀਆਂ ਹਨ। ਕਾਰਨ ਇਹ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਦੀ ਬਜਾਏ ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਵੱਲ ਜਾ ਰਹੇ ਹਨ।
ਵਿਦੇਸ਼ ਭੇਜਣ ਦੇ ਨਾਂ 'ਤੇ 5 ਲੱਖ ਦੀ ਠੱਗੀ, ਮਾਮਲਾ ਦਰਜ
NEXT STORY