ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਵਿਸ਼ਵ ਭਰ 'ਚ ਕਰੋਨਾ ਲਾਗ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਕੌਮਾਂਤਰੀ ਸਰਹੱਦ ਨੇੜੇ ਲੱਗਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਥੇ ਅੱਜ ਇਕੋ ਪਰਿਵਾਰ ਦੇ 7 ਜੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਹਫੜਾ-ਦਫੜੀ ਮੱਚ ਗਈ। ਇਸ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਅਹਿਤਿਆਤ ਵਰਤਦਿਆਂ ਪੂਰਾ ਇਲਾਕੇ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਕੀਤਾ ਗਰਭਵਤੀ ਫਿਰ ਦਿੱਤਾ ਘਟੀਆ ਕਰਤੂਤ ਨੂੰ ਅੰਜ਼ਾਮ
ਇਸ ਸਬੰਧੀ ਡੀ. ਐੱਸ. ਪੀ. ਸੁਰਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਡੀ. ਸੀ. ਗੁਰਦਾਸਪੁਰ ਮਹੁੰਮਦ ਇਸਫਾਕ ਦੇ ਹੁਕਮਾਂ ਅਨੁਸਾਰ ਪ੍ਰਸ਼ਾਸਨ ਵਲੋਂ ਪੂਰੇ ਅਹਿਤਿਆਤ ਵਰਤਦਿਆਂ ਅਗਲੇ ਹੁਕਮਾਂ ਤੱਕ ਡੇਰੇ ਬਾਬਾ ਨਾਨਕ ਕਸਬੇ ਨੂੰ ਪੂਰੀ ਤਰ੍ਹਾ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਅਨਾਉਸਮੈਂਟ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਸਬੇ ਅੰਦਰ 12 ਕੋਰਨਾ ਪਾਜੇਟਿਵ ਕੇਸ ਸਨ ਪਰ ਅੱਜ ਇਕੋ ਪਰਿਵਾਰ ਦੇ 7 ਜੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਪ੍ਰਸ਼ਾਸਨ ਵਲੋਂ ਇਹ ਕਦਮ ਉਠਾਏ ਗਏ ਹਨ।
ਇਹ ਵੀ ਪੜ੍ਹੋ : 267 ਸਰੂਪ ਖੁਰਦ-ਬੁਰਦ ਹੋਣ 'ਤੇ ਮੰਨਾ ਦੀ ਸ਼੍ਰੋਮਣੀ ਕਮੇਟੀ ਨੂੰ ਲਲਕਾਰ, ਖੋਲ੍ਹੀਆਂ ਪੋਲਾਂ (ਵੀਡੀਓ)
ਸੀਆਈਏ ਫਰੀਦਕੋਟ ਨੇ ਬਾਈਕ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 17 ਮੋਟਰਸਾਈਕਲ ਕੀਤੇ ਬਰਾਮਦ
NEXT STORY