ਲੁਧਿਆਣਾ (ਰਿਸ਼ੀ)— ਫਿਲਡਗੰਜ ਰੋਡ 'ਤੇ ਬੁੱਧਵਾਰ ਦੁਪਹਿਰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ 3 ਨਕਾਬਪੋਸ਼ ਬਦਮਾਸ਼ਾਂ ਨੇ ਇਕ ਦੁਕਾਨ 'ਚ ਦਾਖਲ ਹੋ ਕੇ ਮਾਲਕ ਨੂੰ ਗੋਲੀਆਂ ਦਾਗ ਦਿੱਤੀਆਂ। ਜ਼ਖਮੀ ਦੀ ਪਛਾਣ ਤ੍ਰਿਲੋਚਨ ਸਿੰਘ (47) ਬੀ. ਆਰ. ਐੱਸ. ਨਗਰ ਦੇ ਰੂਪ 'ਚ ਹੋਈ ਹੈ, ਜਿਸ ਨੂੰ ਸੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਵ੍ਹਾਈਟ ਰੰਗ ਦੀ ਸਵਿੱਫਟ ਕਾਰ 'ਚ ਆਏ 4 ਨਕਾਬਪੋਸ਼ ਬਦਮਾਸ਼ਾਂ ਨੇ ਫਿਲਡਗੰਜ ਰੋਡ ਸਥਿਤ ਤਾਲਿਆਂ ਦੀ ਦੁਕਾਨ ਦੇ ਮਾਲਕ ਤ੍ਰਿਲੋਚਨ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਕਾਰ 'ਚ ਸਵਾਰ 4 ਨੌਜਵਾਨਾਂ 'ਚੋਂ 3 ਨੌਜਵਾਨ ਦੁਕਾਨ ਦੇ ਅੰਦਰ ਆਏ, ਜਿੱਥੇ ਇਕ ਦੁਕਾਨ ਨੇ ਫਾਇਰਿੰਗ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਦੁਕਾਨ ਦਾ ਸ਼ਟਰ ਬੰਦ ਕਰਕੇ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜੇ ਦੇ ਦੁਕਾਨਦਾਰ ਇਕੱਠੇ ਹੋ ਗਏ, ਜਿਨ੍ਹਾਂ ਨੇ ਤੁਰੰਤ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਭਾਰੀ ਪੁਲਸ ਫੋਰਸ ਸਮੇਤ ਘਟਨਾ ਵਾਲੇ ਸਥਾਨ 'ਤੇ ਜਾਂਚ ਲਈ ਪਹੁੰਚੇ। ਪੁਲਸ ਸੂਤਰਾਂ ਅਨੁਸਾਰ ਮਾਮਲਾ ਆਪਸੀ ਰੰਜਿਸ਼ ਦਾ ਲੱਗ ਰਿਹਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਸਮਾਰਟ ਫੋਨ ਅਤੇ ਲੈਪਟਾਪ ਨੇ 'ਹਾਈਜੈਕ' ਕੀਤੀਆਂ ਗਰਮੀਆਂ ਦੀਆਂ ਛੁੱਟੀਆਂ
NEXT STORY