ਗੁਰਦਾਸਪੁਰ/ਕਲਾਨੌਰ (ਵਿਨੋਦ, ਹਰਮਨਪ੍ਰੀਤ, ਵਤਨ) : ਨਾਰਕੋਟਿਕ ਸੈੱਲ ਗੁਰਦਾਸਪੁਰ ਨੇ ਮੋਟਰਸਾਈਕਲ 'ਤੇ ਸਵਾਰ ਦਿਓਰ ਅਤੇ ਭਾਬੀ ਨੂੰ 1030 ਨਸ਼ਾ ਪੂਰਤੀ ਦੇ ਕੰਮ ਆਉਣ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।
ਨਾਰਕੋਟਿਕ ਸੈੱਲ ਗੁਰਦਾਸਪੁਰ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਨਿਸ਼ਾਨ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ 'ਤੇ ਡ੍ਰੇਨ ਪੁਲ ਵਰੀਲਾ ਖੁਰਦ 'ਤੇ ਨਾਕਾ ਲਾ ਕੇ ਮੋਟਰਸਾਈਕਲ ਨੰਬਰ ਪੀ. ਬੀ.06 ਐੱਲ 1401 'ਤੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਰੋਕ ਕੇ ਜਦ ਪੁਛਗਿੱਛ ਕੀਤੀ ਗਈ ਤਾਂ ਉਨ੍ਹਾਂ ਆਪਣੀ ਪਛਾਣ ਬਲਦੇਵ ਰਾਜ ਪੁੱਤਰ ਕੁੰਨਣ ਲਾਲ ਅਤੇ ਗੁਰਮੀਤ ਪਤਨੀ ਸੁਖਰਾਜ ਵਾਸੀ ਚੰਦੂ ਵਡਾਲਾ ਦੱਸੀ। ਰਿਸ਼ਤੇ 'ਚ ਦੋਵੇਂ ਦਿਓਰ ਭਾਬੀ ਨਿਕਲੇ। ਮੁਲਜ਼ਮਾਂ ਕੋਲੋਂ ਨਸ਼ੇ ਵਾਲਾ ਪਾਊਡਰ ਹੋਣ ਦੇ ਸ਼ੱਕ ਦੇ ਆਧਾਰ 'ਤੇ ਕਲਾਨੌਰ ਪੁਲਸ ਸਟੇਸ਼ਨ ਨੂੰ ਸੂਚਿਤ ਕਰ ਕੇ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਮਹਿਲਾ ਪੁਲਸ ਦੀ ਮਦਦ ਨਾਲ ਜਦ ਉਕਤ ਦਿਓਰ-ਭਾਬੀ ਦੀ ਤਾਲਾਸ਼ੀ ਲਈ ਗਈ ਤਾਂ ਉਨ੍ਹਾਂ ਉਕਤ ਮਾਤਰਾ 'ਚ ਗੋਲੀਆਂ ਬਰਾਮਦ ਹੋਈਆਂ।
ਪੁਲਸ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬਲਦੇਵ ਰਾਜ ਵਿਰੁੱਧ ਸ਼ਰਾਬ ਵੇਚਣ ਲਈ 50 ਤੋਂ ਜ਼ਿਆਦਾ ਕੇਸ ਕਲਾਨੌਰ ਪੁਲਸ ਸਟੇਸ਼ਨ ਵਿਚ ਦਰਜ ਹਨ, ਜਦਕਿ ਗੁਰਮੀਤ ਕੌਰ ਖਿਲਾਫ ਸ਼ਰਾਬ ਅਤੇ ਅੱਧਾ ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਵਿਚ ਮੁਲਜ਼ਮਾਂ ਨੇ ਸਵੀਕਾਰ ਕੀਤਾ ਹੈ ਕਿ ਇਹ ਨਸ਼ਾ ਪੂਰਤੀ ਦਾ ਸਾਮਾਨ ਉਨ੍ਹਾਂ ਨੂੰ ਮਜੀਠਾ ਕੋਲ ਨਹਿਰ 'ਤੇ ਕੋਈ ਅਣਪਛਾਤਾ ਵਿਅਕਤੀ ਦੇ ਕੇ ਜਾਂਦਾ ਹੈ। ਸਾਨੂੰ ਮੋਬਾਇਲ 'ਤੇ ਹੀ ਦੱਸਿਆ ਜਾਂਦਾ ਕਿ ਇਸ ਸਥਾਨ 'ਤੇ ਜਾ ਕੇ ਸਪਲਾਈ ਲੈ ਲਵੋ। ਜਦਕਿ ਸਾਮਾਨ ਕੌਣ ਦੇ ਕੇ ਜਾਂਦਾ ਹੈ। ਇਸ ਦੀ ਜਾਣਕਾਰੀ ਸਾਨੂੰ ਨਹੀਂ ਹੁੰਦੀ। ਪੁਲਸ ਦੇ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਫਗਵਾੜਾ 'ਚ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ (ਤਸਵੀਰਾਂ)
NEXT STORY