ਫ਼ਿਰੋਜ਼ਪੁਰ (ਸੰਨੀ ਚੋਪੜਾ, ਆਵਲਾ) : ਹਰ ਘਰ ਨੌਕਰੀ, ਨਸ਼ੇ ਬੰਦ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਕਰਕੇ ਸਾਢੇ ਤਿੰਨ ਸਾਲ ਪਹਿਲਾਂ ਕਾਂਗਰਸ ਸਰਕਾਰ ਸੱਤਾ 'ਚ ਆਈ ਸੀ ਪਰ ਇਹ ਸਾਰੇ ਵਾਅਦੇ ਖੋਖਲੇ ਨਿਕਲੇ ਨਾ ਮਿਲੀਆਂ ਨੌਕਰੀਆਂ ਨਾ ਨਸ਼ੇ ਖ਼ਤਮ ਹੋਏ ਤੇ ਨਾ ਹੀ ਹੋਏ ਕਰਜ਼ੇ ਮੁਆਫ਼। ਦੋ ਦਿਨ ਪਹਿਲਾਂ ਜ਼ੀਰਾ 'ਚ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਸੀ ਅਤੇ ਅੱਜ ਗੁਰੂਹਰਸਹਾਏ ਦੇ ਇਕ ਨੌਜਵਾਨ ਨੇ ਕਰਜ਼ੇ ਅਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਇੰਨਾ ਹੀ ਨਹੀਂ ਇਸ ਨੌਜਵਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ਉੱਪਰ ਆਪਣੇ ਕਰਜ਼ੇ ਅਤੇ ਬੇਰੁਜ਼ਗਾਰੀ ਸਬੰਧੀ ਪੋਸਟ ਪਾ ਕੇ ਖੁਦਕੁਸ਼ੀ ਦਾ ਕਾਰਨ ਵੀ ਦੱਸਿਆ ਹੈ।
ਇਹ ਵੀ ਪੜ੍ਹੋ : ਨੌਜਵਾਨ ਦੀ ਕਰਤੂਤ : ਪਹਿਲਾਂ ਝੂਟੀਆਂ ਪਿਆਰ ਦੀਆਂ ਪੀਂਘਾਂ ਫਿਰ ਮਿਟਾਈ ਹਵਸ

ਜਾਣਕਾਰੀ ਮੁਤਾਬਕ 27 ਸਾਲਾ ਲਵਪ੍ਰੀਤ ਪੇਸ਼ੇ ਤੋਂ ਇੱਕ ਵਕੀਲ ਕੋਲ ਮੁਨਸ਼ੀ ਸੀ ਪਰ ਤਾਲਾਬੰਦੀ ਤੋਂ ਬਾਅਦ ਆਈ ਮੰਦੀ ਕਾਰਨ ਉਹ ਬੇਰੁਜ਼ਗਾਰ ਹੋ ਗਿਆ ਸੀ। ਉਸ ਦੇ ਪਿਤਾ ਦੁਆਰਾ ਘਰੇਲੂ ਜ਼ਰੂਰਤਾਂ ਕੁੜੀਆਂ ਦੇ ਵਿਆਹ ਵਾਸਤੇ ਕਰੀਬ ਚਾਰ ਲੱਖ ਦਾ ਕਰਜ਼ਾ ਲਿਆ ਹੋਇਆ ਸੀ, ਜਿਸ ਕਾਰਨ ਆਏ ਦਿਨ ਬੈਂਕ ਵਾਲੇ ਕਿਸ਼ਤਾਂ ਲੈਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ। ਬੇਰੁਜ਼ਗਾਰੀ ਅਤੇ ਪਰਿਵਾਰਕ ਕਰਜ਼ੇ ਤੋਂ ਦੁੱਖੀ ਹੋ ਕੇ ਲਵਪ੍ਰੀਤ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ਤੇ ਇਕ ਪੋਸਟ ਪਾਈ, ਜਿਸ 'ਚ ਉਸ ਨੇ ਸਾਫ਼ ਲਿਖਿਆ ਕਿ ਮੈਂ ਬੇਰੁਜ਼ਗਾਰੀ ਅਤੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਰਿਹਾ ਹਾਂ ਇਸ ਲਈ ਮੇਰੀ ਮੌਤ ਦਾ ਕੋਈ ਜਿੰਮੇਵਾਰ ਨਹੀਂ ਹੈ ਇਸ ਲਈ ਮੈਂ ਸਭ ਤੋਂ ਮੁਆਫ਼ੀ ਮੰਗਦਾ ਹਾਂ ਕਿ ਮੈਂ ਆਪਣੇ ਪਰਿਵਾਰ ਲਈ ਕੁਝ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : ਸਰੂਪਾਂ ਦੇ ਮਾਮਲੇ 'ਚ ਜਥੇਦਾਰ ਕਰ ਰਹੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ : ਮੰਨਾ

ਵਿਆਹੁਤਾ ਜੋੜੇ ਦੀ ਲੜਾਈ ਨੇ ਮੋਹਤਬਰਾਂ ਨੂੰ ਪਹੁੰਚਾਇਆ ਹਸਪਤਾਲ, ਜਾਣੋ ਪੂਰਾ ਮਾਮਲਾ
NEXT STORY