ਗੁਰਦਾਸਪੁਰ (ਹਰਮਨਪ੍ਰੀਤ) : ਬੈਂਕਾਂ ਦੇ ਸੁਰੱਖਿਆ ਕਰਮੀਆਂ ਦੀਆਂ ਤਨਖਾਹਾਂ 'ਚ ਕੀਤੀ ਗਈ ਕਟੌਤੀ ਦੇ ਰੋਸ ਵਜੋਂ ਅੱਜ ਏਕਤਾ ਸਕਿਓਰਟੀ ਪੰਜਾਬ ਬੈਂਕ ਪੀ. ਜੀ. ਬੀ. ਯੂਨੀਅਨ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਜਿਸ 'ਚ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਹੁਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀ. ਜੀ. ਬੀ. ਬੈਂਕ ਦੇ ਗੰਨਮੈਨਾਂ ਦੀ ਤਨਖਾਹ 'ਚ ਕੀਤੀ ਗਈ ਕਟੌਤੀ ਨੂੰ ਖਤਮ ਕਰ ਕੇ ਮੁੜ ਪਹਿਲੀਆਂ ਤਨਖਾਹਾਂ ਲਾਗੂ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਗਾਰਡਾਂ ਦੀ ਡਿਊਟੀ ਦਾ ਠੇਕਾ ਪਹਿਲਾਂ ਨਾਰਥ ਸਟਾਰ ਕੰਪਨੀ ਨੂੰ ਦਿੱਤਾ ਸੀ ਜੋ ਉਨ੍ਹਾਂ ਨੂੰ 16600 ਰੁਪਏ ਤਨਖਾਹ ਦਿੰਦੀ ਸੀ ਪਰ ਹੁਣ ਇਸ ਦਾ ਠੇਕਾ ਦੀਦਾਰ ਕੰਪਨੀ ਪਟਿਆਲਾ ਨੇ ਲੈ ਲਿਆ ਸੀ ਅਤੇ ਇਹ ਕੰਪਨੀ ਉਨ੍ਹਾਂ ਨੂੰ 13,600 ਰੁਪਏ ਤਨਖਾਹ ਦਿੰਦੀ ਸੀ।
ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ 'ਚੇ ਉਨ੍ਹਾਂ ਦੇ ਖਾਤੇ 'ਚ ਸਿਰਫ 8838 ਰੁਪਏ ਤਨਖਾਹ ਪਾਈ ਗਈ ਹੈ, ਜੋ ਕਿ ਲੇਬਰ ਕਮਿਸ਼ਨ ਦੇ ਨਿਯਮਾਂ ਦੇ ਉਲਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਰੱਖਿਆ ਗਾਰਡਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਣਦੀ ਤਨਖਾਹ 14,677 ਰੁਪਏ ਦਿੱਤੀ ਜਾਵੇ।
ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਗੁਰਮੇਜ ਸਿੰਘ ਪਠਾਨਕੋਟ, ਰਵਿੰਦਰ ਸਿੰਘ ਗੁਰਦਾਸਪੁਰ, ਦਿਲਬਾਗ ਸਿੰਘ, ਜਗਦੀਸ਼ ਸਿੰਘ ਬਟਾਲਾ, ਕੁਲਵਿੰਦਰ ਸਿੰਘ, ਗੁਰਪਾਲ ਸਿੰਘ, ਰਣਜੀਤ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਮੌਜੂਦ ਸਨ।
ਖੰਨਾ ਥਾਣੇ ਦਾ ਮੁਨਸ਼ੀ ਕਰੋੜਾਂ ਦੀ ਹੈਰੋਇਨ ਸਣੇ ਗ੍ਰਿਫਤਾਰ
NEXT STORY