ਗੁਰਦਾਸਪੁਰ/ਪਾਕਿਸਤਾਨ (ਜ. ਬ.) : ਪਾਕਿਸਤਾਨ ਦੇ ਜ਼ਿਲਾ ਨੌਸ਼ਹਿਰਾ ਅਧੀਨ ਕਸਬਾ ਬਾਜੌਰ 'ਚ ਇਕ ਨਾਬਾਲਗ ਹਿੰਦੂ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਮੰਗਲਵਾਰ ਨੂੰ ਬਾਜੌਰ ਵਾਸੀ 6 ਸਾਲ ਦੀ ਹਿੰਦੂ ਬੱਚੀ ਸੀਮਾ ਦੁਪਹਿਰ ਨੂੰ ਘਰ ਤੋਂ ਖੇਡਣ ਲਈ ਗਈ ਪਰ ਵਾਪਸ ਘਰ ਨਹੀਂ ਆਈ। ਲੜਕੀ ਦੇ ਲਾਪਤਾ ਹੋਣ 'ਤੇ ਉਸਦੇ ਪਰਿਵਾਰ ਵਾਲਿਆਂ ਦੀ ਬੇਨਤੀ 'ਤੇ ਕਸਬੇ ਦੇ ਮਸਜਿਦ ਤੋਂ ਬੱਚੀ ਦੇ ਲਾਪਤਾ ਹੋਣ ਦਾ ਐਲਾਨ ਕੀਤਾ ਗਿਆ ਅਤੇ ਉਸ ਦੀ ਭਾਲ ਕਰਨ ਦੀ ਅਪੀਲ ਕੀਤੀ ਗਈ ਪਰ ਜਦ ਦੇਰ ਰਾਤ ਤੱਕ ਉਸ ਦੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਸ ਦੀ ਸੂਚਨਾ ਨੌਸ਼ਹਿਰਾ ਪੁਲਸ ਨੂੰ ਦਿੱਤੀ ਗਈ। ਪੁਲਸ ਸੂਚਨਾ ਮਿਲਦੇ ਹੀ ਬਾਜੌਰ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸ਼ਰਮਨਾਕ : ਪਹਿਲਾਂ ਜਬਰ-ਜ਼ਿਨਾਹ ਕਰਕੇ ਕਰਵਾ ਲਿਆ ਵਿਆਹ ਫਿਰ ਕਰ ਦਿੱਤਾ ਇਹ ਕਾਂਡ
ਅੱਜ ਤੜਕਸਾਰ ਲੜਕੀ ਦੀ ਲਾਸ਼ ਕਸਬੇ ਦੇ ਬਾਹਰੀ ਇਲਾਕੇ ਵਿਚ ਖੇਤਾਂ 'ਚ ਪਈ ਮਿਲੀ, ਜਿਸਦੀ ਦੀ ਹੱਤਿਆ ਬੇਦਰਦੀ ਨਾਲ ਉਸ ਦੇ ਸਿਰ 'ਤੇ ਪੱਥਰ ਮਾਰ ਕੇ ਕੀਤੀ ਗਈ। ਹਾਲਾਤ ਤੋਂ ਪਤਾ ਲੱਗਾ ਸੀ ਕਿ ਲੜਕੀ ਦੀ ਹੱਤਿਆ ਕਰਨ ਤੋਂ ਪਹਿਲੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ। ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਹੈ ਪਰ ਅਜੇ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ 'ਤੇ ਸੰਕਟ ਦੇ ਬੱਦਲ, ਵਿਰੋਧੀ ਧਿਰ ਦੇ ਬਿਨਾਂ ਹੋ ਸਕਦੈ ਸੈਸ਼ਨ
NEXT STORY