ਜ਼ੀਰਾ/ਫਿਰੋਜ਼ਪੁਰ (ਅਕਾਲੀਆਂਵਾਲਾ) - ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ਦੌਰਾਨ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਘਰੇਲੂ ਉਪਯੋਗ ਵਾਲੀਆਂ ਵਸਤੂਆਂ 'ਤੇ 28 ਫੀਸਦੀ ਟੈਕਸ ਦੀ ਹੱਦ ਨੂੰ ਘਟਾ ਕੇ 18 ਫੀਸਦੀ ਕਰਨ ਦਾ ਜੋ ਫੈਸਲਾ ਲਿਆ ਹੈ। ਇਸ ਨੂੰ ਲੈ ਕੇ ਵਪਾਰੀ ਵਰਗ ਕੁਝ ਹੱਦ ਤੱਕ ਤਾਂ ਸੰਤੁਸ਼ਟੀ ਮਹਿਸੂਸ ਕਰ ਰਿਹਾ ਹੈ, ਨਾਲ ਹੀ ਇਸ ਨੂੰ ਗੁਜਰਾਤ ਚੋਣਾਂ ਨਾਲ ਜੋੜ ਰਿਹਾ ਹੈ। 28 ਫੀਸਦੀ ਟੈਕਸ ਦਰ ਵਾਲੀਆਂ 50 ਵਸਤੂਆਂ ਹੀ ਰਹਿ ਗਈਆਂ ਹਨ। ਮੌਜੂਦਾ ਫੈਸਲੇ ਨਾਲ ਲੋਕਾਂ ਦੇ ਮਨਾਂ 'ਚ ਜੀ. ਐੱਸ. ਟੀ. ਨੂੰ ਲੈ ਕੇ ਪੈਦਾ ਹੋਏ ਗੁੱਸੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਬਾਵਜੂਦ ਲੋਕਾਂ ਦੇ ਮਨਾਂ ਅੰਦਰ ਗੁੱਸਾ ਬਰਕਰਾਰ ਰਹੇਗਾ ਕਿਉਂਕਿ ਜੀ. ਐੱਸ. ਟੀ. ਲਾਗੂ ਹੋਣ ਉਪਰੰਤ ਵਪਾਰੀ ਵਰਗ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਮੌਜੂਦਾ ਫੈਸਲਾ ਇਹ ਸਾਬਤ ਕਰਦਾ ਹੈ ਕਿ ਜੀ. ਐੱਸ. ਟੀ. ਇਕ ਕੰਡਮ ਗੱਡੀ ਬਣ ਗਿਆ ਹੈ, ਜਿਸ ਨੂੰ ਵਾਰ-ਵਾਰ ਰਿਪੇਅਰ ਕਰਨ ਦੀ ਜ਼ਰੂਰਤ ਪੈ ਰਹੀ ਹੈ। 'ਜਗ ਬਾਣੀ' ਵੱਲੋਂ ਕੁਝ ਲੋਕਾਂ ਨਾਲ ਜੋ ਵਿਚਾਰ ਸਾਂਝੇ ਕੀਤੇ ਗਏ, ਪੇਸ਼ ਹਨ ਉਸ ਦੇ ਕੁਝ ਅੰਸ਼।
ਇਸ ਮੌਕੇ ਸੁਰਜੀਤ ਸਿੰਘ ਸੰਧੂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੌਜੂਦਾ 228 ਵਸਤੂਆਂ 'ਚੋਂ 178 ਵਸਤੂਆਂ 'ਤੇ 28 ਫੀਸਦੀ ਟੈਕਸ ਘਟਾ ਕੇ 18 ਫੀਸਦੀ ਟੈਕਸ ਕਰਨ ਦਾ ਜੋ ਫੈਸਲਾ ਹੈ, ਉਹ ਗੁਜਰਾਤ ਵਿਚ ਚੋਣਾਂ ਤੇ ਵਪਾਰੀ ਵਰਗ ਵਿਚ ਪੈਦਾ ਹੋ ਰਹੇ ਗੁੱਸੇ ਨੂੰ ਲੈ ਕੇ ਕੀਤਾ ਗਿਆ ਹੈ। ਇਹ ਫੈਸਲਾ ਸ਼ਹਿਰੀ ਖੇਤਰ 'ਚ ਵਰਤੀਆਂ ਜਾਣ ਵਾਲੀਆਂ ਵਸਤੂਆਂ 'ਤੇ ਹੀ ਲਿਆ ਗਿਆ ਹੈ ਪਰ ਗ੍ਰਾਮੀਣ ਖੇਤਰ 'ਚ ਵਰਤੀਆਂ ਜਾਣ ਵਾਲੀਆਂ ਵਸਤੂਆਂ 'ਤੇ ਕੋਈ ਰਾਹਤ ਨਹੀਂ ਦਿੱਤੀ ਗਈ।
ਕੰਪੋਜ਼ੀਸ਼ਨ ਸਕੀਮ ਅਧੀਨ 50 ਲੱਖ ਸੇਲ ਤੱਕ ਛੋਟ ਮਿਲੇ : ਜੈਨ
ਕੁਲਭੂਸ਼ਨ ਜੈਨ ਪ੍ਰਧਾਨ ਕੱਪੜਾ ਯੂਨੀਅਨ ਨੇ ਕਿਹਾ ਕਿ ਕੰਪੋਜ਼ੀਸ਼ਨ ਸਕੀਮ ਅਧੀਨ 20 ਲੱਖ ਤੋਂ ਉਪਰ ਦੀ ਸੇਲ ਵਾਲੇ ਦੁਕਾਨਦਾਰ ਨੂੰ ਇਕ ਫੀਸਦੀ ਟੈਕਸ ਦੇਣਾ ਪੈ ਰਿਹਾ ਹੈ। ਜੇਕਰ 50 ਲੱਖ ਤੱਕ ਸੇਲ 'ਤੇ ਇਸ ਸਕੀਮ ਤਹਿਤ ਦੁਕਾਨਦਾਰਾਂ ਨੂੰ ਛੋਟ ਦਿੱਤੀ ਜਾਵੇ ਤਾਂ ਛੋਟੇ ਅਤੇ ਮੱਧ ਵਰਗੀ ਦੁਕਾਨਦਾਰਾਂ ਦਾ ਕਾਰੋਬਾਰ ਬਰਕਰਾਰ ਰਹਿ ਸਕਦਾ ਹੈ। ਜੇਕਰ ਸਰਕਾਰ ਨੇ ਇਸ ਪ੍ਰਤੀ ਨਾ ਸੋਚਿਆ ਤਾਂ ਛੋਟੇ ਦੁਕਾਨਦਾਰ ਆਪਣੇ ਕਾਰੋਬਾਰ ਤੋਂ ਹੱਥ ਧੋ ਬੈਠਣਗੇ।
ਸੜਕ ਹਾਦਸੇ 'ਚ 1 ਜ਼ਖਮੀ
NEXT STORY