ਗੁਰਦਾਸਪੁਰ,(ਹਰਮਨ)- ਗੁਰਦਾਸਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਨਿਰੰਤਰ ਵਧ ਰਹੇ ਕਹਿਰ ਕਾਰਣ ਬੁੱਧਵਾਰ ਨੂੰ ਕੋਰੋਨਾ ਨੇ 4 ਹੋਰ ਮਰੀਜ਼ਾਂ ਦੀ ਜਾਨ ਲੈ ਲਈ ਹੈ ਅਤੇ 150 ਨਵੇਂ ਲੋਕ ਪਾਜ਼ੇਟਿਵ ਆਏ ਹਨ। ਇਸ ਤਹਿਤ ਬੁੱਧਵਾਰ ਨੂੰ ਕਲਾਨੌਰ ਨਾਲ ਸਬੰਧਤ 60 ਸਾਲ ਦੀ ਔਰਤ ਮੌਤ ਹੋਈ ਹੈ, ਜੋ 15 ਸਤੰਬਰ ਤੋਂ ਹਸਪਤਾਲ 'ਚ ਦਾਖਲ ਸੀ ਅਤੇ ਉਸ ਨੂੰ ਅਨੀਮੀਆ ਸਮੇਤ ਹੋਰ ਕਈ ਸਮੱਸਿਆਵਾਂ ਸਨ। ਇਸੇ ਤਰ੍ਹਾਂ ਸ਼ਕਤੀ ਮੁਹੱਲਾ ਗੁਰਦਾਸਪੁਰ ਦੇ 55 ਸਾਲ ਦੇ ਵਿਅਕਤੀ ਨੇ ਵਾਇਰਸ ਕਾਰਣ ਦਮ ਤੋੜਿਆ ਹੈ। ਇਹ ਵਿਅਕਤੀ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਸੀ, ਇਹ ਸ਼ੂਗਰ ਸਮੇਤ ਹੋਰ ਬੀਮਾਰੀਆਂ ਤੋਂ ਪੀੜਤ ਸੀ। ਨੌਸ਼ਹਿਰਾ ਮੱਝਾ ਸਿੰਘ ਨਾਲ ਸਬੰਧਤ 60 ਸਾਲ ਦੀ ਔਰਤ ਨਾਲ ਇਸ ਵਾਇਰਸ ਕਾਰਣ ਮੌਤ ਦੇ ਮੂੰਹ 'ਚ ਗਈ ਹੈ। ਇਸ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਸਮੇਤ ਹੋਰ ਬੀਮਾਰੀਆਂ ਸਨ। ਚੌਥੀ ਮਰੀਜ਼ 32 ਸਾਲ ਦੀ ਔਰਤ ਹੈ, ਜੋ ਗੁਰਦਾਸਪੁਰ ਜ਼ਿਲੇ ਦੇ ਇਕ ਪਿੰਡ ਨਾਲ ਸਬੰਧਤ ਹੈ ਅਤੇ ਪੇਟ ਅਤੇ ਨਮੂਨੀਆ ਸਮੇਤ ਕਈ ਬੀਮਾਰੀਆਂ ਤੋਂ ਪੀੜਤ ਹੋਣ ਕਾਰਣ ਉਹ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਸੀ।
ਸਿਵਲ ਸਰਜਨ ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 1,05,269 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਹੈ ਜਿਨ੍ਹਾਂ 'ਚੋਂ 99,759 ਨੈਗੇਵਿਟ ਪਾਏ ਗਏ ਹਨ ਅਤੇ 66 ਸੈਂਪਲ ਰਿਜੈਕਟ ਹੋਏ ਹਨ। ਹੁਣ ਤੱਕ ਜ਼ਿਲੇ 'ਚ ਕੁੱਲ 5330 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 699 ਸੈਂਪਲਾਂ ਦੇ ਨਤੀਜੇ ਪੈਂਡਿੰਗ ਹਨ। ਅੱਜ 150 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲੇ 'ਚ 1080 ਐਕਟਿਵ ਕੇਸ ਮੌਜੂਦ ਹਨ ਅਤੇ ਹੁਣ ਤੱਕ ਕੁਲ 122 ਵਿਅਕਤੀ ਦੀ ਮੌਤ ਹੋ ਚੁੱਕੀ ਹੈ।
ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਦੇ 109 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ
NEXT STORY