ਗੁਰਦਾਸਪੁਰ (ਗੁਰਪ੍ਰੀਤ) - ਗੁਰਦਾਸਪੁਰ ’ਚ ਸਹਿਕਾਰੀ ਪਨਿਆੜ ਸ਼ੂਗਰ ਮਿਲ ’ਚੋਂ ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਤ ’ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਥਾਣਾ ਦੀਨਾਨਗਰ ਤੋਂ ਪੁਲਸ ਅਧਿਕਾਰੀ ਅਤੇ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ, ਜਿਸ ਨੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ
ਇਸ ਦੌਰਾਨ ਸ਼ੂਗਰ ਮਿਲ ’ਚ ਪਹੁੰਚੇ ਦੀਨਾਨਗਰ ਥਾਣਾ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਫ਼ਾਈ ਦੌਰਾਨ ਇਕ ਲਾਸ਼ ਮਿਲੀ ਹੈ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਲਾਸ਼ ਕਾਫੀ ਮਹੀਨੇ ਪੁਰਾਣੀ ਹੈ, ਜਿਸ ਦਾ ਚਿਹਰਾ ਪੂਰੀ ਤਰ੍ਹਾਂ ਸੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਿਲ ਦਾ ਕੋਈ ਵੀ ਮੁਲਾਜ਼ਮ ਲਾਪਤਾ ਨਹੀਂ ਹੈ। ਪੁਲਸ ਨੇ ਆਈ.ਪੀ .ਸੀ. ਦੀ ਧਾਰਾ-174 ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂਕਿ ਲਾਸ਼ ਦੀ ਕਿਸੇ ਤਰ੍ਹਾਂ ਪਛਾਣ ਹੋ ਸਕੇ।
ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਵੇਖ ਕੇ ਸਾਫ ਪਤਾ ਚੱਲ ਰਿਹਾ ਹੈ ਕਿ ਲਾਸ਼ ਕਈ ਮਹੀਨੇ ਪੁਰਾਣੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
PGI 'ਚ ਹੁਣ 'ਯੋਗ' ਨਾਲ ਵੀ ਜਲਦ ਹੋਵੇਗਾ ਇਲਾਜ, ਮਰੀਜ਼ਾਂ ਤੇ ਡਾਕਟਰਾਂ ਨੂੰ ਹੋਵੇਗਾ ਫ਼ਾਇਦਾ
NEXT STORY